Friday 30 June 2017

ਕਿਤਾਬਾਂ ਵਾਲਾ ਮਾਸਟਰ - ਹਰੀਸ਼ ਮੋਦਗਿਲ

           
            ਹਾਂਜੀ ਕਿਤਾਬਾਂ ਵਾਲਾ ਮਾਸਟਰ .....ਹੈਰਾਨ ਨਾ ਹੋਵੋ ਮੋਜੂਦਾ ਕਾਰਾਂ , ਕੋਠੀਆਂ , ਕਿੱਲਿਆਂ ਅਤੇ ਸਮਾਰਟ ਫੋਨਾਂ ਵਾਲੇ ਯੁਗ ਵਿਚ ਵੀ ਜਨਾਬ ਹਾਲੇ ਕਿਤਾਬਾਂ ਵਾਲੇ ਮਾਸਟਰ ਹੈਗੇ ਨੇ .......ਜੇ ਮਿਲਣਾ ਹੋਵੇ ਤਾਂ ਪਖੋਵਾਲ ਵਾਲੇ ਹਿੰਦੀ ਮਾਸਟਰ ਹਰੀਸ਼ ਮੋਦਗਿਲ [ 97819 43772 ] ਨੂੰ ਮਿਲ ਕੇ ਇਸ ਸਚ ਦੇ ਰੂਬਰੂ ਹੋ ਸਕਦੇ ਹੋ ......ਜੋ ਪਿਛਲੇ 25 ਸਾਲਾਂ ਤੋਂ ਅਣਥਕ ਲੁਧਿਆਣੇ ਦੇ ਆਲੇ ਦੁਆਲੇ ਲੋਕਾਂ ਨੂੰ ਮਿਆਰੀ ਪੁਸਤਕਾਂ ਨਾਲ ਜੋੜਨ ਲਈ ਜੁਟੇ ਹੋਏ ਨੇ ..........2009 ਚ ਨੌਕਰੀ ਤੋਂ ਸੇਵਾਮੁਕਤੀ ਤੋਂ ਬਾਅਦ ਤਾਂ ਜਿਵੇਂ ਓਹਨਾਂ ਆਪਣਾ ਜੀਵਨ ਪੁਸਤਕ ਸਭਿਆਚਾਰ ਨੂੰ ਸਮਰਪਿਤ ਹੀ ਕਰ ਦਿਤਾ ਹੈ ............... .ਪਖੋਵਾਲ ਘਰੇ ਆਇਆ ਕੋਈ ਮਹਿਮਾਨ ਪੁਸਤਕਾਂ ਵੇਖ ਕੇ ਅਚੰਭਿਤ ਰਹਿ ਜਾਂਦਾ ਹੈ ...ਤੇ ਹਰੀਸ਼ ਜੀ .....ਵਾਪਸ ਜਾਂਦਿਆਂ ਨੂੰ ਪੁਸਤਕਾਂ ਦਾ ਸ਼ਗਨ ਦੇਣਾ ਨੀ ਭੁਲਦੇ........ ਪਖੋਵਾਲ , ਜੁੜਾਹਾਂ ,ਲੋਪੋ ,ਲਤਾਲਾ, ਗੁਜਰਵਾਲ , ਅਕਾਲਗੜ , ਬੁਰਜ ਲਿਟਾਂ , ਨਾਰੰਗਵਾਲ , ਭੂੰਦੜੀ , ਆਂਡਲੂ ਆਦਿ ਪਿੰਡਾਂ ਵਿਚ ਲਾਇਬਰੇਰੀਆਂ ਦੀ ਸਥਾਪਨਾ ਕਰਨ ਵਿਚ ਓਹਨਾਂ ਦੀ ਹੀ ਪ੍ਰੇਰਨਾ ਰਹੀ ਹੈ ..........50 ਦੋਸਤਾਂ ਮਿਤਰਾਂ ਦੇ ਘਰਾਂ ਵਿਚ ਘਰੇਲੂ ਲਾਇਬਰੇਰੀ ਦੀ ਸਥਾਪਨਾ ਕਰਵਾ ਚੁਕੇ ਹਨ .........ਪੰਜਾਬੀ ,ਹਿੰਦੀ ਅਤੇ ਅੰਗ੍ਰੇਜੀ ਦੀ ਕੋਈ ਵੀ ਅਗਾਂਹਵਧੂ ਪੁਸਤਕ ਓਹਨਾਂ ਦੇ ਪੁਸਤਕ ਭੰਡਾਰ ਵਿਚ ਹਮੇਸ਼ਾ ਹਾਜਰ ਹੁੰਦੀ ਹੈ .........ਖਾਸ ਕਰ ਬੱਚਿਆਂ ਦੀਆਂ ਪੁਸਤਕਾਂ .........ਪਿਛਲੇ ਇਕ ਸਾਲ ਤੋਂ ਓਹਨਾਂ ਨੇ ਆਪਣਾ ਟਿਕਾਣਾ ਪੰਜਾਬੀ ਭਵਨ , ਲੁਧਿਆਣਾ ਵਿਖੇ ਬਣਾ ਲਿਆ ਹੈ ......' ਸ਼ਹੀਦ ਭਗਤ ਸਿੰਘ ਬੁਕ ਸੈਂਟਰ '.... .....ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ਨੇ ਓਹਨਾਂ ਨੂੰ ਕਿਫਾਇਤੀ ਕਿਰਾਏ ਤੇ ਇਕ ਦੁਕਾਨ ਦੇ ਦਿਤੀ ਹੈ .........ਹੁਣ ਓਹ ਪਖੋਵਾਲ ਤੋਂ ਨਿਕਲ ਕੇ ਸਾਰੇ ਪੰਜਾਬ ਵਿਚ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਕੰਮ ਕਰਨ ਵਾਲਿਆਂ ਲਈ ਸੂਤਰਧਾਰ ਬਣ ਰਹੇ ਹੈ ......... ਪੰਜਾਬ ਦੇ ਹਰੇਕ ਨੋਜਵਾਨ ਦੇ ਹਥ ਵਿਚ ਪੁਸਤਕ ਹੋਵੇ ਇਹ ਓਹਨਾਂ ਦਾ ਸੁਪਨਾ ਹੈ .............ਅੱਜ ਪੰਜਾਬ ਦੀ ਜੁਆਨੀ ਨੂੰ ਬਚਾਉਣ ਅਜੇਹੇ ਕਿਤਾਬਾਂ ਵਾਲੇ ਅਨੇਕਾਂ ' ਮਾਸਟਰਾਂ ' ਦੀ ਅਣਸਰਦੀ ਲੋੜ ਹੈ ...........ਦੋਸਤੋ ਕਦੇ ਲੁਧਿਆਣੇ ਗੇੜਾ ਵੱਜੇ ਪੰਜਾਬੀ ਭਵਨ ਜਾ ਕੇ ਮਿਲਣਾ ਨਾ ਭੁੱਲਿਓ ..........
----ਖੁਸ਼ਵੰਤ ਬਰਗਾੜੀ
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Friday 23 June 2017

ਮੇਰੇ ਪਿੰਡ ਰੱਬ ਨਹੀਂ ਵਸਦਾ - ਕਵਿਤਾ

ਮੇਰੇ ਪਿੰਡ ਰੱਬ ਨਹੀਂ ਵਸਦਾ
ਮੇਰੇ ਪਿੰਡ ਵਸਦਾ  ਏ
"ਚੌਂਕੀਦਾਰਾਂ ਦਾ ਭਾਨਾ"
ਜੋ ਨਿੱਤ ਤਾਰਿਆਂ ਦੀ ਛਾਂਵੇ
ਮੋਢੇ ਤੇ ਰੱਖ ਕੇ ਕਹੀ
ਚੱਲ ਪੈਂਦਾ ਏ "ਪਥੇਰ" ਵੱਲ ਨੂੰ
ਤੇ ਸਾਰਾ ਦਿਨ ਹੋ ਕੇ
ਮਿੱਟੀ ਨਾਲ ਮਿੱਟੀ

Wednesday 7 June 2017

ਬੁੱਝੋਂ.....ਕਿੰਨੇ ਭਰਾ ਤੇ ਕਿੰਨੀਆਂ ਭੈਣਾਂ ਨੇ ?

ਗਣਿਤ ਦਾ ਰੋਚਕ ਜਾਦੂ


1- ਸਭ ਤੋਂ ਪਹਿਲਾਂ ਭਰਾਵਾਂ ਦੀ ਗਿਣਤੀ ਜਿੰਨੇ ਤੁਸੀਂ ਭਰਾ ਹੋਂ !
2- ਹੁਣ ੳੁਸ ਵਿੱਚ 2 ਅੰਕ ਜੋੜ ਦੇਵੋ !

Tuesday 6 June 2017

ਕਿਸਾਨ ਦਾ ਦਰਦ

ਟਰੈਕਟਰ ਟਰਾਲੀ ਸਣੇ ਸਮਾਨ ਵਿਕਾਊ ਐ, 
ਜ਼ਮੀਨ ਜਾਇਦਾਦ ਅਤੇ ਮਕਾਨ ਵਿਕਾਊ ਐ|

ਆਓ ਟਾਟਿਓ, ਆਓ ਅੰਬਾਨੀਓ ਖਰੀਦ ਲਵੋ,
ਇਸ ਦੇਸ ਦਾ ਅੰਨਦਾਤਾ ਕਿਸਾਨ ਵਿਕਾਊ ਐ|

ਕਿੰਨਾ ਮੁੱਲ ਲਾਵੋਂਗੇ ਦੱਸੋ ਮੇਰੀ ਹਸਰਤ ਦਾ,
ਮੇਰਾ ਹਰ ਸੁਪਨਾ ਹਰ ਅਰਮਾਨ ਵਿਕਾਊ ਐ|

ਠਿੱਬੇ ਛਿੱਤਰਾਂ ਤੇ ਪਾਟੀ ਪੱਗੜੀ ਵਿੱਚ ਲਿਪਟੀ,
ਕਰਜ਼ੇੇ ਥੱਲੇ ਪਿਸਦੀ ਇੱਕ ਜਾਨ ਵਿਕਾਊ ਐ| 

ਫਾਈਲ ਡਿਗਰੀਆਂ ਤੇ ਡਿਪਲੋਮਿਆਂ ਵਾਲੀ,
ਬੇਰੁਜ਼ਗਾਰ ਫਿਰਦਾ ਪੁੱਤ ਜਵਾਨ ਵਿਕਾਊ ਐ|

ਖਰੀਦਣ ਵਾਲਿਓ ਉਏ ਦੱਬਕੇ ਲਾਓ ਬੋਲੀ, 
ਸ਼ੈਤਾਨਾ ਦੀ ਮੰਡੀ ਵਿੱਚ ਇਨਸਾਨ ਵਿਕਾਊ ਐ|

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

ਕਲਿੱਕ ਕਰੋ ਤੇ ਵੇਖਦੇ ਰਹੋ

Monday 5 June 2017

ਜਦ ਸ਼੍ਰੀ ਦਰਬਾਰ ਸਾਹਿਬ 'ਤੇ ਹਮਲੇ ਦੇ ਦੁੱਖ 'ਚ ਭਗਤ ਪੂਰਨ ਸਿੰਘ ਜੀ ਨੇ 'ਪਦਮ ਸ੍ਰੀ' ਮੋੜਿਆ

         ਦਰਬਾਰ ਸਾਹਿਬ 'ਤੇ ਹਮਲੇ ਦੇ ਦੁੱਖ 'ਚ ਭਗਤ ਪੂਰਨ ਸਿੰਘ ਜੀ ਨੇ 'ਪਦਮ ਸ੍ਰੀ' ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਸਨ।
        ਅਜਿਹਾ ਕਰਨ 'ਚ ਉਨ੍ਹਾਂ ਕੋਈ ਜਲਦਬਾਜ਼ੀ ਨਹੀਂ ਸੀ ਕੀਤੀ, ਜੂਨ ਤੋਂ ਲੈ ਕੇ ਸਤੰਬਰ 1984 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫ਼ਵਾਹਾਂ ਅਤੇ ਸਾਰੇ ਤੱਥਾਂ 'ਤੇ ਖ਼ੁਦ ਖੋਜ ਕਰਕੇ ਮਨ ਬਣਾਇਆ ਸੀ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ, ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ।
ਹੇਠਾਂ ੳੁਹ ਚਿੱਠੀ ਪੜ੍ਹੀ ਜਾ ਸਕਦੀ ਹੈ:
‘ਪਦਮ ਸ਼੍ਰੀ’ ਦੀ ਵਾਪਸੀ

ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।

ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,

               ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:
1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।

2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।

3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।

4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।

5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।

6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।

7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।

ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।
ਪੂਰਨ ਸਿੰਘ, ਭਗਤ।

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

ਕਲਿੱਕ ਕਰੋ ਤੇ ਵੇਖਦੇ ਰਹੋ

Sunday 4 June 2017

ਕੁਦਰਤ ਦਾ ਉਜਾੜਾ - ਮਤਲਬ ਆਪਣਾ ਉਜਾੜਾ




      1958 ਦੇ ਵਿੱਚ ਚੀਨ ਸਰਕਾਰ ਨੇ ਲੀਡਰ Mao Zedong ਨੇ ਇੱਕ ਪ੍ਚਾਰ ਸ਼ੁਰੂ ਕੀਤਾ ਕਿ ਦੇਸ਼ ਵਿੱਚੋ ਚਿੜੀਆ ਦਾ ਖਾਤਮਾ ਕਰ ਦਿੱਤਾ ਜਾਵੇ।  ਕਿਉਕਿ ਚਿੜੀਆ ਕਿਸਾਨਾ ਦੇ ਦਾਣੇ ਖਾ ਜਾਦੀਆ ਹਨ , ਜਿਸਦਾ ਦੇਸ਼ ਨੂੰ ਨੁਕਸਾਨ ਹੁੰਦਾ ਹੈ। ਏਸੇ ਲੜੀ ਦੇ ਤਹਿਤ ਹਜਾਰਾਂ ਮਿਲੀਅਨ ਚਿੜੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲੋਕ ਚਿੜੀਆ ਦੇ ਮਗਰ ਦੌੜ-ਦੌੜ ਉਹਨਾ ਨੂੰ ਏਨਾ ਥਕਾ ਦਿੰਦੇ ਸਨ ਕਿ ਉਹ ਥੱਕ ਕੇ ਅਸਮਾਨ ਤੋ ਡਿੱਘ ਪੈਦੀਆ ਸਨ। 
   ਪਰ ਜਦੋ ਦੋ ਤਿੰਨ ਸਾਲ ਬਾਅਦ ਇਸਦਾ ਸਿੱਟਾ ਇਹ ਨਿਕਲਿਆ ਕਿ ਚੀਨ ਵਿੱਚ 45 ਮਿਲੀਅਨ ਤੋ ਲੈਕੇ 78 ਮਿਲੀਅਨ ਤੱਕ ਲੋਕਾ ਦੀ ਭੁੱਖਮਰੀ ਕਾਰਨ ਮੌਤ ਹੋ ਗਈ । ਭਾਵੇ ਕਿ ਚੀਨ ਦੀ ਸਰਕਾਰ ਨੇ ਇਸਦਾ ਦਾਅਵਾ 15 ਮਿਲੀਅਨ ਕਰਦੀ ਰਹੀ ਪਰ ਅੰਕੜੇ ਕਿਤੇ ਜਿਆਦਾ ਸਨ। ਲੋਕਾ ਦੀ ਮੌਤ ਦਾ ਕਾਰਨ ਇਹ ਸੀ ਕਿ ਚਿੜੀਆ ਖੇਤਾ ਵਿੱਚੋ ਇਕੱਲੇ ਬੀਜ ਹੀ ਨਹੀ ਖਾਦੀਆ ਸਨ ਸਗੋ ਫਸਲਾ ਨੂੰ ਨੁਕਸਾਨ ਦੇਣ ਵਾਲੇ ਬਹੁਤ ਸਾਰੇ ਹਾਨੀਕਾਰਕ ਕੀੜੇ ਵੀ ਖਾ ਜਾਦੀਆ ਸਨ। ਇਹਨਾ ਕੀੜੇਆ ਵਿੱਚ ਇੱਕ ਅਜਿਹੇ ਕੀੜੇ ਵੀ ਸਨ ਜੋ ਬਹੁਤ ਸਾਰੀਆ ਚੀਜਾ ਖਾ ਲੈਦੇ ਸਨ , ਜੋ ਸਾਰੀਆ ਫਸਲਾ ਖਾ ਗਏ।1960 ਵਿੱਚ  ਕੀੜੇਆ ਦੀ ਗਿਣਤੀ ਇਤਨੀ ਵੱਧ ਗਈ ਜਿਸ ਕਾਰਨ ਚੀਨ ਵਿੱਚ ਭੁੱਖਮਰੀ ਫੈਲ ਗਈ ਅਤੇ ਕਈ ਮਿਲੀਅਨ ਲੋਕ ਜਾਨ ਤੋ ਹੱਥ ਧੋ ਬੈਠੇ। ਸੋ ਕੁਦਰਤ ਇੱਕ ਸਾਈਕਲ ਬਣਾਕੇ ਚਲਦੀ ਹੈ । ਜੇਕਰ ਅਸੀ ਕੁਦਰਤ ਨਾਲ ਖਿਲਵਾੜ ਕਰਗੇ ਤਾ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ। ਕੁਦਰਤ ਨੂੰ ਪਿਆਰ ਕਰੋ ਉਸਦਾ ਉਜਾੜਾ ਮਤਲਬ ਆਪਣਾ ਉਜਾੜਾ॥



ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

ਕਲਿੱਕ ਕਰੋ ਤੇ ਵੇਖਦੇ ਰਹੋ

Thursday 1 June 2017

ਪਿੰਡ ਵਾਲਾ ਛੋਟਾ ਸਕੂਲ

      
             ਪਿੰਡਾਂ ਆਲੇ ਪਹਿਲੀ ਗੱਲ਼ ਪਰੈਮਰੀ ਸਕੂਲ ਨੂੰ ਛੋਟਾ ਸਕੂਲ ਈ ਕਹਿੰਦੇ ਹੁੰਦੇ ਨੇ । ਛੋਟੇ ਸਕੂਲ ਦੇ ਨਜ਼ਾਰੇ ਬੰਦਾ ਸਾਰੀ ਉਮਰ ਨੀਂ ਭੁੱਲਦਾ । ਦਾਖਲਾ ਵੀ ਪੰਜ ਛੇ ਸਾਲ ਦੀ ਉਮਰ ਚ ਸਿੱਧਾ ਈ ਪੈਹਲੀ ਚ ਹੁੰਦਾ ਸੀ।ਕੱਚੀ ਪਹਿਲੀ ਚ ਜਬਾਕ ਕੈਅਦਾ ਪੜਦੇ ਸੀ ਤੇ ਪੱਕੀ ਪਹਿਲੀ ਚ ਕਤਾਬ।ਜਬਾਕ ਇੱਕ ਦੂਜੇ ਨੂੰ ਈ ਪੁੱਛੀ ਜਾਂਦੇ ਹੁੰਦੇ ਨੇ ਬੀ ਤੂੰ ਕੈਅਦੇ ਤੇ ਆਂ ਜਾਂ ਕਿਤਾਬ ਤੇ ਆਂ.ਮਤਬਲ ਬੀ ਤੂੰ ਕੱਚੀ ਪਹਿਲੀ ਚ ਆਂ ਜਾਂ ਪੱਕੀ ਪਹਿਲੀ ਚ।ਅਗਲਾ ਬੀ ਹੁੱਬਕੇ ਦੱਸਦਾ ਬੀ ਮੈਂ ਤਾਂ ਕਿਤਾਬ ਤੇ ਬੱਜਿਆ...ਵੀ ਕੈਅਦਾ ਤਾਂ ਸਾਰਾ ਪੜਤਾ ਹੁਣ ਕਹਾਣੀਆਂ ਆਲੀ ਕਿਤਾਬ ਪੜੂੰ..ਜੀਹਤੇ ਕਾਂ ਤੇ ਚਿੜੀ ਆਲੀ ਕਹਾਣੀ ਸਬਤੋਂ ਪਹਿਲਾਂ ਔਂਦੀ ਸੀ।ਵਰਦੀ ਵੀ ਕੇਹੜੀ ਹੁੰਦੀ ਸੀ।ਡੌੰਕਲ ਜੀ ਨਿੱਕਰ ਨਾਲ ਲੀਲ਼ਾ ਜਾ ਝੱਗਾ ਪਾਇਆ ਹੁੰਦਾ ਸੀ..ਜਿਸਦੇ ਬਟਨ ਵੀ ਅੱਗੜ ਪਿੱਛੜ ਲੱਗੇ ਹੁੰਦੇ ਸੀ ਤੇ ਪੈਰਾਂ ਚ 'ਰੋਲੈਕਸ' ਆਲੀਆਂ ਚੱਪਲਾਂ ।
            ਜਦੋਂ ਪਿਸ਼ਾਬ ਕਰਨ ਜਾਣਾ ਹੁੰਦਾ ਸੀ ਤਾਂ ਦੋਮੇਂ ਹੱਥ ਟੇਡੇ ਜੇ ਜੋੜਕੇ ਮਾਸਟਰਾਂ ਕੋਲੇ ਬੱਜਣਾ ਤੇ ਓਥੇ ਖੜੇ ਕਰੀ ਜਾਣਾ ਵੀ ..ਦੋ ਲੰਬਰ ਜਾ ਆਈਏ ਜੀ..ਦੋ ਲੰਬਰ ਜਾ ਆਈਏ ਜੀ ।
             ਜਦੋੰ ਪਾਠ ਸਣੌਣਾ ਤਾਂ ਮੇਜ਼ ਤੇ ਕਿਤਾਬ ਰੱਖਕੇ ਨੀਮੀਂ ਪਾ ਲੈਣੀ ਤੇ ਅੱਖਰਾਂ ਦੇ ਉੱਤੇ ਨਾਲ ਨਾਲ ਉਂਗਲ ਘਸਾਈ ਜਾਣੀ, ਸਭਤੋਂ ਵੱਡਾ ਐਡਵੈਂਚਰ ਤਾਂ ਓਦੋਂ ਹੁੰਦਾ ਸੀ ਜਦੋਂ ਮਾਸਟਰ ਜੀ ਕਿਸੇ ਜਬਾਕ ਨੂੰ ਘੰਟੀ ਵਜਾਉਣ ਲਈ ਕਹਿ ਦਿੰਦੇ ਸੀ...ਕੀ ਲੜਾਈ ਹੁੰਦੀ ਸੀ ਘੰਟੀ ਵਜਾਉਣ ਵਾਸਤੇ।ਜਾਂ ਜਦੋਂ ਮਾਸਟਰ ਜੀ ਔਂਦੇ ਤਾਂ ਸਕੂਲ ਦੇ ਗੇਟ ਚੋਂ ਉਹਨਾਂ ਦਾ ਸ਼ੈਕਲ ਫੜਕੇ ਲਿਔਂਦੇ ।
           ਪਰੈਮਰੀ ਸਕੂਲ ਦੀਆਂ ਖੇਡਾਂ ਵੀ ਕਮਾਲ ਹੁੰਦੀਆਂ ਸੀ।ਸਲੇਟ ਤੇ ਬੱਤੀ ਲੈਕੇ ਚੌਕੜੀਂ ਮਾਰਕੇ ਬਹਿ ਜਾਂਦੇ।ਸਲੇਟ ਦੀ ਬੀਂਡਲ ਜੀ ਤੇ ਬੱਤੀ ਰੱਖਕੇ ਉਂਗਲ ਨਾਲ ਠੱਕ ਠੱਕ ਕਰੀਂ ਜਾਂਦੇ ਬੀ ਡਲੈਵਰੀ ਕਰਦੇ ਆਂ।ਸਲੇਟ ਦੇ ਮੋੜ ਤੇ ਬੱਤੀ ਦੀ ਕਟਾਈ ਐਂ ਕਰਦੇ ਸੀ ਜਿਮੇਂ ਭੈਣਨਾਂ ਠਾਰਾਂ ਟੈਰਾ ਮੋੜਦੇ ਹੁੰਦੇ ਨੇ।ਜਾਂ ਸਲੇਟ ਉੱਤੇ ਬੱਤੀ ਨਾਲ ਊਈਂ ਘੋਰ-ਕੰਡੇ ਜੇ ਮਾਰਕੇ ਕਹੀ ਜਾਣਾ ਬੀ...ਫੋਟੋ ਦੇਖ ਲੋ ਬੱਤੀ ਦੇਦੋ।ਕੁੜੀਆਂ ਮੁੰਡੇ ਕੱਠੇ ਈ ਦਾਈਆਂ ਦੂਕੜੇ,ਖੋ ਖੋ,ਗੀਟੇ ਖੇਡਦੇ ਰਹਿੰਦੇ ਸੀ।ਬੈਗ ਕੇਹੜੇ ਹੁੰਦੇ ਸੀ ਓਦੋਂ...ਜਾਂ ਤਾਂ ਯੂਰੀਏ ਆਲੇ ਗੱਟੇ ਦਾ ਵੱਡਕੇ ਬਣਾਇਆ ਹੁੰਦਾ ਸੀ ਜਾਂ ਬੇਬੇ ਦੀ ਕੋਈ ਪੁਰਾਣੀ ਦਰੀ ਨੂੰ ਵੱਡਕੇ।ਝੋਲੇ ਚ ਕਿਤਾਬਾਂ ਦੀ ਚਿਣਤੀ ਲਾਈ ਹੁੰਦੀ ਸੀ ਤੇ ਫੌਜੀ ਆਲੀ ਜਮੈਟਰੀ ਟੇਢੀ ਜੀ ਕਰਕੇ ਫਸਾਈ ਹੁੰਦੀ ਸੀ ਸੈਡ ਤੇ।ਫੱਟੀਆਂ ਲਿਖਣ ਵੇਲੇ ਕੱਠੇ ਬਹਿ ਜਾਣਾ।ਮਾਸਟਰਾਂ ਤੋਂ ਫੱਟੀਆਂ ਤੇ ਸਲਾਹ ਲੈਣੀ।
                       ਇੱਕ ਦਾ ਢਾਲਾ ਲੈਕੇ ਦਕਾਨ ਤੇ ਜਾਂਦੇ। ਇੱਕ ਰੁਪਈਏ ਚ ਹੀ ਦਬਾਤ,ਸਿਆਹੀ ਆਲਿਆਂ ਪੁੜੀਆਂ ਆ ਜਾਂਦੀਆਂ।ਫੇਰ ਦਬਾਤ ਚ ਦੋ ਪੁੜੀਆਂ ਖੋਲਕੇ ਦਬਾਤ ਨੂੰ ਅੱਖਾਂ ਮੀਚਕੇ ਧਰਤੀ ਤੇ ਘਕਾਈ ਜਾਣਾ ਵੀ ਸਿਆਹੀ ਜਾਦਾ ਪੱਕੂਗੀ।ਫੱਟੀਆਂ ਲਿਖਣ ਵੇਲੇ ਇੱਕ ਦੂਜੇ ਦੀ ਦਬਾਤ ਚੋਂ ਡੁੰਮਕਾ ਲਾ ਲੈਣਾ।ਜੇ ਕਿਸੇ ਦੀ ਆਪਸ ਲੜਾਈ ਹੋ ਜਾਂਦੀ ਤਾਂ ਫੱਟੀਆਂ ਤਲਵਾਰਾਂ ਮਾਂਗੂੰ ਐਂ ਚੱਲਦੀਆਂ ਸੀ ਜਿਮੇਂ 300 ਫਿਲਮ ਚ ਸਪਾਰਟਨ ਲੜਦੇ ਨੇ।ਜਿੱਦੇਂ ਕਿਤੇ ਨਮੀਂ ਸਲੇਟ ਜਾਂ ਨਮੀਂ ਫੱਟੀ ਲਿਔਣੀਂ ਤਾਂ ਐਨਾ ਚਾਅ ਚੜਦਾ ਸੀ ਬੀ ਓਨਾ ਚਾਅ ਹੁਣ ਨਮੇੰ ਆਈਫੋਨ ਦਾ ਨੀਂ ਹੁੰਦਾ।
                      ਜਨਤਾ ਆਥਣ ਨੂੰ ਅੱਧਾ ਅੱਧਾ ਕਿਲੋ ਤਾਂ ਬੱਤੀਆਂ ਤੇ ਗਾਚਣੀ ਖਾ ਜਾਂਦੀ ਸੀ ਨਾਲ ਦਿਆਂ ਦੇ ਝੋਲਿਆਂ ਚੋਂ ਕੱਢਕੇ।
ਸਾਰੇ ਪਿੰਡ ਦੇ ਜਬਾਕ ਓਦੋਂ ਇੱਕੋ ਸਕੂਲ ਚ ਪੜਦੇ ਹੁੰਦੇ ਸੀ ਤੇ ਸਾਰੇ ਇੱਕ ਦੂਜੇ ਨੂੰ ਚੰਗੀ ਤਰਾਂ ਜਾਣਦੇ ਹੁੰਦੇ ਸੀ ਬੀ ਕੌਣ ਕੇਹੜੇ ਘਰਾਂ ਚੋ ਆ..। ਆਵਦੇ ਆਵਦੇ ਪਿੰਡਾਂ ਚ ਨਿਗਾ ਮਾਰਕੇ ਦੇਖਿਉ ਵੀ ਜਾਦਾਤਰ ਪਿੰਡ ਚ ਓਹੀ ਸਰਕਾਰੀ ਮੁਲਾਜ਼ਿਮ ਨੇ ਜੇਹੜੇ ਪਿੰਡ ਆਲੇ ਸਰਕਾਰੀ ਸਕੂਲਾਂ ਚ ਪੜੇ ਨੇ।

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

ਵਧਾਈ ਹੋਵੇ ਸਰਦਾਰਾ

ਇਕ ਮਰਾਸੀ ਮਿਸਤਰੀ ਬਣਗਿਆ ਤੇ ਜੱਟ ਦਾ ਕਮਰਾ ਬਣਾਉਣ 
ਲੱਗ ਜਾਂਦਾ.

ਤਿੰਨ ਕੰਧਾਂ ਤਾਂ ਠੀਕ ਠਾਕ ਬਣਾ ਦਿੰਦਾ ..
ਪਰ ਚੌਥੀ ਕੰਧ ਉਪਰੋਂ ਬਾਹਰ ਵੱਲ ਨੂੰ ਨਿਕਲ ਜਾਂਦੀ ਆ ਮਤਲਵ ਬਿੰਗੀ ਟੇਢੀ ਬਣ ਜਾਂਦੀ ਆ
ਜਦੋਂ ਛੱਤ ਪਾਉਣ ਲਈ ਗਾਡਰ ਰੱਖਣ ਲਗਦਾ ਤਾਂ ਗਾਡਰ 
ਛੋਟਾ ਰਹਿ ਜਾਂਦਾ..

ਜੱਟ ਥੱਲਿਓਂ ਖੜਾ ਕਹਿੰਦਾ,'' ਓਏ ਮਰਾਸੀਆ ਇਹ ਕੀ ਚੱਕਰ ਹੋਇਆ ਬਈ..??''
ਮਰਾਸੀ ਕਹਿੰਦਾ,'' ਮਾਹਰਾਜ ਭਾਗ ਲੱਗੇ ਰਹਿਣ ਵਧਾਈ ਹੋਵੇ ਸਰਦਾਰਾ, 
ਉਪਰੋਂ ਤੇਰੀ ਜਗਾ ਵਧ ਗਈ ਆ