Sunday 30 April 2017

ਸਮੇਂ ਦਾ ਸੱਚ - ਸੁਰਜੀਤ ਪਾਤਰ ਜੀ

   


       

ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ
ਕਿਥੋ ਮੇਰੇ ਪੇਸ਼ ਪੈ ਗਈ
ਮੇਰੀ ਸੌਕਣ ,ਹਰਾਮਦੀ
ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ 'ਚ
ਆਪਣੀ ਧੀ ਲਈ
ਇਹ ਰੋਜ ਦੀ ਕਹਾਣੀ ਸੀ
ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ
ਮੁੰਡੇ ਥਾਂ ਹੋਈ ਕੁੜੀ ਲਈ
ਸੂਰਜ ਤਾਂ ਬਹੁਤ ਠੰਡਾ ਸੀ
ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ

ਗੁੱਤਾਂ ਕਰਦੀ ਦੇ ਵਾਲ ਖਿੱਚ ਦੇਣੇ
ਮਾਰਨੀਆ ਚਪੇੜਾਂ ਗਿੱਚੀ 'ਚ
ਪੀਜੂ ਤੇਰੇ ਸੀਰਮੇ ਕਹਿਣਾ ਆਮ ਗੱਲ ਹੈ
ਜਾਣ ਤੋਂ ਪਹਿਲਾਂ ਤੇ ਸਕੂਲੋ ਆਉਂਣ ਤੋਂ ਬਾਅਦ
ਕੰਮ ਕਰਨਾ ਨੌਕਰਾਣੀ ਤੋਂ ਵੀ ਕਿਤੇ ਵੱਧ ਕੇ ਹੈ
ਦਾਦੀ ਦੀ ਭੈੜੀ ਝਾਂਕਣੀ
ਪਿਓ ਦਾ ਦੋ ਪੈੱਗ ਲਾ ਕੇ ਸੌਣਾ
ਦਾਦੇ ਦਾ ਜਾਗਦੇ ਹੋਏ ਅੱਖਾਂ ਮੀਚ ਲੈਣਾ
ਤੇ ਮਾਂ ਦਾ ਕਚੀਚੀਆਂ ਵੱਟਣਾ ਨਰਕ ਤੋਂ ਘੱਟ ਨਹੀਂ

ਜਵਾਨੀ ਮਸਤ ਮਲੰਗ ਹੁੰਦੀ ਹੈਂ
ਆਜਾਦ ਖਿਆਲੀ ਡਰ ਭੈਅ ਤੋਂ ਮੁਕਤ
ਇਸ਼ਕ ਦਾ ਨਾਗ ਵੀ ਜਵਾਨੀ ਨੂੰ ਹੀ ਡੰਗਦਾ
ਧੁੱਪਾ 'ਚ ਪਲਦੇ  ਘਾਹ ਨੂੰ
ਪਾਣੀ ਦੀਆਂ ਦੋ ਬੂੰਦਾ ਹੀ ਕਾਫੀ ਹੁੰਦੀਆ
ਨਵੀਂ ਜ਼ਿੰਦਗੀ ਦੇਣ ਲਈ
ਕੌੜੇ ਬੋਲ ਸਹਿੰਦੀ ਕੁੱਟ ਖਾਂਦੀ ਕੁੜੀ ਦਾ
ਪਿਆਰ ਭਰੇ ਬੋਲ ਬੋਲਣ ਵਾਲੇ
ਮੁੰਡੇ ਵੱਲ ਜਾਣਾ ਸੁਭਾਵਿਕ ਹੈ
ਔਰਤ ਵੀ ਆਜਾਦ ਹੋਣਾ ਚਾਹੁੰਦੀ ਆ
ਪੰਛੀਆਂ ਵਾਂਗ
ਜਿਹੜੇ ਕਹਿੰਦੇ ਧੀਆਂ ਪੱਗ ਤੇ ਦਾਗ ਲਾਉਂਦੀਆ
ਮਾਪੇ ਤਾਂ ਜੰਮਣ ਤੋਂ ਡਰਦੇ ਆ
ਮੈਂ ਉਹਨਾਂ ਦੇ ਮੂੰਹ ਤੇ ਥੁੱਕਦਾ ਨਹੀਂ
ਮੂਤ ਦਾ ਹਾਂ
ਇੰਨੀ ਮਾੜੀ ਸੋਚ ਲੋਕਾਂ ਦੀ
ਔਰਤ ਨੂੰ ਇੱਜਤ ਬਣਾਉਂਣ ਵਾਲੇ

ਆਪ ਹੀ ਇੱਜਤਾਂ ਰੋਲਦੇ ਨੇ

ਦਿਲ ਦੀਆਂ ਗੱਲਾਂ ਦਿਲ ਵਿੱਚ ਦੱਬ ਲੈਣੀਆ
ਬਿਨਾਂ ਮਰਜੀ  ਪੁੱਛੇ ਵਿਆਹ ਦੇਣੀ
ਮਨ ਮਿਲੇ ਭਾਵੇ ਨਾ
ਤੋਰ ਦੇਣੀ ਦਹਾਜੂ ਜਾਂ ਉਮਰੋਂ ਖੁੰਜੇ ਹੋਏ ਨਾਲ
ਲੂਣਾਂ ਪੈਂਦਾ ਨੀ ਹੁੰਦੀ ਬਣਾਈ ਜਾਂਦੀ ਆਂ

ਇਕੋ ਘਰੇ ਧੀ ਪੁੱਤ ਦਾ ਜੰਮਣਾ
ਪੁੱਤ ਦਾ ਜਾਇਦਾਦ ਦਾ ਮਾਲਕ ਬਣ ਜਾਣਾ
ਧੀ ਕਿਤੇ ਹੱਕ ਨਾ ਮੰਗ ਲੈ
ਦਾਜ ਦਾ ਢੰਡੋਰਾ ਪਿੱਟਣਾ
ਸੋਚੀ ਸਮਝੀ ਸਾਜਿਸ਼ ਹੈ
ਪੇਕੇ ਵੀ ਪਰਾਈ ਸਹੁਰੀ ਵੀ ਪਰਾਈ
ਘਰ ਕਿਥੇ ਹੁੰਦਾ ਕੁੜੀ ਦਾ?
ਬੰਦੇ ਦੇ ਦਿਲ 'ਚ ਬਣਾਉਣਾ ਚਾਹੁੰਦੀ
ਤੇ ਬੰਦਾ ਨੀਹਾਂ ਵੀ ਨੀ ਬਣਨ ਦਿੰਦਾ

ਮਾਂ ਦਾ ਧੀ ਤੇ ਗੁੱਸਾ ਕੱਢਣਾ ਜਾਇਜ ਹੈ
ਉਸਨੇ ਬੰਦੇ ਵਿਰੁੱਧ ਆਵਾਜ ਉਠਾ ਕੇ ਵੇਖੀ ਹੀ ਨੀਂ
ਜਿਸ ਦਿਨ ਆਵਾਜ ਉਠੇਗੀ
ਮਾਂ ਧੀ ਦਾ ਕਲੇਸ਼ ਮੁੱਕਜੇਗਾ


ਸਮਾਂ ਸੱਚ ਕਹਿੰਦਾ ਸਮਾਂ ਆਉਂਗਾ ਜਰੂਰ ।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

No comments:

Post a Comment

Thanks for Comment us