![]() |
ਝਨਾਂ ਦੀ ਰਾਤ
ਹਰਿੰਦਰ ਸਿੰਘ ਮਹਿਬੂਬ
ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ
ਚੰਗੀਆਂ ਕਿਤਾਬਾਂ ਪੜ੍ਣਾਂ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ 'ਚ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।
-ਡਿਸਕੇਰਟਸ
ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।
-ਥਾਮਸ ਕਾਰਲਾਇਲ
ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।
-ਰਸੂਲ ਹਮਜ਼ਾਤੋਵ
-ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।
-ਰਸੂਲ ਹਮਜ਼ਾਤੋਵ
ਖ਼ੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜਰੂਰਤ ਹੈ।
-ਰਸੂਲ ਹਮਜ਼ਾਤੋਵ
ਜੇ ਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।
-ਗੁਰਦਿਆਲ ਸਿੰਘ
ਤੁਹਾਡੇ ਦੁਆਰਾ ਖਰੀਦੀ ਗਈ ਇਕ ਕਿਤਾਬ, ਤੁਹਾਡੇ ਮਾਨਸਿਕ ਕੱਦ ਨੂੰ ਇਕ ਕਿਲੋਮੀਟਰ ਵਧਾ ਦਿੰਦੀ ਹੈ।
-ਸਿਸਰੋ
ਜੇ ਤੁਸੀਂ ਘਰ 'ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ।
-ਸਿਸਰੋ
ਕਿਤਾਬਾਂ ਝਾਕਦੀਆਂ ਹਨ ਬੰਦ ਅਲਮਾਰੀ ਦੇ ਸ਼ੀਸ਼ਿਆਂ 'ਚੋਂ,
ਬੜੀ ਹਸਰਤ ਨਾਲ ਤਕਦੀਆਂ ਹਨ,
ਮਹੀਨਿਆਂ ਬੱਧੀ ਹੁਣ ਮੁਲਾਕਾਤਾਂ ਨਹੀਂ ਹੁੰਦੀਆਂ,
ਜੋ ਸ਼ਾਮਾਂ ਉਨ੍ਹਾਂ ਦੇ ਸਾਥ ਵਿਚ ਬੀਤਦੀਆਂ ਸਨ,
ਹੁਣ ਅਕਸਰ ਗੁਜ਼ਰ ਜਾਂਦੀਆਂ ਹਨ ਕੰਪਿਊਟਰ ਦੇ ਪਰਦੇ 'ਤੇ....
ਕਿਤਾਬਾਂ ਮੰਗਣ, ਡਿੱਗਣ ਤੇ ਚੁੱਕਣ ਦੇ ਬਹਾਨੇ ਜੋ ਰਿਸ਼ਤੇ ਬਣਦੇ ਸਨ
ਉਨ੍ਹਾਂ ਦਾ ਕੀ ਬਣੇਗਾ?
ਉਹ ਸ਼ਾਇਦ ਹੁਣ ਨਹੀਂ ਬਣਨਗੇ॥ ।"
— ਗੁਲਜ਼ਾਰ

No comments:
Post a Comment
Thanks for Comment us