Showing posts with label ਸਾਡੇ ਬਾਰੇ. Show all posts
Showing posts with label ਸਾਡੇ ਬਾਰੇ. Show all posts

Thursday, 20 April 2017

ਜੀ ਆਇਆ ਨੂੰ



                 ਅੱਜਕਲ Social Media ਤੇ ਦਿਨ ਰਾਤ ਲੱਗ - ਭੱਗ ਸਾਰੇ ਹੀ ਵਿਸ਼ਿਆਂ / ਮੁੱਦਿਆ ਤੇ ਚਰਚਾ ਹੋਣ ਕਰਕੇ Social Media ਵੀ Electronic ਤੇ Print Media ਦੀ ਤਰਾਂ ਇੱਕ ਮਜਬੂਤ ਪਲੇਟਫਾਰਮ ਬਣਦਾ ਜਾ ਰਿਹਾ। ਪਰ ਭੀੜ 'ਚ ਕਈ ਵਾਰੀ ਚੰਗੀਆਂ ਪੋਸਟਾਂ ਵੀ ਅੱਖੋਂ - ਪਰੋਖੇ ਹੋ ਜਾਂਦੀਆਂ ਤੇ ਵਾਰ - ਵਾਰ ਲੱਭਣ ਤੇ ਵੀ ਦੁਆਰਾ ਨਹੀਂ ਮਿਲਦੀਆਂ |
                        ਸਾਡਾ ਮਕਸਦ ਸਿਰਫ ਰੋਜਾਨਾ ਦਿਨ ਦਿਨ ਭਰ ਚਰਚਾ 'ਚ ਰਹੀਆਂ ਚੰਗੀਆਂ ਪੋਸਟਾਂ ਨੂੰ ਸ਼ੋਸ਼ਲ ਮੀਡੀਆ ਤੋਂ ਧੰਨਵਾਦ ਸਹਿਤ ਇੱਕਠੀਆਂ ਕਰਕੇ ਲੋੜੀਂਦੀ ਕਾਂਟ- ਛਾਂਟ ਤੇ ਸੱਜ - ਸੰਵਾਰਨ ਤੋ ਬਾਅਦ ਉਹਨਾਂ ਦੇ ਮੂਲ ਲੇਖਕਾਂ ਦੇ ਨਾਂ ਸਮੇਤ 'ਪੰਜਾਬੀ ਸ਼ੋਸ਼ਲ ਮੀਡੀਆ' ਮੰਚ ਤੇ ਇੱਕਠੀਆਂ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਹੈ, ਪਰ ਸ਼ੋਸ਼ਲ ਮੀਡੀਆ ਦੀ ਇੱਕ ਤ੍ਸਦੀ ਇਹ ਵੀ ਹੈ ਕਿ ਬਹੁਤ ਸਾਰੀਆਂ ਚੰਗੀਆਂ ਪੋਸਟਾਂ ਬੇਨਾਮ ਹੰਦੀਆਂ ਨੇ, ਸਾਡਾ ਵਾਅਦਾ ਹੈ ਕਿ ਜਿਵੇਂ ਹੀ ਸਾਨੂੰ ਉਹਨਾਂ ਦੇ ਮੂਲ ਲੇਖਕਾਂ ਦੇ ਨਾਂ ਪਤਾ ਲੱਗਣਗੇ ਅਸੀ ਤੇ ਧੰਨਵਾਦ ਸਹਿਤ ਉਹਨਾਂ ਦੀ ਪੋਸਟ 'ਚ Mention ਕਰਾਂਗੇ ਜੀ ।
            ਪੰਜਾਬ, ਪੰਜਾਬੀ ਤੇ ਪੰਜਾਬੀਅਤ || ਧਰਮ ਤੇ ਮਾਨਵਤਾ || ਸਾਹਿਤ ਤੇ ਸਭਿਆਚਾਰ || ਫਿਲਮ ਤੇ ਰੰਗਮੰਚ || ਹੱਡ - ਬੀਤੀਆਂ ਤੇ ਜੱਗ ਬੀਤੀਆਂ || ਵਿਰਸਾ ਤੇ ਵਿਰਾਸਤ ||| ਰਾਜ ਤੇ ਰਾਜਨੀਤੀ || ਦੁਨੀਆਂ ਤੇ ਦੁਨੀਆਂ ਦੇ ਰੰਗ || ਪਿੰਡ, ਸੱਥਾਂ ਤੇ ਖੁੰਡ ਚਰਚਾ ਜਿਹੇ ਸਾਰੇ ਹੀ ਵਿਸ਼ਿਆ ਤੇ ਅਸੀਂ ਖੁਦ ਵੀ ਲਿਖਦੇ ਰਹਾਂਗੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਰਹਾਂਗੇ |
ਚੰਗੀ ਤੇ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਰੋਜਾਨਾ ਵੇਖੋ ਸਾਡੀ  ਵੈਬਸਾਈਟ   ' ਪੰਜਾਬੀ ਸ਼ੋਸ਼ਲ ਮੀਡੀਆ '।।।

                          



ਧੰਨਵਾਦ।


BALJINDER SINGH DARAPURI 

( DARAPURI FILMS )