Friday 30 June 2017

ਕਿਤਾਬਾਂ ਵਾਲਾ ਮਾਸਟਰ - ਹਰੀਸ਼ ਮੋਦਗਿਲ

           
            ਹਾਂਜੀ ਕਿਤਾਬਾਂ ਵਾਲਾ ਮਾਸਟਰ .....ਹੈਰਾਨ ਨਾ ਹੋਵੋ ਮੋਜੂਦਾ ਕਾਰਾਂ , ਕੋਠੀਆਂ , ਕਿੱਲਿਆਂ ਅਤੇ ਸਮਾਰਟ ਫੋਨਾਂ ਵਾਲੇ ਯੁਗ ਵਿਚ ਵੀ ਜਨਾਬ ਹਾਲੇ ਕਿਤਾਬਾਂ ਵਾਲੇ ਮਾਸਟਰ ਹੈਗੇ ਨੇ .......ਜੇ ਮਿਲਣਾ ਹੋਵੇ ਤਾਂ ਪਖੋਵਾਲ ਵਾਲੇ ਹਿੰਦੀ ਮਾਸਟਰ ਹਰੀਸ਼ ਮੋਦਗਿਲ [ 97819 43772 ] ਨੂੰ ਮਿਲ ਕੇ ਇਸ ਸਚ ਦੇ ਰੂਬਰੂ ਹੋ ਸਕਦੇ ਹੋ ......ਜੋ ਪਿਛਲੇ 25 ਸਾਲਾਂ ਤੋਂ ਅਣਥਕ ਲੁਧਿਆਣੇ ਦੇ ਆਲੇ ਦੁਆਲੇ ਲੋਕਾਂ ਨੂੰ ਮਿਆਰੀ ਪੁਸਤਕਾਂ ਨਾਲ ਜੋੜਨ ਲਈ ਜੁਟੇ ਹੋਏ ਨੇ ..........2009 ਚ ਨੌਕਰੀ ਤੋਂ ਸੇਵਾਮੁਕਤੀ ਤੋਂ ਬਾਅਦ ਤਾਂ ਜਿਵੇਂ ਓਹਨਾਂ ਆਪਣਾ ਜੀਵਨ ਪੁਸਤਕ ਸਭਿਆਚਾਰ ਨੂੰ ਸਮਰਪਿਤ ਹੀ ਕਰ ਦਿਤਾ ਹੈ ............... .ਪਖੋਵਾਲ ਘਰੇ ਆਇਆ ਕੋਈ ਮਹਿਮਾਨ ਪੁਸਤਕਾਂ ਵੇਖ ਕੇ ਅਚੰਭਿਤ ਰਹਿ ਜਾਂਦਾ ਹੈ ...ਤੇ ਹਰੀਸ਼ ਜੀ .....ਵਾਪਸ ਜਾਂਦਿਆਂ ਨੂੰ ਪੁਸਤਕਾਂ ਦਾ ਸ਼ਗਨ ਦੇਣਾ ਨੀ ਭੁਲਦੇ........ ਪਖੋਵਾਲ , ਜੁੜਾਹਾਂ ,ਲੋਪੋ ,ਲਤਾਲਾ, ਗੁਜਰਵਾਲ , ਅਕਾਲਗੜ , ਬੁਰਜ ਲਿਟਾਂ , ਨਾਰੰਗਵਾਲ , ਭੂੰਦੜੀ , ਆਂਡਲੂ ਆਦਿ ਪਿੰਡਾਂ ਵਿਚ ਲਾਇਬਰੇਰੀਆਂ ਦੀ ਸਥਾਪਨਾ ਕਰਨ ਵਿਚ ਓਹਨਾਂ ਦੀ ਹੀ ਪ੍ਰੇਰਨਾ ਰਹੀ ਹੈ ..........50 ਦੋਸਤਾਂ ਮਿਤਰਾਂ ਦੇ ਘਰਾਂ ਵਿਚ ਘਰੇਲੂ ਲਾਇਬਰੇਰੀ ਦੀ ਸਥਾਪਨਾ ਕਰਵਾ ਚੁਕੇ ਹਨ .........ਪੰਜਾਬੀ ,ਹਿੰਦੀ ਅਤੇ ਅੰਗ੍ਰੇਜੀ ਦੀ ਕੋਈ ਵੀ ਅਗਾਂਹਵਧੂ ਪੁਸਤਕ ਓਹਨਾਂ ਦੇ ਪੁਸਤਕ ਭੰਡਾਰ ਵਿਚ ਹਮੇਸ਼ਾ ਹਾਜਰ ਹੁੰਦੀ ਹੈ .........ਖਾਸ ਕਰ ਬੱਚਿਆਂ ਦੀਆਂ ਪੁਸਤਕਾਂ .........ਪਿਛਲੇ ਇਕ ਸਾਲ ਤੋਂ ਓਹਨਾਂ ਨੇ ਆਪਣਾ ਟਿਕਾਣਾ ਪੰਜਾਬੀ ਭਵਨ , ਲੁਧਿਆਣਾ ਵਿਖੇ ਬਣਾ ਲਿਆ ਹੈ ......' ਸ਼ਹੀਦ ਭਗਤ ਸਿੰਘ ਬੁਕ ਸੈਂਟਰ '.... .....ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ਨੇ ਓਹਨਾਂ ਨੂੰ ਕਿਫਾਇਤੀ ਕਿਰਾਏ ਤੇ ਇਕ ਦੁਕਾਨ ਦੇ ਦਿਤੀ ਹੈ .........ਹੁਣ ਓਹ ਪਖੋਵਾਲ ਤੋਂ ਨਿਕਲ ਕੇ ਸਾਰੇ ਪੰਜਾਬ ਵਿਚ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਕੰਮ ਕਰਨ ਵਾਲਿਆਂ ਲਈ ਸੂਤਰਧਾਰ ਬਣ ਰਹੇ ਹੈ ......... ਪੰਜਾਬ ਦੇ ਹਰੇਕ ਨੋਜਵਾਨ ਦੇ ਹਥ ਵਿਚ ਪੁਸਤਕ ਹੋਵੇ ਇਹ ਓਹਨਾਂ ਦਾ ਸੁਪਨਾ ਹੈ .............ਅੱਜ ਪੰਜਾਬ ਦੀ ਜੁਆਨੀ ਨੂੰ ਬਚਾਉਣ ਅਜੇਹੇ ਕਿਤਾਬਾਂ ਵਾਲੇ ਅਨੇਕਾਂ ' ਮਾਸਟਰਾਂ ' ਦੀ ਅਣਸਰਦੀ ਲੋੜ ਹੈ ...........ਦੋਸਤੋ ਕਦੇ ਲੁਧਿਆਣੇ ਗੇੜਾ ਵੱਜੇ ਪੰਜਾਬੀ ਭਵਨ ਜਾ ਕੇ ਮਿਲਣਾ ਨਾ ਭੁੱਲਿਓ ..........
----ਖੁਸ਼ਵੰਤ ਬਰਗਾੜੀ
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

No comments:

Post a Comment

Thanks for Comment us