Tuesday 23 May 2017

ਹਾਲਾਤਾਂ ਦੀ ਵੰਡ - ਐਡਵੋਕੇਟ ਅੰਮ੍ਰਿਤਪਾਲ ਸਿੰਘ

ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ,
ਸੁਣਿਆਂ ਦੇਸ਼ ਤਰੱਕੀ ਕਰ ਗਿਆ ਦੂਨੀਆਂ ਦੇ ਵਿੱਚ ਮੋਹਰੀ ਹੈ,
ਪਰ ਮੋਹਰੀ ਦੇਸ਼ ਦੇ ਮੋਹਰੀ ਲੋਕੋ, ਕਿਉ ਅਕਲ ਤੂਹਾਡੀ ਕੋਰੀ ਹੈ,
ਅਣਖਾਂ ਲਈ ਕਤਲ ਜੋ ਕਰਦੇ ,ਜਾਦੇਂ ਓ ਵਡਿਆਏ ਨੇ ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ |

ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ,
ਜਿਆਦਾਤਰ ਵਿਚ ਦੇਸ਼ ਦੇ ਨੀਵਾਂ ਵਰਗ ਹੀ ਵਸਦਾ ਹੈ,
ਪਰ ਸਾਡੇ ਹੀ ਪੈਸੇ ਉਤੇ ਉੱਚਾ ਐਸ਼ਾਂ ਕਰਦਾ ਹੈ,
ਅੱਖੋਂ ਅੰਨੇਂ ਕੱਨੋਂ ਗੂੰਗੇ, ਇਨਾਂ ਅਪਣੇ ਪਿੱਛੇ ਲਾਏ ਨੇ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ | 

ਵਿਤਕਰਿਆਂ ਦੇ ਵਿਚ ਲੰਘ ਗਈਆਂ ਉਮਰਾਂ, 
ਹੁਣ  ਸਿਵਿਆਂ ਵੱਲ ਤਿਆਰੀ ਐ, 
ਪਰ ਭੋਲੇ ਲੋਕਾਂ ਸਿਵੇ ਅਲੱਗ ਕਰਕੇ , ਕਿਊ ਕੀਤੀ ਹੁਸ਼ਿਆਰੀ ਐ, 
ਸੁਪਨੇ ਮੇਰੇ ਨਾਲ ਹੀ ਸੜਨੇ , ਜੋ ਦਿਲ ਦੇ ਵਿੱਚ ਸਮਾਏ ਨੇ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ |   

ਵੇਖਦੇ ਰਹੋ ----