Showing posts with label ਢੰਗ - ਤਰੀਕੇ. Show all posts
Showing posts with label ਢੰਗ - ਤਰੀਕੇ. Show all posts

Friday, 19 May 2017

ਪ੍ਰਾਚੀਨ ਸਿਹਤ ਦੋਹਾਵਲੀ

ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਦ ਰਾਤ। 
ਉੱਠ ਸਵੇਰੇ ਪੀ ਲਈਏ, ਚੰਗੇ ਹੋਣ ਹਾਲਾਤ।

ਧਨੀਆ ਪੱਤੇ ਮਸਲ ਕੇ,ਬੂੰਦ ਨੇਤਰੀਂ ਤਾਰ। 
ਦੁਖਦੀਆਂ ਅੱਖਾਂ ਠੀਕ ਹੋਣ, ਪਲ ਲੱਗਣ ਦੋ ਚਾਰ।

ਮਿਲੇ ਊਰਜਾ ਬਹੁਤ ਹੀ, ਪੀਓ ਜੇ ਕੋਸਾ ਨੀਰ। 
ਕਬਜ਼ ਮੁਕਾਵੇ ਪੇਟ ਦੀ ਮਿਟ ਜਾਵੇ ਹਰ ਪੀੜ।

ਉੱਠ ਸਵੇਰੇ ਜਲ ਛਕੋ ਘੁੱਟ ਘੁੱਟ ਕਰਕੇ ਆਪ। 
ਬੱਸ ਦੋ ਤਿੰਨ ਗਲਾਸ ਹੀ,  ਹਰ ਦਾਰੂ ਦਾ ਬਾਪ।

ਠੰਢਾ ਪਾਣੀ ਨਾ ਪੀਓ, ਕਰਦਾ ਬੁਰਾ ਵਿਹਾਰ। 
ਕਰੇ ਹਾਜ਼ਮੇ ਨੂੰ ਸਦਾ ਇਹ ਤਾਂ ਬੜਾ ਖ਼ਵਾਰ।

ਭੋਜਨ ਕਰੀਏ ਬੈਠ ਕੇ ਧਰਤ ਪਲੱਥਾ ਮਾਰ।  
ਚਿੱਥ ਚਿੱਥ ਖਾਈਏ ਅੰਨ ਨੂੰ, ਵੈਦ ਨਾ ਝਾਕੇ ਬਾਰ।

ਸੁਬਹ ਫ਼ਲ ਦਾ ਰਸ ਪੀਓ ਲੱਸੀ ਫੇਰ ਦੁਪਹਿਰ। 
ਰਾਤੀਂ ਪੀਓ ਦੁੱਧ ਜੀ, ਰੋਗ ਦੀ ਨਹੀਂਓ ਂ ਖ਼ੈਰ।

ਭੋਜਨ ਕਰਕੇ ਰਾਤ ਨੂੰ ਤੁਰੀਏ ਕਦਮ ਹਜ਼ਾਰ। 
ਡਾਕਟਰਾਂ ਤੇ ਵੈਦ ਦਾ ਮੁੱਕ ਜੂ ਕਾਰੋਬਾਰ।

ਘੁੱਟ ਘੁੱਟ ਪੀਓ ਨੀਰ ਨੂੰ, ਰਹੋ ਤਣਾਅ ਤੋਂ ਦੂਰ। 
ਬਣੇ ਤੇਜ਼ਾਬੀ ਤੱਤ ਨਾ ਮੋਟਾਪਨ ਵੀ ਦੂਰ।

ਅਰਥਰਾਈਟਸ ਜਾਂ ਹਰਨੀਆ ਅਪੈਂਡਿਕਸ ਦਾ  ਨਾਸ। 
ਪਾਣੀ ਪੀਓ ਬੈਠ ਕੇ, ਰੋਗ ਨਾ ਆਵੇ ਪਾਸ।

ਲਹੂ ਦਬਾਅ ਜੇ ਵਧ ਰਿਹਾ  ਨਾ ਘਬਰਾਓ ਵੀਰ। 
ਚਾਹ ਪੀਣੀ ਛੱਡ ਵੇਖਣਾ, ਕੁੰਦਨ ਜਿਹਾ ਸਰੀਰ।

ਸੁਬਹ ਦੁਪਹਿਰੇ ਰੱਖ ਲਓ  ਭੋਜਨ ਵਿੱਚ ਸਮਤੋਲ। 
ਅੱਧ ਘੰਟਾ ਲਓ ਨੀਂਦਰਾਂ,  ਰੋਗ ਨਾ ਆਵੇ ਕੋਲ।

ਛਾਹ ਵੇਲੇ ਕੰਵਰਾਂ ਜਿਓਂ ਦਿਨੇ ਜਿਓਂ ਖਾਏ ਨਰੇਸ਼। 
ਭੋਜਨ ਕਰੀਏ ਰਾਤ ਨੂੰ  ਜੀਕੂੰ ਰੰਕ  ਸੁਰੇਸ਼।

ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜ਼ਾਲ। 
ਪੇਟ ਖ਼ਰਾਬੀ, ਅੱਖ ਰੋਗ, ਤਨ ਵੀ ਰਹੇ ਨਿਢਾਲ।

ਦਰਦ ਜ਼ਖ਼ਮ ਤੇ ਚੋਭ ਵੀ ਸੋਜ਼ਸ਼ ਦਿਓ ਭਜਾ। 
ਜਿੱਥੇ ਪੀੜਾ ਟਸਕਦੀ, ਚੁੰਬਕ ਦਿਓ ਲਗਾ।

ਸੱਤਰ ਰੋਗ ਭਿਆਨਕੀ ਚੂਨਾ ਕਰਦੈ ਦੂਰ। 
ਦੂਰ ਕਰੇ ਇਹ ਬਾਂਝਪਨ ਸੁਸਤੀ ਅਪਚ ਹਜ਼ੂਰ।

ਰੋਟੀ ਖਾ ਕੇ  ਵੀਰਨੋ ਪਾਣੀ ਘੰਟਾ ਬਾਅਦ। 
ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ।

ਅਲਸੀ ਤਿਲ ਤੇ ਨਾਰੀਅਲ ਘਿਓ ਸਰਸੋਂ ਦਾ ਤੇਲ। 
ਏਹੀ ਖਾਓ , ਨਹੀਂ ਤੇ , ਸਮਝ ਲਵੋ ਦਿਲ ਫੇਲ।

ਕਾਲ਼ਾ ਲੂਣ ਕਮਾਲ ਹੈ ਦੋਇਮ ਪਹਾੜੀ ਜਾਣ। 
ਚਿੱਟਾ ਲੂਣ ਸਮੁੰਦਰੀ ਇਹ ਹੈ ਜ਼ਹਿਰ ਸਮਾਨ। 
ਭਾਂਡੇ ਜੋ ਅਲਮੀਨਮੀ ਕਰਦਾ ਹੈ ਪਰਯੋਗ। 
ਆਪ ਬੁਲਾਵੇ ਦੋਸਤੋ ਉਹ ਅਠਤਾਲੀ ਰੋਗ।
( ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

Friday, 28 April 2017

ਜੇ ਮੋਬਾਈਲ ਫੋਨ ਗੁਆਚ ਜਾਵੇ ਤਾਂ ਕੀ ਕਰੀਏ....?

  .

       

                    ਹਰ ਮੋਬਾਈਲ ਦਾ IMEI (International Mobile Equipment Identity) ਨੰਬਰ ਹੁੰਦਾ ਹੈ ਜਿਸ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਤੁਸੀਂ ਆਪਣੇ ਫੋਨ ਦਾ ਪਿੱਛਾ ਕਰ ਸਕਦੇ ਹੋ..

ਇਹ ਤਕਨੀਕ ਕਿਵੇਂ ਕੰਮ ਕਰਦੀ ਹੈ :--

1. ਆਪਣੇ ਫ਼ੋਨ ਤੋਂ   *#06#   ਡਾਇਲ   ਕਰੋ ..

2. ਤੁਹਾਡਾ ਫ਼ੋਨ 15 ਹਿੰਦਸਿਆਂ (ਅੰਕਾਂ) ਵਾਲਾ ਇਕ ਅਲੋਕਾਰੀ ਕੋਡ ਵਿਖਾਏਗਾ..

3. ਇਸਨੂੰ ਲਿਖ ਕੇ ਸੰਭਾਲ ਲਓ, ਫ਼ੋਨ ਵਿਚ ਸੇਵ ਨਾ ਕਰੋ ..

4. ਜੇ ਤੁਹਾਡਾ ਇਹ ਫ਼ੋਨ ਗਵਾਚ ਜਾਂ ਕੋਈ ਖੋਹ ਕੇ ਲੈ ਜਾਂਦਾ ਹੈ ਤਾਂ ਹੇਠ ਲਿਖੇ ਵੇਰਵੇ ਸਮੇਤ  cop@vsnl.net  'ਤੇ ਅੰਗਰੇਜ਼ੀ ਵਿਚ ਟਾਈਪ ਕਰਕੇ ਈਮੇਲ ਕਰ ਦੇਵੋ :-

ਤੁਹਾਡਾ ਨਾਂ:-

ਪਤਾ:-

ਫ਼ੋਨ ਦਾ ਮਾਡਲ:-

ਕੰਪਨੀ ਦਾ ਨਾਂ :-

ਗਵਾਚਣ ਸਮੇਂ ਚੱਲ ਰਿਹਾ ਫੋਨ ਨੰਬਰ :-

ਤੁਹਾਡਾ ਈਮੇਲ ਪਤਾ :- 

ਗਵਾਚਣ ਦੀ ਮਿਤੀ :-

IMEl ਨੰਬਰ :-

5: ਪੁਲਿਸ ਕੋਲ ਜਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ..


6. ਤੁਹਾਡਾ ਗਵਾਚਿਆ ਫ਼ੋਨ ਸਿਮ ਬਦਲ ਦਿੱਤੇ ਜਾਣ ਦੇ ਬਾਵਜੂਦ ਅਗਲੇ 24 ਘੰਟਿਆਂ ਦੌਰਾਨ ਜੀਪੀਆਰਐਸ ਤਕਨੀਕ ਰਾਹੀਂ ਭਾਲ ਲਿਆ ਜਾਵੇਗਾ।।
( ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )