Sunday 30 April 2017

ਐਵੇਂ ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ....


ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

2 ਮੰਜਿਆਂ ਨੂੰ ਜੋੜ ਸਪੀਕਰ ਵੱਜਣੇ ਨਹੀਂ


Jatt V/S ਜੱਟ






















ਇਕ ਗਾਉਣ ਵਾਲੇ, ਦੂਜੇ ਵਾਹੁਣ ਵਾਲੇ...
ਜਿਹੜੇ ਗਾਉਣ ਵਾਲੇ ਜੱਟ,
ਉਹ ਰਫਲਾਂ ਵਾਲੇ ਨੇ...
ਜਿਹੜੇ ਵਾਹੁਣ ਵਾਲੇ ਜੱਟ,
ਉਹ ਫਸਲਾਂ ਵਾਲੇ ਨੇ...
💥
ਗਾਉਣ ਵਾਲੇ ਜੱਟ ਨੂੰ ਮਾਰਿਆ ਲੱਕ-ਅੱਖ ਤੇ ਅਲੜ੍ਹ ਮੁਟਿਆਰ ਨੇ...
ਵਾਹੁਣ ਵਾਲੇ ਜੱਟ ਨੂੰ ਮਾਰਿਆ ਰੇਹਾਂ-ਸਪਰੇਹਾਂ ਤੇ ਕਰਜੇ ਦੀ ਮਾਰ ਨੇ...!!
💥
ਗਾਉਣ ਵਾਲਾ ਜੱਟ ਪੁਲਿਸ ਨੂੰ ਸ਼ਪਾਟੇ ਕਹਿ ਕੇ ਗਾਣੇ ਗਾਈ ਜਾਦਾ ਏ...
ਵਾਹੁਣ ਵਾਲੇ ਜੱਟ ਤੋਂ ਆੜ੍ਹਤੀਆ ਬੈਠਾ
ਈ ਵਿਆਜ ਖਾੲੀ ਜਾਦਾ ਏ...!!
💥
ਗਾਉਣ ਵਾਲਾ ਜੱਟ ਵੱਡੀ ਵੱਡੀ ਮੁੱਛ ਰੱਖਦਾ...
ਵਾਹੁਣ ਵਾਲਾ ਜੱਟ ਕੁੜੀ ਦਾ ਵਿਆਹ ਵੀ ਆੜ੍ਹਤੀਏ ਤੋ ਪੁੱਛ ਰੱਖਦਾ...!!

💥
ਗਾਉਣ ਵਾਲਾ ਜੱਟ ਪਾਬੰਦੀ ਵਾਲੀ ਜਗ੍ਹਾ ਤੇ ਵੀ ਫਾਇਰ ਕਰੀ ਜਾਂਦਾ ਏ...
ਵਾਹੁਣ ਵਾਲਾ ਜੱਟ ਤਾਂ ਕੁਦਰਤੀ ਆਫਤਾਂ
ਤੋਂ ਈ ਡਰੀ ਜਾਂਦਾ ਏ...!!
💥
ਗਾਉਣ ਵਾਲਾ ਜੱਟ ਕਿਸੇ
ਕੁੜੀ ਤੇ ਮਰਦਾ ਏ...
ਵਾਹੁਣ ਵਾਲਾ ਜੱਟ ਸਪਰੇਹ
ਪੀ ਕੇ ਮਰਦਾ ਏ...!!

ਆਓ ਸਾਰੇ ਮਿਲ ਕੇ ਇਸ ਮਹੌਲ ਨੂੰ ਬਦਲਣ ਦੀ ਕੋਸ਼ਿਸ਼ ਕਰੀਏ....
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )




ਸਮੇਂ ਦਾ ਸੱਚ - ਸੁਰਜੀਤ ਪਾਤਰ ਜੀ

   


       

ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ
ਕਿਥੋ ਮੇਰੇ ਪੇਸ਼ ਪੈ ਗਈ
ਮੇਰੀ ਸੌਕਣ ,ਹਰਾਮਦੀ
ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ 'ਚ
ਆਪਣੀ ਧੀ ਲਈ
ਇਹ ਰੋਜ ਦੀ ਕਹਾਣੀ ਸੀ
ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ
ਮੁੰਡੇ ਥਾਂ ਹੋਈ ਕੁੜੀ ਲਈ
ਸੂਰਜ ਤਾਂ ਬਹੁਤ ਠੰਡਾ ਸੀ
ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ

ਗੁੱਤਾਂ ਕਰਦੀ ਦੇ ਵਾਲ ਖਿੱਚ ਦੇਣੇ
ਮਾਰਨੀਆ ਚਪੇੜਾਂ ਗਿੱਚੀ 'ਚ
ਪੀਜੂ ਤੇਰੇ ਸੀਰਮੇ ਕਹਿਣਾ ਆਮ ਗੱਲ ਹੈ
ਜਾਣ ਤੋਂ ਪਹਿਲਾਂ ਤੇ ਸਕੂਲੋ ਆਉਂਣ ਤੋਂ ਬਾਅਦ
ਕੰਮ ਕਰਨਾ ਨੌਕਰਾਣੀ ਤੋਂ ਵੀ ਕਿਤੇ ਵੱਧ ਕੇ ਹੈ
ਦਾਦੀ ਦੀ ਭੈੜੀ ਝਾਂਕਣੀ
ਪਿਓ ਦਾ ਦੋ ਪੈੱਗ ਲਾ ਕੇ ਸੌਣਾ
ਦਾਦੇ ਦਾ ਜਾਗਦੇ ਹੋਏ ਅੱਖਾਂ ਮੀਚ ਲੈਣਾ
ਤੇ ਮਾਂ ਦਾ ਕਚੀਚੀਆਂ ਵੱਟਣਾ ਨਰਕ ਤੋਂ ਘੱਟ ਨਹੀਂ

ਜਵਾਨੀ ਮਸਤ ਮਲੰਗ ਹੁੰਦੀ ਹੈਂ
ਆਜਾਦ ਖਿਆਲੀ ਡਰ ਭੈਅ ਤੋਂ ਮੁਕਤ
ਇਸ਼ਕ ਦਾ ਨਾਗ ਵੀ ਜਵਾਨੀ ਨੂੰ ਹੀ ਡੰਗਦਾ
ਧੁੱਪਾ 'ਚ ਪਲਦੇ  ਘਾਹ ਨੂੰ
ਪਾਣੀ ਦੀਆਂ ਦੋ ਬੂੰਦਾ ਹੀ ਕਾਫੀ ਹੁੰਦੀਆ
ਨਵੀਂ ਜ਼ਿੰਦਗੀ ਦੇਣ ਲਈ
ਕੌੜੇ ਬੋਲ ਸਹਿੰਦੀ ਕੁੱਟ ਖਾਂਦੀ ਕੁੜੀ ਦਾ
ਪਿਆਰ ਭਰੇ ਬੋਲ ਬੋਲਣ ਵਾਲੇ
ਮੁੰਡੇ ਵੱਲ ਜਾਣਾ ਸੁਭਾਵਿਕ ਹੈ
ਔਰਤ ਵੀ ਆਜਾਦ ਹੋਣਾ ਚਾਹੁੰਦੀ ਆ
ਪੰਛੀਆਂ ਵਾਂਗ
ਜਿਹੜੇ ਕਹਿੰਦੇ ਧੀਆਂ ਪੱਗ ਤੇ ਦਾਗ ਲਾਉਂਦੀਆ
ਮਾਪੇ ਤਾਂ ਜੰਮਣ ਤੋਂ ਡਰਦੇ ਆ
ਮੈਂ ਉਹਨਾਂ ਦੇ ਮੂੰਹ ਤੇ ਥੁੱਕਦਾ ਨਹੀਂ
ਮੂਤ ਦਾ ਹਾਂ
ਇੰਨੀ ਮਾੜੀ ਸੋਚ ਲੋਕਾਂ ਦੀ
ਔਰਤ ਨੂੰ ਇੱਜਤ ਬਣਾਉਂਣ ਵਾਲੇ

ਆਪ ਹੀ ਇੱਜਤਾਂ ਰੋਲਦੇ ਨੇ

ਦਿਲ ਦੀਆਂ ਗੱਲਾਂ ਦਿਲ ਵਿੱਚ ਦੱਬ ਲੈਣੀਆ
ਬਿਨਾਂ ਮਰਜੀ  ਪੁੱਛੇ ਵਿਆਹ ਦੇਣੀ
ਮਨ ਮਿਲੇ ਭਾਵੇ ਨਾ
ਤੋਰ ਦੇਣੀ ਦਹਾਜੂ ਜਾਂ ਉਮਰੋਂ ਖੁੰਜੇ ਹੋਏ ਨਾਲ
ਲੂਣਾਂ ਪੈਂਦਾ ਨੀ ਹੁੰਦੀ ਬਣਾਈ ਜਾਂਦੀ ਆਂ

ਇਕੋ ਘਰੇ ਧੀ ਪੁੱਤ ਦਾ ਜੰਮਣਾ
ਪੁੱਤ ਦਾ ਜਾਇਦਾਦ ਦਾ ਮਾਲਕ ਬਣ ਜਾਣਾ
ਧੀ ਕਿਤੇ ਹੱਕ ਨਾ ਮੰਗ ਲੈ
ਦਾਜ ਦਾ ਢੰਡੋਰਾ ਪਿੱਟਣਾ
ਸੋਚੀ ਸਮਝੀ ਸਾਜਿਸ਼ ਹੈ
ਪੇਕੇ ਵੀ ਪਰਾਈ ਸਹੁਰੀ ਵੀ ਪਰਾਈ
ਘਰ ਕਿਥੇ ਹੁੰਦਾ ਕੁੜੀ ਦਾ?
ਬੰਦੇ ਦੇ ਦਿਲ 'ਚ ਬਣਾਉਣਾ ਚਾਹੁੰਦੀ
ਤੇ ਬੰਦਾ ਨੀਹਾਂ ਵੀ ਨੀ ਬਣਨ ਦਿੰਦਾ

ਮਾਂ ਦਾ ਧੀ ਤੇ ਗੁੱਸਾ ਕੱਢਣਾ ਜਾਇਜ ਹੈ
ਉਸਨੇ ਬੰਦੇ ਵਿਰੁੱਧ ਆਵਾਜ ਉਠਾ ਕੇ ਵੇਖੀ ਹੀ ਨੀਂ
ਜਿਸ ਦਿਨ ਆਵਾਜ ਉਠੇਗੀ
ਮਾਂ ਧੀ ਦਾ ਕਲੇਸ਼ ਮੁੱਕਜੇਗਾ


ਸਮਾਂ ਸੱਚ ਕਹਿੰਦਾ ਸਮਾਂ ਆਉਂਗਾ ਜਰੂਰ ।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ

  



ਗੁਰੂ ਸਾਹਿਬ ਨੇ ਇਹ ਉਦਾਸੀ 30ਅਗਸਤ 1507 ਨੂੰ ਸ਼ੁਰੂ ਕੀਤੀ ਸੀ, ਇਹ ਸਫਰ ਇਸ ਤਰਾਂ ਸੀ।  

                                         
ਸੁਲਤਾਨ ਪੁਰ ਤੋਂ ਲਹੌਰ-60 ਮੀਲ।              
 ਲਹੌਰ ਤੋਂ ਤਲਵੰਡੀ -40 ਮੀਲ।                      
ਤਲਵੰਡੀ ਤੋਂ ਸੈਦਪੁਰ-50 ਮੀਲ।                  
 ਸੈਦਪੁਰ ਤੋਂ ਹਰਿਦੁਆਰ-400 ਮੀਲ।
ਹਰਿਦੁਆਰ ਤੋਂ ਅਲਮੋੜਾ-80 ਮੀਲ।                    
ਅਲਮੋੜਾ ਤੋਂ ਗੋਰਖ ਮਤਾ-70 ਮੀਲ।                  
ਗੋਰਖ ਮਤਾ ਤੋਂ ਅਜੁਧਿਆ-180ਮੀਲ।                
 ਅਜੁਧਿਆ ਤੋਂ ਪਰਿਆਗ-85 ਮੀਲ।                      
ਪਰਿਆਗ ਤੋਂ ਬਨਾਰਸ-65 ਮੀਲ।                
ਬਨਾਰਸ ਤੋਂ ਗਿਆ-125 ਮੀਲ।                  
 ਗਿਆ ਤੋਂ ਗੁਹਾਟੀ-600 ਮੀਲ।                      
ਗੋਹਾਟੀ ਤੋਂ ਸਿਲਹਟ-250 ਮੀਲ।                        
ਸਿਲਹਟ ਤੋਂ ਢਾਕਾ-135 ਮੀਲ।                        
ਢਾਕੇ ਤੋਂ ਨਦੀਆ-130 ਮੀਲ।                      
ਨਦੀਆ ਤੋਂ ਮੇਦਨੀਪੁਰ-60 ਮੀਲ।                    
ਮੇਦਨੀਪੁਰ ਤੋਂ ਜਗਨ ਨਾਥ ਪੁਰੀ-200 ਮੀਲ।          
ਪੁਰੀ ਤੋਂ ਵਿਜੇਵਾੜਾ-400 ਮੀਲ।                  
 ਵਿਜੇਵਾੜਾ ਤੋਂ ਗੰਟੂਰ-40 ਮੀਲ।                  
 ਗੰਟੂਰ ਤੋਂ ਕੁਡਪਾ-170 ਮੀਲ।                    
 ਕੁਡਪਾ ਤੋਂ ਰਾਮੇਸਵਰ-425 ਮੀਲ।                
ਇਥੋਂ ਗੁਰੂ ਸਾਹਿਬ ਬੇੜੀ ਰਾਂਹੀ ਸਿੰਗਲਾਦੀਪ(ਲੰਕਾ) ਚਲੇ ਗੇ।
ਲੰਕਾਂ ਵਿਚ ਪੈਦਲ ਸਫਰ-400 ਮੀਲ।
ਕੋਚੀਨ ਤੋਂ ਪਾਲਘਾਟ-60 ਮੀਲ।                      
ਪਾਲਘਾਟ ਤੋਂ ਨੀਲਗਿਰੀ-35 ਮੀਲ।              
ਨੀਲਗਿਰੀ ਤੋਂ ਸ਼ਿਰੀ ਗੰਗਾਪਟਮ-70 ਮੀਲ।        
ਗੰਗਾ ਪਟਮ ਤੋਂ ਪਾੰਧਰਪੁਰ-170 ਮੀਲ।          
 ਪਾਂਧਰਪੁਰ ਤੋਂ ਬਾਰਸੀ-45 ਮੀਲ                  
ਬਾਰਸੀ ਤੋਂ ਪੂਨਾ-120 ਮੀਲ।                    
ਪੂਨਾ ਤੋਂ ਨਸਿਕ-100 ਮੀਲ                        
ਨਾਸਿਕ ਤੋਂ ਔਰੰਗਾਬਾਦ-100 ਮੀਲ।
 ਔਰੰਗਾਬਾਦ ਤੋਂ ਓਕਾਂਰ ਮੰਦਰ-120 ਮੀਲ।          
ਓਕਾਂਰ ਮੰਦਰ ਤੋਂ ਉਜੈਨ-70 ਮੀਲ।                
ਉਜੈਨ ਤੋਂ ਬੜੌਦਾ-150 ਮੀਲ।                    
 ਬੜੌਦਾ ਤੋਂ ਭਾਵ ਨਗਰ-70 ਮੀਲ।                  
 ਭਾਵ ਨਗਰ ਤੋਂ ਪਾਲੀਟਾਣਾ-35 ਮੀਲ।                    
ਪਾਲੀਟਾਣਾ ਤੋਂਸੋਮਨਾਥ-100 ਮੀਲ।              
ਸੋਮਨਾਥ ਤੋਂ ਦੁਆਰਕਾ -160 ਮੀਲ।              
ਦੁਆਰਕਾ ਤੋਂ ਓਖਾ ਬੰਦਰ-15 ਮੀਲ।              
  ਜਹਾਜ ਤੇ ਮਾਂਡਵੀ-25 ਮੀਲ।                      
ਮਾਂਡਵੀ ਤੋਂ ਭੁਜ-35 ਮੀਲ।                      
ਭੁਜ ਤੋਂ ਅੰਜਾਰ-30 ਮੀਲ।                            
ਅੰਜਾਰ ਤੋਂ ਬੀਸ ਨਗਰ-150 ਮੀਲ।                
ਬੀਸ ਨਗਰ ਤੋਂ ਆਬੂ-60 ਮੀਲ।                    
ਆਬੂ ਤੋਂ ਨਾਥ ਦੁਆਰਾ-85 ਮੀਲ।                  
ਨਾਥ ਦੁਆਰੇ ਤੋਂ ਚਤੌੜ-40 ਮੀਲ                
ਚਤੌੜ ਤੋਂ ਅਜਮੇਰ-100 ਮੀਲ।                  
ਅਜਮੇਰ ਤੋਂ ਪੁਸ਼ਕਰ-7 ਮੀਲ।                          
ਪੁਸ਼ਕਰ ਤੋਂਮਥਰਾ-235 ਮੀਲ।                    
ਮਥਰਾ ਤੋਂ ਦਿਲੀ-100 ਮੀਲ।                      
ਦਿਲੀ ਤੋਂ ਪਾਣੀਪਤ-50 ਮੀਲ।                      
ਪਾਣੀਪਤ ਤੋਂ ਕੁਰਕਸ਼ੇਤਰ-40 ਮੀਲ।
ਕੁਰਕਸ਼ੇਤਰ ਤੋਂ ਜੀਂਦ-50 ਮੀਲ।                    
ਜੀਂਦ ਤੋਂ ਸਰਸਾ-70 ਮੀਲ।                          
ਸਰਸੇ ਤੋਂ ਸੁਲਤਾਨ ਪੁਰ-135 ਮੀਲ।            
ਗੁਰੂ ਸਾਹਿਬ ਨੇ 6500 ਮੀਲ ਦੇ ਲਗਪਗ ੲਿਸ (ਪਹਿਲੀ) ਉਦਾਸੀ ਦਾ ਸਫਰ ਸਵਾ ਅਠ ਸਾਲ ਯਾਨੀ 3015 ਦਿਨ ਬਣਦਾ ਹੈ।‼



 ( ਗੁਰੂ ਦਾ ਦਾਸ ਸੰਤੋਖ ਸਿੰਘ ਕੈਲੀਫੋਰਨੀਆ )
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )


Friday 28 April 2017

ਕੀ ਬਣੂ ਦੁਨੀਆ ਦਾ....

              ਕਦੀ ਓਹ ਪੰਜਾਬ ਸੀ ਜੀਥੋਂ ਠੰਡੀਆਂ ਹਵਾਵਾਂ ਆਉਂਦੀਆਂ ਸੀ ਤੇ ਅੱਜ ਹਰ ਪਾਸੇ ਹਨੇਰ ਗਰਦੀ ਪਈ ਆ 😡😡😡😡😡😡


ਚਲੋ ਛਡੋ ਇਹ ਕੰਜ਼ਰਖ਼ਾਨਾ ਤੁਸੀਂ ਆ ਥੱਲੇ ਆਲੀ ਗਾਥਾ ਪੜੋ 👇👇👇👇👇👇👇


ਕਿਸੇ ਦਾ ਹਸਪਤਾਲ ਚ ਬੁੜ੍ਹਾ ਮਰ ਗਿਆ।
ਉਨ੍ਹਾਂ ਨੇ ਉਸ ਮਰੇ ਨੂੰ ਅਗਲੀ ਸੀਟ ਤੇ ਬਿਠਾ ਕੇ ਸੀਟ ਬੈਲਟ ਲਾਈ ਬੀ ਬਾਪੂ ਨੂੰ ਮੂਹਰਲੀ ਸੀਟ ਤੇ ਬੈਠਣ ਦਾ ਬੜਾ ਸ਼ੋਂਕ ਸੀ ਚਲੋ ਬੁੜਾ ਜਾਂਦੀ ਵਾਰ ਦੇ ਝੂਟੇ ਮਟੇ ਲੈ ਲਵੇ  , ਤੇ ਆਪ ਮਗਰ ਓਵੇਂ ਹੀ ਬਿਹ ਗੇ
ਘਰ ਜਾਂਦਿਆਂ ਰਾਹ 'ਚ ਕਾਰ ਟਾਹਲੀ 'ਚ ਵੱਜ ਗਈ ਤਾਂ ਕਿਸੇ ਨੇ 108 ਨੂੰ ਫ਼ੋਨ ਕਰਤਾ 🚑🚑🚑🚑
ਅੱਗੋਂ ਐਂਬੂਲੈਂਸ ਵਾਲਿਆਂ ਦੀ ਕਰਤੂਤ ਸੁਣ ਲੋ ਉਹ ਸੱਟਾਂ ਵੱਜੀਆਂ ਵਾਲਿਆਂ ਨੂੰ ਉੱਥੇ ਹੀ ਛੱਡ ਗਏ ਤੇ ਮਰੇ ਬੁੜ੍ਹੇ ਨੂੰ ਚੱਕ ਕੇ ਅੰਬਰਸਰ ਲੈ ਗਏ ...........
ਅੱਗੋਂ ਡਾਕਟਰ ਦਾ ਇਰਾਦਾ ਕਿ ਮੈਂ ਪੈਸੇ ਬਣਾ ਲਵਾਂ ਉਹਨੇ ਕੀ ਕੀਤਾ ਕਿ ਬੁੜ੍ਹੇ ਦੇ ਆਕਸੀਜਨ ਲਾਤੀ।
ਪਿਛਲੇ ਮਗਰ ਹਸਪਤਾਲ ਭੱਜੇ ਕਿ ਬਾਪੂ ਤਾਂ ਮਰਿਆ ਪਿਆ ਇਹ ਕੀ ਹਿਸਾਬ ਕਿਤਾਬ, ਉਹ ਕਹਿੰਦੇ ਡਾਕਟਰ ਸਾਹਬ ਕੀ ਗੱਲ ਹੋਈ ???
ਅੱਗੋਂ ਡਾਕਟਰ ਸਾਲਾ ਭੈਣ ਦਾ ਯਾਰ ਲੋਟੂਆਂ ਦਾ ਸਰਦਾਰ ਕਹਿੰਦਾ -:
ਘਬਰਾਓ ਨਾ ਇਹਦੇ ਸੱਟ ਸੁੱਟ ਤਾਂ ਕੋਈ ਨੀ ਲੱਗੀ ਮੈਂ ਐਕਸਰੇ ਕਰ ਲਿਆ ਇਹਦੇ ਗੁਰਦੇ 'ਚ ਪੱਥਰੀ ਆ ਬੱਸ ਛੋਟਾ ਜਾ ਆਪ੍ਰੇਸ਼ਨ ਹੋਣਾ ਤੁਸੀ 20,000 ਜਮਾਂ ਕਰਾਓ।

ਉਹ ਅੱਗੋਂ ਕਹਿੰਦੇ ਭਰਾਵਾ ਸਾਡਾ ਭਾਪਾ ਮੋੜਦੇ ਜਦੋਂ ਸਸਕਾਰ ਹੋਇਆ ਪਥਰੀ ਆਪੇ  ਫੁੱਲਾਂ ਚ ਆਜੂ।... 😂😂😂😂😜😜#ਕੀ_ਬਣੂ_ਦੁਨੀਆ_ਦਾ

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )



ਕੀ ਤੁਸੀਂ ਪੰਜਾਬ ਵਿਚ ਜਾ ਬਾਹਰ ਅਜਿਹੇ ਪਿੰਡ ਨੂੰ ਜਾਣਦੇ ਹੋ ?

                ਜਿਥੇ ਕੋਈ ਨਾਈ ਦੀ ਦੁਕਾਨ ਨਾ ਹੋਵੇ, ਪਿੰਡ ਵਿਚ ਇੱਕ ਵੀ ਬੰਦਾ ਮੁੱਛ,ਦਾੜ੍ਹੀ ਜਾਂ ਕੇਸ ਨਾ ਕੱਟਦਾ ਹੋਵੇ, ਆਪਣਾ ਉੱਤਰ ਹੋਵੇਗਾ ਨਾ ਇਦਾ ਦਾ ਕੋਈ ਪਿੰਡ ਨੀ। ਪਰ ਅਸਲੀਅਤ ਵਿਚ ਇਦਾ ਦਾ ਪਿੰਡ ਹੈਗਾ ਆ ਉਹ ਵੀ ਪੰਜਾਬ ਤੋਂ ਬਾਹਰ ਇਕ ਦੇਸ਼ ਵਿਚ ਜਿੱਥੇ ਸਿੱਖੀ ਬਹੁਤ ਪ੍ਰਫੁਲਿਤ ਹੈ ।
                  ਮਹਾਰਾਣੀ ਜਿੰਦਾਂ ਜਦੋ ਚਿਨਾਰ ਦੇ ਕਿਲੇ ਵਿੱਚੋ ਬਾਹਰ ਨਿਕਲੇ ਤੇ ਉਹ ਨੇਪਾਲ ਆਏ ਤੇ ਨੇਪਾਲ ਆ ਕੇ ਇਸੇ ਪਿੰਡ ਜਿਸ ਦਾ ਨਾਮ ਹੈ ਸਿਖਨਪੁਰਾ। ਇਥੇ ਤੀਹ ਪੈਤੀ ਸਿੰਘਾਂ ਨਾਲ ਆ ਕੇ ਵਸੇ ਇਥੇ ਆਉਣ ਤੋਂ ਬਾਅਦ  ਮਹਾਰਾਣੀ ਜਿੰਦਾਂ ਨੂੰ ਨੇਪਾਲ ਦੇ ਰਾਜਾ ਜੰਗ ਬਹਾਦੁਰ ਨੇ ਸ਼ਾਹੀ ਸਨਮਾਨ ਦੇ ਨਾਲ ਕਾਠਮੰਡੂ ਲਿਜਾ ਕਰਕੇ ਇੱਕ ਸੁੰਦਰ ਮਹਿਲ ਦੇ ਵਿਚ ਓਹਨਾ ਦੀ ਵਸੋਂ ਕਰਾਈ ਅਤੇ ਜਿਹੜੇ ਸਿੰਘ ਮਹਾਰਾਣੀ ਜਿੰਦਾਂ ਦੇ ਨਾਲ ਆਏ ਸਨ ਓਹਨਾ ਨੂੰ ਇਥੇ ਹੀ ਵਸਣ ਲਈ ਕਿਹਾ ਗਿਆ। ਅਠਾਰਵੀਂ ਸਦੀ ਤੋਂ ਲੈ ਕਰਕੇ ਅੱਜ ਤੱਕ ਇਹ ਸਿੱਖ ਨੇਪਾਲ ਦੇ ਇਸੇ ਪਿੰਡ_ਸਿਖਨਪੁਰਾ ਵਿਚ ਵਸ ਰਹੇ ਨੇ। ਇਹ ਲੋਕ ਕਾਫੀ ਗਰੀਬ ਨੇ ਤੇ ਅੱਜ ਵੀ ਕੱਚੇ ਮਕਾਨਾਂ ਵਿਚ ਰਹਿ ਰਹੇ ਹਨ ਨੂੰ ਕੋਈ ਖਾਸ ਸਹੂਲਤ ਨਹੀਂ ਦਿਤੀ ਗਈ। ਇਹ ਸਿੱਖ ਪਰਿਵਾਰ ਸਾਡੇ ਵਿਰਸੇ ਤੋਂ ਕਾਫੀ ਪਿਛੜੇ ਹੋਏ ਨੇ ਇਹਨਾ ਦੇ ਬੱਚੇ ਜਾਂ ਤੇ ਹਿੰਦੀ ਬੋਲਦੇ ਨੇ ਜਾ ਨੇਪਾਲੀ ਪੰਜਾਬੀ ਥੋੜੀ ਹੀ ਬੋਲਦੇ ਨੇ।
ਇਹ ਓਹਨਾ ਦੇ ਪਰਿਵਾਰ ਨੇ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸਨ ਲੜਾਈਆਂ ਵਿਚ ਲੜੇ।
ਜਦੋ ਸਿੱਖ ਇਥੇ ਆਏ ਇਥੋਂ ਦੇ ਰਾਜਾ ਜੰਗ ਬਹਾਦਰ ਨੇ ਕਿਹਾ ਤੁਸੀਂ ਬਹੁਤ ਬਹਾਦਰ ਕੌਮ ਹੋ ਤੁਸੀਂ ਜਿੰਨਾ ਜੰਗਲ ਕੱਟ ਲਾਓਗੇ ਓਨੀ ਜਮੀਨ ਤੁਹਾਡੀ ਹੋ ਜਾਏਗੀ ਤੇ ਉਸ ਵੇਲੇ ਵਸੀਲੇ ਘੱਟ ਹੋਣ ਦੇ ਬਾਵਜੂਦ ਓਹਨਾ ਸਿੰਘਾਂ ਨੇ ਜੰਗਲ ਕੱਟ ਕੇ ਜਮੀਨ ਆਬਾਦ ਕੀਤੀ ਖੇਤੀ ਜੋਗ ਕੀਤੀ ਤੇ ਹੁਣ ਵਾਲੀ ਪੀੜੀ ਵੀ ਖੇਤੀ ਕਰਕੇ ਆਪਣਾ ਸਮਾਂ ਗੁਜ਼ਾਰ ਰਹੀ ਹੈ। ਪਰ ਮਹਿੰਗਾਈ ਦੇ ਹਿਸਾਬ ਨਾਲ ਪਰਿਵਾਰਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ
    ਨੇਪਾਲ ਪੁਲਿਸ ਵਿਚ 50 ਤੋਂ ਜ਼ਿਆਦਾ ਸਿੱਖ ਨੇ ਤੇ ਹੋਰ ਵੀ ਸਰਕਾਰੀ ਅਹੁਦਿਆਂ ਤੇ ਨੇ।ਨੇਪਾਲ ਵਿਚ ਬਾਕੀ ਧਰਮ ਵਾਂਗ ਸਿੱਖ ਧਰਮ ਨੂੰ ਵੀ ਉੱਚਾ ਦਰਜਾ ਦਿੱਤਾ ਗਿਆ ਹੈ, ਕੋਈ ਭੇਦ ਭਾਵ ਨੀ ਕੀਤਾ ਜਾਂਦਾ।
ਜਦੋ ਪਿੰਡ ਦੇ  ਇਕ_ਸਿੱਖ ਨੂੰ ਪੁੱਛਿਆ ਗਿਆ ਕੇ ਕਿ ਸਿੱਖੀ ਦਾ ਪੱਧਰ ਹੋਲੀ ਹੋਲੀ ਘਟ ਰਿਹਾ ਹੈ ਤੇ ਓਹਨਾ ਦਾ ਜਵਾਬ ਸੀ ਕੇ ਇੱਥੇ ਸਿੱਖੀ ਦਾ ਪੱਧਰ ਬਹੁਤ ਜਿਆਦਾ ਉਪਰ ਆ ਸਿੱਖੀ ਪ੍ਰਤੀ ਬਹੁਤ ਪਿਆਰ ਆ। ਸਾਰੇ ਪਿੰਡ ਵਿਚ ਇੱਕ ਵੀ ਬੰਦਾ ਦਾੜ੍ਹੀ, ਮੁੱਛ ਨੀ ਕੱਟਦਾ ਤੇ ਨਾ ਸਿਰ ਦੇ ਵਾਲ ਕੱਟੇ ਆ ਕਿਸੇ ਨੇ।ਨਾ ਇਥੇ ਨਾਈ ਦੀ ਦੁਕਾਨ ਆ ਅਤੇ ਨਾ ਹੀ ਇਥੇ ਕੋਈ ਸਿਗਰਟ ਬੀੜੀ ਨਹੀ ਪੀਂਦਾ ਹੈ। ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਹਨ ਸਿਖਾਂ ਦੀ ਮਦਦ ਲਈ ਵਾਹਿਗੁਰੂ ਕਿਰਪਾ ਕਰੇ ।
ਸਿਖਨਪੁਰਾ (ਨੇਪਾਲ) ਵਿਚ ਮਹਾਰਾਣੀ ਜਿੰਦ ਕੌਰ ਖਾਲਸਾ ਸਕੂਲ ਦਾ ਉਦਘਾਟਨ ਵੀ ਕੀਤਾ ਗਿਆ ਉਸ ਸਮੇ ਗਿਆਨੀ ਜਗਤਾਰ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਾਬਾ ਅਵਤਾਰ ਸਿੰਘ ਜੀ (ਦਲ ਪੰਥ ਬਾਬਾ ਬਿਧੀ ਚੰਦ) ਜੀ ਹਾਜਿਰ ਸਨ ਅਤੇ ਵਿਸ਼ੇਸ ਧੰਨਵਾਦ ਸਿੱਖ ਚੈਨਲ ਦਾ ਜਿੰਨਾ ਨੇ ਇਹ ਸਭ ਕੈਮਰੇ ਵਿਚ ਕੈਦ ਕਰਕੇ ਸਾਡੇ ਤੱਕ ਪਹੁੰਚਾਇਆ।
          ਇੱਕ ਹੋਰ ਗੱਲ ਤੁਸੀਂ ਹੈਰਾਨ ਹੋ ਜਾਵੋਗੇ ਕੇ ਇਥੇ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹਨੂੰ ਮਰਜੀ ਨਾਮ ਪੁੱਛ ਲਵੋ ਉਹ ਆਪਣੇ ਨਾਮ ਨਾਲ ਸਿੰਘ ਜਰੂਰ ਲਗਾਉਂਦੇ ਆ।ਆਪਣੇ ਛੋਟੇ ਨਾਮ ਨਾਲ ਵੀ ਸਿੰਘ ਲਾਉਂਦੇ ਆ ਮੰਨ ਲਾਓ ਕਿਸੇ ਦਾ ਨਾਮ ਹੈ ਸੰਦੀਪ ਸਿੰਘ ਜਦੋ ਓਹਨੂੰ ਛੋਟਾ ਨਾ ਪੁੱਛਿਆ ਜਾਂਦਾ ਤੇ ਉਹ ਕਹਿੰਦਾ ਮੇਰਾ ਨਾ ਸਨੀ ਸਿੰਘ ਆ ਇਸਦੇ ਉਲਟ ਜੇ ਆਪਣੇ ਤੋਂ ਪੁੱਛਿਆ ਜਾਵੇ ਹੀ ਤੇ ਆਪਾ ਕਹਿਨੇ ਆ ਜੀ ਸਨੀ ਆ ਮੇਰਾ ਛੋਟਾ ਨਾ,ਸਲੂਟ ਆ ਇਹਨਾ ਨੂੰ ਜਿੰਨਾ ਨੇ ਅਲੱਗ ਦੇਸ਼ ਜਿਥੇ ਸਿੱਖ ਬਹੁਤ ਹੀ ਘਟ ਨੇ ਉਥੇ ਸਿੱਖੀ ਸਾਡੇ ਨਾਲੋਂ ਵੱਧ ਪ੍ਰਫੁੱਲਿਤ ਕੀਤੀ ਆ,ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿਚ ਰੱਖਣ
ਕਿਰਪਾ ਕਰਕੇ ਆਪਣਾ ਫਰਜ ਸਮਝ ਕਿ ਸੇਅਰ ਕਰੋ ਤਾ ਕਿ ਸਭ ਨੂੰ ਇਹਨਾ ਸਿੱਖਾ ਵਾਰੇ ਪਤਾ ਲੱਗੇ ਤੇ ਰਲ ਮਿਲ ਕਿ ਇਹਨਾ ਦੀ ਮੱਦਦ ਲਈ ਅੱਗੇ ਆਓ........ਮਨਪ੍ਰੀਤ ਸਿੰਘ
ਸ਼ੋਸ਼ਲ ਮੀਡੀਆ  'ਚੋਂ ਧੰਨਵਾਦ ਸਹਿਤ )

  

ਜੇ ਮੋਬਾਈਲ ਫੋਨ ਗੁਆਚ ਜਾਵੇ ਤਾਂ ਕੀ ਕਰੀਏ....?

  .

       

                    ਹਰ ਮੋਬਾਈਲ ਦਾ IMEI (International Mobile Equipment Identity) ਨੰਬਰ ਹੁੰਦਾ ਹੈ ਜਿਸ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਤੁਸੀਂ ਆਪਣੇ ਫੋਨ ਦਾ ਪਿੱਛਾ ਕਰ ਸਕਦੇ ਹੋ..

ਇਹ ਤਕਨੀਕ ਕਿਵੇਂ ਕੰਮ ਕਰਦੀ ਹੈ :--

1. ਆਪਣੇ ਫ਼ੋਨ ਤੋਂ   *#06#   ਡਾਇਲ   ਕਰੋ ..

2. ਤੁਹਾਡਾ ਫ਼ੋਨ 15 ਹਿੰਦਸਿਆਂ (ਅੰਕਾਂ) ਵਾਲਾ ਇਕ ਅਲੋਕਾਰੀ ਕੋਡ ਵਿਖਾਏਗਾ..

3. ਇਸਨੂੰ ਲਿਖ ਕੇ ਸੰਭਾਲ ਲਓ, ਫ਼ੋਨ ਵਿਚ ਸੇਵ ਨਾ ਕਰੋ ..

4. ਜੇ ਤੁਹਾਡਾ ਇਹ ਫ਼ੋਨ ਗਵਾਚ ਜਾਂ ਕੋਈ ਖੋਹ ਕੇ ਲੈ ਜਾਂਦਾ ਹੈ ਤਾਂ ਹੇਠ ਲਿਖੇ ਵੇਰਵੇ ਸਮੇਤ  cop@vsnl.net  'ਤੇ ਅੰਗਰੇਜ਼ੀ ਵਿਚ ਟਾਈਪ ਕਰਕੇ ਈਮੇਲ ਕਰ ਦੇਵੋ :-

ਤੁਹਾਡਾ ਨਾਂ:-

ਪਤਾ:-

ਫ਼ੋਨ ਦਾ ਮਾਡਲ:-

ਕੰਪਨੀ ਦਾ ਨਾਂ :-

ਗਵਾਚਣ ਸਮੇਂ ਚੱਲ ਰਿਹਾ ਫੋਨ ਨੰਬਰ :-

ਤੁਹਾਡਾ ਈਮੇਲ ਪਤਾ :- 

ਗਵਾਚਣ ਦੀ ਮਿਤੀ :-

IMEl ਨੰਬਰ :-

5: ਪੁਲਿਸ ਕੋਲ ਜਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ..


6. ਤੁਹਾਡਾ ਗਵਾਚਿਆ ਫ਼ੋਨ ਸਿਮ ਬਦਲ ਦਿੱਤੇ ਜਾਣ ਦੇ ਬਾਵਜੂਦ ਅਗਲੇ 24 ਘੰਟਿਆਂ ਦੌਰਾਨ ਜੀਪੀਆਰਐਸ ਤਕਨੀਕ ਰਾਹੀਂ ਭਾਲ ਲਿਆ ਜਾਵੇਗਾ।।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )


ਕਿਤਾਬਾਂ ਬਾਰੇ ਵੀਚਾਰ ......










ਝਨਾਂ ਦੀ ਰਾਤ

ਹਰਿੰਦਰ ਸਿੰਘ ਮਹਿਬੂਬ 








ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ
- ਪ੍ਰੋਫੈਸਰ ਸਾਹਿਬ ਸਿੰਘ


ਚੰਗੀਆਂ ਕਿਤਾਬਾਂ ਪੜ੍ਣਾਂ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ 'ਚ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।

 -ਡਿਸਕੇਰਟਸ


ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।

 -ਥਾਮਸ ਕਾਰਲਾਇਲ


ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।

-ਰਸੂਲ ਹਮਜ਼ਾਤੋਵ


-ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।

 -ਰਸੂਲ ਹਮਜ਼ਾਤੋਵ


ਖ਼ੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜਰੂਰਤ ਹੈ।

 -ਰਸੂਲ ਹਮਜ਼ਾਤੋਵ


ਜੇ ਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।

 -ਗੁਰਦਿਆਲ ਸਿੰਘ


ਤੁਹਾਡੇ ਦੁਆਰਾ ਖਰੀਦੀ ਗਈ ਇਕ ਕਿਤਾਬ, ਤੁਹਾਡੇ ਮਾਨਸਿਕ ਕੱਦ ਨੂੰ ਇਕ ਕਿਲੋਮੀਟਰ ਵਧਾ ਦਿੰਦੀ ਹੈ।

 -ਸਿਸਰੋ


ਜੇ ਤੁਸੀਂ ਘਰ 'ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ।

 -ਸਿਸਰੋ  

ਕਿਤਾਬਾਂ ਝਾਕਦੀਆਂ ਹਨ ਬੰਦ ਅਲਮਾਰੀ ਦੇ ਸ਼ੀਸ਼ਿਆਂ 'ਚੋਂ,

ਬੜੀ ਹਸਰਤ ਨਾਲ ਤਕਦੀਆਂ ਹਨ,
ਮਹੀਨਿਆਂ ਬੱਧੀ ਹੁਣ ਮੁਲਾਕਾਤਾਂ ਨਹੀਂ ਹੁੰਦੀਆਂ,
ਜੋ ਸ਼ਾਮਾਂ ਉਨ੍ਹਾਂ ਦੇ ਸਾਥ ਵਿਚ ਬੀਤਦੀਆਂ ਸਨ,
ਹੁਣ ਅਕਸਰ ਗੁਜ਼ਰ ਜਾਂਦੀਆਂ ਹਨ ਕੰਪਿਊਟਰ ਦੇ ਪਰਦੇ 'ਤੇ....
ਕਿਤਾਬਾਂ ਮੰਗਣ, ਡਿੱਗਣ ਤੇ ਚੁੱਕਣ ਦੇ ਬਹਾਨੇ ਜੋ ਰਿਸ਼ਤੇ ਬਣਦੇ ਸਨ
ਉਨ੍ਹਾਂ ਦਾ ਕੀ ਬਣੇਗਾ?
ਉਹ ਸ਼ਾਇਦ ਹੁਣ ਨਹੀਂ ਬਣਨਗੇ॥ ।"
— ਗੁਲਜ਼ਾਰ

Thursday 20 April 2017

ਜੀ ਆਇਆ ਨੂੰ



                 ਅੱਜਕਲ Social Media ਤੇ ਦਿਨ ਰਾਤ ਲੱਗ - ਭੱਗ ਸਾਰੇ ਹੀ ਵਿਸ਼ਿਆਂ / ਮੁੱਦਿਆ ਤੇ ਚਰਚਾ ਹੋਣ ਕਰਕੇ Social Media ਵੀ Electronic ਤੇ Print Media ਦੀ ਤਰਾਂ ਇੱਕ ਮਜਬੂਤ ਪਲੇਟਫਾਰਮ ਬਣਦਾ ਜਾ ਰਿਹਾ। ਪਰ ਭੀੜ 'ਚ ਕਈ ਵਾਰੀ ਚੰਗੀਆਂ ਪੋਸਟਾਂ ਵੀ ਅੱਖੋਂ - ਪਰੋਖੇ ਹੋ ਜਾਂਦੀਆਂ ਤੇ ਵਾਰ - ਵਾਰ ਲੱਭਣ ਤੇ ਵੀ ਦੁਆਰਾ ਨਹੀਂ ਮਿਲਦੀਆਂ |
                        ਸਾਡਾ ਮਕਸਦ ਸਿਰਫ ਰੋਜਾਨਾ ਦਿਨ ਦਿਨ ਭਰ ਚਰਚਾ 'ਚ ਰਹੀਆਂ ਚੰਗੀਆਂ ਪੋਸਟਾਂ ਨੂੰ ਸ਼ੋਸ਼ਲ ਮੀਡੀਆ ਤੋਂ ਧੰਨਵਾਦ ਸਹਿਤ ਇੱਕਠੀਆਂ ਕਰਕੇ ਲੋੜੀਂਦੀ ਕਾਂਟ- ਛਾਂਟ ਤੇ ਸੱਜ - ਸੰਵਾਰਨ ਤੋ ਬਾਅਦ ਉਹਨਾਂ ਦੇ ਮੂਲ ਲੇਖਕਾਂ ਦੇ ਨਾਂ ਸਮੇਤ 'ਪੰਜਾਬੀ ਸ਼ੋਸ਼ਲ ਮੀਡੀਆ' ਮੰਚ ਤੇ ਇੱਕਠੀਆਂ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਹੈ, ਪਰ ਸ਼ੋਸ਼ਲ ਮੀਡੀਆ ਦੀ ਇੱਕ ਤ੍ਸਦੀ ਇਹ ਵੀ ਹੈ ਕਿ ਬਹੁਤ ਸਾਰੀਆਂ ਚੰਗੀਆਂ ਪੋਸਟਾਂ ਬੇਨਾਮ ਹੰਦੀਆਂ ਨੇ, ਸਾਡਾ ਵਾਅਦਾ ਹੈ ਕਿ ਜਿਵੇਂ ਹੀ ਸਾਨੂੰ ਉਹਨਾਂ ਦੇ ਮੂਲ ਲੇਖਕਾਂ ਦੇ ਨਾਂ ਪਤਾ ਲੱਗਣਗੇ ਅਸੀ ਤੇ ਧੰਨਵਾਦ ਸਹਿਤ ਉਹਨਾਂ ਦੀ ਪੋਸਟ 'ਚ Mention ਕਰਾਂਗੇ ਜੀ 
            ਪੰਜਾਬ, ਪੰਜਾਬੀ ਤੇ ਪੰਜਾਬੀਅਤ || ਧਰਮ ਤੇ ਮਾਨਵਤਾ || ਸਾਹਿਤ ਤੇ ਸਭਿਆਚਾਰ || ਫਿਲਮ ਤੇ ਰੰਗਮੰਚ || ਹੱਡ - ਬੀਤੀਆਂ ਤੇ ਜੱਗ ਬੀਤੀਆਂ || ਵਿਰਸਾ ਤੇ ਵਿਰਾਸਤ ||| ਰਾਜ ਤੇ ਰਾਜਨੀਤੀ || ਦੁਨੀਆਂ ਤੇ ਦੁਨੀਆਂ ਦੇ ਰੰਗ || ਪਿੰਡ, ਸੱਥਾਂ ਤੇ ਖੁੰਡ ਚਰਚਾ ਜਿਹੇ ਸਾਰੇ ਹੀ ਵਿਸ਼ਿਆ ਤੇ ਅਸੀਂ ਖੁਦ ਵੀ ਲਿਖਦੇ ਰਹਾਂਗੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਰਹਾਂਗੇ |
ਚੰਗੀ ਤੇ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਰੋਜਾਨਾ ਵੇਖੋ ਸਾਡੀ  ਵੈਬਸਾਈਟ   ' ਪੰਜਾਬੀ ਸ਼ੋਸ਼ਲ ਮੀਡੀਆ '।।।

                          



ਧੰਨਵਾਦ।


BALJINDER SINGH DARAPURI 

( DARAPURI FILMS )