Saturday 27 May 2017

ਵਾਹ ਸਾਰੰਗੀ 'ਤੇ ਕਮਾਲ ਕੀਤਾ ਕੁੜੀ ਨੇ

ਸੁਣਨ ਵਾਲੀ ਗੱਲਬਾਤ ਹੈ......ਜ਼ਰੂਰ ਸੁਣਿਓ 

Friday 26 May 2017

ਉਂਗਲ ਲਾਉਣ ਵਾਲਿਆਂ ਤੋਂ ਬਚਕੇ ਰਹੋ

                     ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,ਲਾਗੇ ਪਏ ਸਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾਕੇ ਕਿਹਦਾ ਲਾਲਾ ਆਹ ਕੀ ਰਖਿਆ ਈ.
ਥੋੜੀ ਦੇਰ ਨੂ ਸਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ ਮਖੀਆਂ ਨ ਖਾਣ ਲਈ ਇੱਕ ਕਿਰਲੀ ਆ ਗਈ,ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ.
ਲਾਲੇ ਨੇ ਇੱਕ ਬਿਲੀ ਰਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
ਐਨੇ ਨੂ ਇੱਕ ਗਾਹਕ ਕੋਈ ਸੌਦਾ ਲੈਣ ਲਈ ਆ ਗਿਆ ਓਹਦੇ ਕੋਲ ਇੱਕ ਕੁਤਾ ਸੀ ਓਹ ਕੁਤਾ ਬਿਲੀ ਨੂ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ.
ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁਤੇ ਦੇ ਸਿਰ ਚ ਮਾਰਕੇ ਕੁਤਾ ਮਾਰਤਾ,ਕੁਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ  ਜਿਹੇ ਕਹਿੰਦਾ ਹੋਏ ਖਿਸਕ ਗਿਆ ਕਿ ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਓ ਏਸ ਕਰਕੇ

ਉਂਗਲ ਲਾਉਣ ਵਾਲਿਆਂ ਤੋਂ ਬਚਕੇ ਰਹੋ ਜੀ
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )


ਕਲਿੱਕ ਕਰੋ ਤੇ ਵੇਖਦੇ ਰਹੋ

Wednesday 24 May 2017

ਕਾਵਿ ਚਿੱਤਰ - ਬਲਕਾਰ ਸਿੱਧੂ


ਖ਼ੂਬ ਠਾਹਾਕਾ ਲਾ ਕੇ,
ਹੱਸਦਾ ਹੈ ਬਲਕਾਰ ਸਿੱਧੂ ,

ਆਪਣਾ ਬਣ ਕੇ ਹਰ ਦਿਲ ਅੰਦਰ,
ਵੱਸਦਾ ਹੈ ਬਲਕਾਰ ਸਿੱਧੂ |

'ਦਾਰਾਪੁਰੀਆ' ਗੁਣਾਂ ਦੀ ਗੁੱਥਲੀ,
ਕੁੱਜੇ ਵਿਚ ਸਮੁੰਦਰ ਪਾਉਂਦੈ |

ਫਿਰ ਵੀ ਆਪਣੇ ਆਪ ਨੂੰ ਮਿੱਟੀ,
ਦੱਸਦਾ ਹੈ ਬਲਕਾਰ ਸਿੱਧੂ |
- 'ਦਾਰਾਪੁਰੀ'  


ਕਲਿੱਕ ਕਰੋ ਤੇ ਵੇਖਦੇ ਰਹੋ

Tuesday 23 May 2017

ਹਾਲਾਤਾਂ ਦੀ ਵੰਡ - ਐਡਵੋਕੇਟ ਅੰਮ੍ਰਿਤਪਾਲ ਸਿੰਘ

ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ,
ਸੁਣਿਆਂ ਦੇਸ਼ ਤਰੱਕੀ ਕਰ ਗਿਆ ਦੂਨੀਆਂ ਦੇ ਵਿੱਚ ਮੋਹਰੀ ਹੈ,
ਪਰ ਮੋਹਰੀ ਦੇਸ਼ ਦੇ ਮੋਹਰੀ ਲੋਕੋ, ਕਿਉ ਅਕਲ ਤੂਹਾਡੀ ਕੋਰੀ ਹੈ,
ਅਣਖਾਂ ਲਈ ਕਤਲ ਜੋ ਕਰਦੇ ,ਜਾਦੇਂ ਓ ਵਡਿਆਏ ਨੇ ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ |

ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ,
ਜਿਆਦਾਤਰ ਵਿਚ ਦੇਸ਼ ਦੇ ਨੀਵਾਂ ਵਰਗ ਹੀ ਵਸਦਾ ਹੈ,
ਪਰ ਸਾਡੇ ਹੀ ਪੈਸੇ ਉਤੇ ਉੱਚਾ ਐਸ਼ਾਂ ਕਰਦਾ ਹੈ,
ਅੱਖੋਂ ਅੰਨੇਂ ਕੱਨੋਂ ਗੂੰਗੇ, ਇਨਾਂ ਅਪਣੇ ਪਿੱਛੇ ਲਾਏ ਨੇ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ | 

ਵਿਤਕਰਿਆਂ ਦੇ ਵਿਚ ਲੰਘ ਗਈਆਂ ਉਮਰਾਂ, 
ਹੁਣ  ਸਿਵਿਆਂ ਵੱਲ ਤਿਆਰੀ ਐ, 
ਪਰ ਭੋਲੇ ਲੋਕਾਂ ਸਿਵੇ ਅਲੱਗ ਕਰਕੇ , ਕਿਊ ਕੀਤੀ ਹੁਸ਼ਿਆਰੀ ਐ, 
ਸੁਪਨੇ ਮੇਰੇ ਨਾਲ ਹੀ ਸੜਨੇ , ਜੋ ਦਿਲ ਦੇ ਵਿੱਚ ਸਮਾਏ ਨੇ,
ਹਾਲਾਤਾਂ ਦੀ ਵੰਡ ਸਮੇੱ ਸਾਡੇ ਹਿੱਸੇ ਮਾੜੇ ਹਾਲਾਤ ਹੀ ਆਏ ਨੇ,
ਕਰਮਾਂ ਦਾ ਫਲ ਕਹਿ ਕੇ ਰੱਬ ਨੇ ਦੁੱਖ ਹੀ ਝੋਲੀ ਪਾਏ ਨੇ |   

ਵੇਖਦੇ ਰਹੋ ----

Sunday 21 May 2017

ਲੋਕ ਗਾਥਾਵਾਂ ਦਾ ਨਾਇਕ - ਸੁੱਚਾ ਸੂਰਮਾ

   ਸੁੱਚੇ ਸੂਰਮੇ ਦਾ ਜਨਮ 1875 ਈ.ਦੇ ਲਾਗੇ ਪਿੰਡ ਸਮਾਉਂ ਦੀ ਮੁਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਧੇ ਦੇ ਘਰ ਹੋਇਆ ਸੀ। ਸੁੱਚਾ ਆਪਣੇ ਭਰਾ ਨਰਾਇਣ ਸਿੰਘ {ਨਰੈਣਾ} ਤੋਂ 2-3 ਸਾਲ ਛੋਟਾ ਸੀ।ਸੁੱਚਾ ਬਚਪਨ ਤੋਂ ਹੀ ਬੜਾ ਅਲੱਥ ਤੇ ਲੜਾਕਾ ਸੀ। ਸੁੱਚੇ ਦੇ ਜਨਮ ਸਮੇ ਸਮਾਉਂ ਪਟਿਆਲਾ ਸਟੇਟ ਵਿੱਚ ਪੈਂਦਾ ਸੀ। ਛੋਟਾ ਹੁੰਦੇ ਸੁੱਚਾ ਕਾਫੀ ਦੇਰ ਆਪਣੇ ਨਾਨਕੇ ਪਿੰਡ ਗਹਿਰੀ ਭਾਗੀ {ਹੁਣ ਥਾਣਾ ਸੰਗਤ ਜਿਲ੍ਹਾ ਬਠਿੰਡਾ} ਰਿਹਾ। ਗਹਿਰੀ ਭਾਗੀ ਦੇ ਬੜੇ ਮਸ਼ਹੂਰ ਪਹਿਲਵਾਨ ਹੋਏ ਹਨ। ਵੇਖਾ ਵੇਖੀ ਸੁੱਚੇ ਨੂੰ ਵੀ ਪਹਿਲਵਾਨੀ ਦਾ ਸ਼ੌਂਕ ਪੈ ਗਿਆ। ਸੁੱਚੇ ਦੀ ਬਚਪਨ ਤੋਂ ਹੀ ਸਮਾਉਂ ਪਿੰਡ ਦੀ ਹੀ ਹੈਵਤੀਆ ਪੱਤੀ ਦੇ ਨੰਬਰਦਾਰਾਂ ਦੇ ਮੁੰਡੇ ਘੁੱਕਰ ਸਿੰਘ ਚੈਹਿਲ {ਘੁੱਕਰ ਮੱਲ} ਨਾਲ ਯਾਰੀ ਸੀ। ਲਿਖਾਈ ਪੜ੍ਹਾਈ ਵੱਲੋਂ ਕੋਰੇ ਦੋਹਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਸ਼ੌਕੀਆ ਭਲਵਾਨੀ ਦੇ ਦਾਅ ਪੇਚ ਸਿੱਖਦੇ ਸਨ। ਪਿੰਡ ਦੇ ਬਜ਼ੁਰਗ ਜਬਰਾ ਸਿੰਘ ਤੇ ਬਚਨ ਸਿੰਘ ਦੇ ਮੁਤਾਬਕ ਉਹ ਦੋਹਵੇਂ ਬੱਕਰਿਆਂ ਆਦਿ ਦੀ ਮਾੜੀ ਮੋਟੀ ਚੋਰੀ ਵੀ ਕਰ ਲੈਂਦੇ ਸਨ। ਸੁੱਚਾ ਹਥਿਆਰਾਂ ਦਾ ਸ਼ੌਕੀਨ ਹੋਣ ਕਰ ਕੇ ਕੋਲ ਤਿੱਖੀ ਗੰਡਾਸੀ ਵੀ ਰੱਖਦਾ ਸੀ। ਸੁੱਚੇ ਦਾ ਭਰਾ ਨਰੈਣਾ ਪਹਿਲਾਂ ਹਰਿਆਣੇ ਦੇ ਸ਼ਹਿਰ ਰਤੀਏ ਦੇ ਨਜ਼ਦੀਕ ਪਿੰਡ ਕਮਾਣੇ ਵਿਆਹਿਆ ਹੋਇਆ ਸੀ। ਕਿਸੇ ਕਾਰਨ ਉਸ ਦੀ ਨਾ ਨਿਭੀ ਤੇ ਉਸ ਨੇ ਆਪਣੀ ਘਰਵਾਲੀ ਛੱਡ ਦਿੱਤੀ।ਫਿਰ ਨਰੈਣਾ ਪਿੰਡ ਰੋੜੀ ਤੋਂ ਬਲਬੀਰ ਕੌਰ {ਬੀਰੋ} ਨੂੰ ਕਰੇਵਾ ਕਰ ਕੇ ਲੈ ਆਇਆ। ਰੋੜੀ ਪਿੰਡ ਹੁਣ ਡੱਬਵਾਲੀ-ਸਰਦੂਲਗੜ੍ਹ ਰੋਡ ਤੇ ਹਰਿਆਣੇ ਵਿੱਚ ਪੈਂਦਾ ਹੈ। ਬੀਰੋ ਬਹੁਤ ਖੂਬਸੂਰਤ ਸੀ ਪਰ ਮਾੜੇ ਚਰਿੱਤਰ ਦੀ ਸੀ, ਜਦਕਿ ਨਰੈਣਾ ਜ਼ਿਨਸੀ ਤੌਰ ਕੁਝ ਕਮਜ਼ੋਰ ਸੀ। ਸੁੱਚੇ ਕਾਰਨ ਘੁੱਕਰ ਦਾ ਉਹਨਾਂ ਦੇ ਘਰ ਆਉਣ ਜਾਣ ਸੀ, ਜਿਸ ਕਰਕੇ ਉਸ ਦਾ ਬੀਰੋ ਨਾਲ ਯਾਰਾਨਾ ਪੈ ਗਿਆ। ਪਰ ਘੁੱਕਰ ਮੱਲ ਸੁੱਚੇ ਤੋਂ ਕੰਮ ਭੰਨਦਾ ਸੀ।
“ਸੁੱਚੇ ਹੁੰਦੇ ਬੀਰੋ ਨੂੰ ਟਿਕਾਉਣਾ ਸੌਖਾ ਨਹੀਂ, ਜਿੰਦ ਨੂੰ ਜਵੰਧੇ ਤੋਂ ਬਚਾਉਣਾ ਸੌਖਾ ਨਹੀਂ।”
ਘੁੱਕਰ ਨੇ ਸੁੱਚੇ ਨੂੰ ਰਸਤੇ ‘ਚੋਂ ਲਾਂਭੇ ਕਰਨ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ। ਦੋਵੇਂ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ। ਘੁੱਕਰ ਤਾਂ ਕਿਸੇ ਤਰਾਂ ਨਾਵਾਂ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗਰੂਟੀ ਕਰ ਕੇ ਬਰਮਾ ਡਿਊਟੀ ਤੇ ਪਹੁੰਚ ਗਿਆ।ਉਸ ਵੇਲੇ ਫੌਜ ਵਿੱਚੋਂ ਨੌਕਰੀ ਛੱਡਣੀ ਬੜੀ ਔਖੀ ਸੀ। ਥਾਣਿਆਂ ਵਿੱਚ ਹੁਣ ਵੀ ਫੌਜ ਵੱਲੋਂ ਚਿੱਠੀਆਂ ਆਉਂਦੀਆਂ ਹਨ ਕਿ ਫਲਾਣਾ ਫੌਜੀ ਛੁੱਟੀ ਕੱਟ ਕੇ ਵਾਪਸ ਨਹੀਂ ਗਿਆ, ਉਸ ਨੂੰ ਗ੍ਰਿਫਤਾਰ ਕਰ ਕੇ ਨਜ਼ਦੀਕੀ ਛਾਉਣੀ ਵਿੱਚ ਪੇਸ਼ ਕੀਤਾ ਜਾਵੇ। ਇਸ ਲਈ ਲੱਗਦਾ ਹੈ ਕਿ ਘੁੱਕਰ ਕਿਸੇ ਕਾਰਨ ਭਰਤੀ ਹੀ ਨਹੀਂ ਹੋਇਆ ਹੋਵੇਗਾ। ਘੁੱਕਰ ਪਿੰਡ ਆ ਕੇ ਬੀਰੋ ਨੂੰ ਸ਼ਰੇਆਮ ਮਿਲਣ ਲੱਗ ਪਿਆ। ਵਰਨਣਯੋਗ ਹੈ ਕਿ ਉਸ ਵੇਲੇ ਘੁੱਕਰ ਵਿਆਹਿਆ ਵਰਿਆ ਤੇ ਬਾਲ ਬੱਚੇ ਵਾਲਾ ਸੀ। ਬੀਰੋ ਤੇ ਘੁੱਕਰ ਵਿੱਚ ਸਨੇਹਾ ਪੱਤਾ ਦੇਣ ਤੇ ਮੇਲ ਮਿਲਾਪ ਕਰਾਉਣ ਦਾ ਕੰਮ ਗੰਢੂ ਗੋਤ ਦਾ ਭਾਗ ਸਿੰਘ {ਭਾਗ ਵਿਚੋਲਾ} ਕਰਦਾ ਸੀ। ਵਰਨਣਯੋਗ ਹੈ ਕਿ ਭਾਗ ਇਸ ਲਈ ਜਿਆਦਾ ਨਫਰਤ ਦਾ ਪਾਤਰ ਬਣਿਆ, ਕਿਉਂਕਿ ਜੱਟਾਂ ਵਿੱਚ ਦੱਲੇੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਹੈ। ਬੀਰੋ ਪਹਿਲਾਂ ਹੀ ਨਰੈਣੇ ਨੂੰ ਟਿੱਚ ਸਮਝਦੀ ਸੀ, ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤਾਂ ਉਸ ਦੀਆਂ ਵਾਗਾਂ ਈ ਖੁਲ੍ਹ ਗਈਆਂ। ਨਰੈਣਾ ਖੁਦ ਨਿਕੰਮਾ ਤੇ ਡਰਪੋਕ ਆਦਮੀ ਸੀ। ਉਸ ਨੇ ਆਪ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ।
“ਹੋਰ ਸਾਰੇ ਅੰਗੀ ਸਾਕੀਂ ਸੁੱਖ ਵੀਰਨਾ, ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ”
ਬੀਰੋ ਵੱਲੋਂ ਪਿੰਡ ਵਿੱਚ ਖਾਨਦਾਨ ਦਾ ਮੂੰਹਾ ਕਾਲਾ ਕਰਾਉਣ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ। ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ ਉਦੋਂ ਕਿੱਥੋਂ ਮਿਲਣੀ ਸੀ? ਜੇ ਭੱਜਦਾ ਤਾਂ ਪੁਲਿਸ ਫੜ੍ਹਕੇ ਲੈ ਜਾਂਦੀ। ਭਾਣਾ ਰੱਬ ਦਾ ਕਿ ਉਹਨਾ ਦਿਨੀ ਛਾਉਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਉਸ ਦੇ ਬੱਚੇ ਅੰਦਰ ਫਸ ਗਏ। ਸੁੱਚਾ ਆਪਣੀ ਜਾਨ ਤੇ ਖੇਡ ਕੇ ਬੱਚਿਆਂ ਨੂੰ ਬਚਾ ਕੇ ਬਾਹਰ ਲੈ ਆਇਆ। ਅਫਸਰ ਬਹੁਤ ਖੁਸ਼ ਹੋਇਆ, ਇਨਾਮ ਬਾਰੇ ਪੁੱਛਣ ਤੇ ਸੁੱਚੇ ਨੇ ਬਾਰਾਂ ਬੋਰ ਦੀ ਬੰਦੂਕ ਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ, ਜੋ ਮਿਲ ਗਿਆ। ਲੱਗਦਾ ਹੈ ਕਿ ਇਹ ਘਟਨਾ ਜਰੂਰ ਵਾਪਰੀ ਹੋਵੇਗੀ। ਕਿਉਂਕਿ ਬਹੁਤ ਵੱਡੀ ਬਹਾਦਰੀ ਵਿਖਾਏ ਬਗੈਰ ਉਹਨਾ ਸਮਿਆਂ ਵਿੱਚ ਫੌਜ ਵਿੱਚੋਂ ਨਾਵਾਂ ਨਹੀਂ ਸੀ ਕੱਟਿਆ ਜਾਂਦਾ। ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬਹੁਤ ਜਿਆਦਾ ਮਾਰ ਕੁਟਾਈ ਕੀਤੀ ਤੇ ਮੋਹਤਬਰਾਂ ਰਾਹੀਂ ਘੁੱਕਰ ਨੂੰ ਵੀ ਵਰਜਿਆ। ਕੁਝ ਚਿਰ ਸ਼ਾਂਤੀ ਛਾਈ ਰਹੀ, ਪਰ ਇਸ਼ਕ ਅੰਨ੍ਹਾ ਹੁੰਦਾ ਹੈ। ਫਿਰ ਇੱਕ ਤਾਂ ਬੀਰੋ ਤੇ ਘੁੱਕਰ ਦੁਬਾਰਾ ਲੁਕ ਛਿਪ ਕੇ ਮਿਲਣ ਲੱਗੇ ਤੇ ਕੁਝ ਪਿੰਡ ਵਾਲਿਆਂ ਦੇ ਮਿਹਣੇ-ਮਖੌਲਾਂ ਕਾਰਨ ਕਹਾਣੀ ਵਿਗੜ ਗਈ। ਇੱਕ ਦਿਨ ਪਿੰਡ ਵਿੱਚ ਸੇਰੋਂ ਪਿੰਡ ਵਾਲੇ ਮੁਨਸ਼ੀ ਨਾਈ ਗਵੱਈਏ ਦਾ ਅਖਾੜਾ ਲੱਗਾ ਹੋਇਆ ਸੀ। ਉਥੇ ਹੀ ਸੁੱਚੇ ਤੇ ਘੁੱਕਰ ਵਿੱਚ ਝਗੜਾ ਹੋ ਗਿਆ।ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ। ਪੰਜਾਬ ਦੇ ਸਾਰੇ ਗਵੱਈਆਂ ਨੇ ਉਥੇ ਹੀ ਘੁੱਕਰ ਦਾ ਕਤਲ ਹੁੰਦਾ ਦਰਸਾਇਆ ਹੈ। ਪਰ ਅਸਲ ਵਿੱਚ ਸੁੱਚੇ ਨੇ ਘੁੱਕਰ ਦਾ ਕਤਲ ਅਗਲੇ ਦਿਨ ਸੱਥ ਵਿੱਚ ਚਿੱਟੇ ਦਿਨ ਉਦੋਂ ਕੀਤਾ ਸੀ, ਜਦੋਂ ਘੁੱਕਰ ਉਥੋਂ ਲੰਘ ਰਿਹਾ ਸੀ। ਸੁੱਚਾ ਸੱਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਉਸ ਨੇ ਅੰਦਰੋਂ ਹੀ ਫਾਇਰ ਮਾਰ ਕੇ ਘੁੱਕਰ ਦਾ ਕਤਲ ਕੀਤਾ। ਘੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਵਿੱਚ ਹੀ ਟੱਕਰ ਗਈ। ਜਦੋਂ ਸੁੱਚਾ ਉਸ ਦਾ ਕਤਲ ਕਰਨ ਲੱਗਾ ਤਾਂ ਬੀਰੋ ਭੱਜ ਕੇ ਗੁਆਂਢੀਆਂ ਦੇ ਘਰ ਵੜ ਗਈ ਤੇ ਪੌੜੀਆਂ ਚੜ੍ਹਕੇ ਦੂਸਰੇ ਘਰ ਉਤਰਨ ਦੀ ਕੋਸ਼ਿਸ਼ ਵਿੱਚ ਪੌੜੀਆਂ ਵਿੱਚ ਹੀ ਸੁੱਚੇ ਹੱਥੋਂ ਮਾਰੀ ਗਈ। ਬੀਰੋ ਦੀ ਲਾਸ਼ ਨੂੰ ਧੂਹ ਕੇ ਸੁੱਚੇ ਨੇ ਸੱਥ ਵਿੱਚ ਲਿਆ ਕੇ ਘੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਘੁੱਕਰ ਦੇ ਤੇੜੋਂ ਚਾਦਰਾ ਲਾਹ ਕੇ ਦੋਹਵਾਂ ‘ਤੇ ਪਾ ਦਿੱਤਾ। ਕਿਹਾ ਜਾਂਦਾ ਹੈ ਕਿ ਮਰਨ ਸਮੇ ਬੀਰੋ ਗਰਭਵਤੀ ਸੀ। ਪਰ ਸੋਚਣ ਵਾਲੀ ਗੱਲ ਹੈ ਕਿ ਜੇ ਨਰੈਣੇ ਨੂੰ ਯਕੀਨ ਹੁੰਦਾ ਕਿ ਗਰਭ ਵਿਚਲਾ ਬੱਚਾ ਉਸਦਾ ਹੈ ਤਾਂ ਉਹ ਕਦੇ ਵੀ ਬੀਰੋ ਦਾ ਕਤਲ ਨਾ ਹੋਣ ਦਿੰਦਾ।
ਪਿੰਡੋਂ ਭੱਜਣ ਵੇਲੇ ਸੁੱਚੇ ਨੇ ਵਰਿਆਮ ਸਿੰਘ ਤੇ ਹਰੀ ਸਿੰਘ ਨਾਮ ਦੇ ਦੋ ਭਰਾਵਾਂ ਦਾ ਊਠ ਖੋਹਲ ਲਿਆ ਤੇ ਉਸ ਤੇ ਸਵਾਰ ਹੋ ਕੇ ਚੱਲ ਪਿਆ।ਭਾਣਾ ਰੱਬ ਦਾ, ਉਸ ਨੂੰ ਰਸਤੇ ਵਿੱਚ ਆਉਂਦਾ ਭਾਗ ਵਿਚੋਲਾ ਵੀ ਟੱਕਰ ਗਿਆ। ਸੁੱਚੇ ਨੇ ਊਠ ਤੇ ਬੈਠੇ ਬੈਠੇ ਹੀ ਫਾਇਰ ਮਾਰਿਆ ਪਰ ਗੋਲੀ ਭਾਗ ਦੇ ਨਾ ਲੱਗੀ, ਉਹ ਮਰਿਆਂ ਵਾਂਗ ਗੁੱਛੀ ਮਾਰ ਕੇ ਪਿਆ ਰਿਹਾ। ਊਠ ‘ਤੇ ਬੈਠੇ ਸੁੱਚੇ ਨੇ ਉਸ ਦੇ ਦੁਆਲੇ ਦੋ ਗੇੜੇ ਕੱਢੇ ਤੇ ਮਰਿਆ ਸਮਝਕੇ ਅੱਗੇ ਚੱਲ ਪਿਆ। ਗਵੱਈਆਂ ਨੇ ਭਾਗ ਨੂੰ ਵੀ ਉਸੇ ਦਿਨ ਹੀ ਮਰਿਆ ਵਿਖਾਇਆ ਹੈ।
“ਭਾਗ ਲੈ ਕੇ ਕੰਧ ਦੇ ਖੜਾ ਸੀ ਉਹਲੇ ਨੂੰ, ਦੂਜੀ ਗੋਲੀ ਨਾਲ ਤੋੜ ‘ਤਾ ਵਿਚੋਲੇ ਨੂੰ”
ਗੋਲੀ ਭਾਗ ਦੀ ਗਿੱਚੀ ਕੋਲ ਦੀ ਲੰਘ ਗਈ ਸੀ।ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਦੁਬਾਰਾ ਹਮਲਾ ਕੀਤਾ ਤੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਹਲ ਦਿੱਤੇ। ਜਦ ਘਰ ਵਾਲੇ ਉੱਠ ਕੇ ਪਸ਼ੂ ਬੰਨਣ ਲੱਗੇ ਤਾਂ ਭਾਗ ਨੇ ਉੱਚੀ ਅਵਾਜ਼ ਵਿੱਚ ਉਹਨਾਂ ਨੂੰ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ। ਭਾਗ ਕੋਠੇ ਉੱਤੇ ਸੀ, ਸੁੱਚੇ ਨੇ ਅਵਾਜ਼ ਦੀ ਦਿਸ਼ਾ ਵੱਲ ਫਾਇਰ ਕਰ ਦਿੱਤਾ। ਦੋ ਕੁ ਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ। ਇਹ ਕਾਰਾ ਕਰਨ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ। ਉਹ ਪਿੰਡਾਂ ਵਿੱਚੋਂ ਡੇਰੇ ਵਾਸਤੇ ਰੋਟੀ ਪਾਣੀ ਮੰਗ ਕੇ ਲਿਆਉਂਦਾ ਸੀ।
ਬੀਗੜ ਵਿੱਚ ਰਹਿੰਦੇ ਸਮੇ ਹੀ ਸੁੱਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੁੱਡਵਾਈਆਂ ਸਨ। ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਬਈ।14 ਜੂਨ 1871 ਈ. ਵਿੱਚ ਨਾਮਧਾਰੀ ਸਿੰਘਾਂ ਵੱਲੋਂ ਅੰਮ੍ਰਿਤਸਰ ਵਿੱਚ ਬੁੱਚੜ ਮਾਰਨ ਤੋਂ ਬਾਅਦ ਪਹਿਲੀ ਵਾਰ ਕਿਸੇ ਸੂਰਮੇ ਨੇ ਪੰਜਾਬ ਵਿੱਚ ਬੁੱਚੜ ਮਾਰ ਕੇ ਗਊਆਂ ਬਚਾਈਆਂ ਸਨ। ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਬੁੱਚੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ। ਇਥੋਂ ਭੱਜ ਕੇ ਸੁੱਚਾ ਲਹਿਰਾਗਾਗਾ {ਸੰਗਰੂਰ} ਦੇ ਨਜ਼ਦੀਕੀ ਪਿੰਡ ਸੰਗਤੀਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ। ਪਰ ਉਹ ਦੋਸਤ ਗੱਦਾਰ ਨਿਕਲਿਆ, ਉਸ ਨੇ ਧੋਖਾ ਕੀਤਾ ਤੇ ਛਾਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ। ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਸਟੇਟ ਦੀ ਜੇਲ੍ਹ ਭੇਜ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ ਤੇ ਇਸ ਲਈ ਡਰ ਕੇ ਉਸ ਨੇ ਸੁੱਚੇ ਨੂੰ ਬਰੀ ਕਰ ਦਿੱਤਾ। ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮ ਦਿਲ ਰਾਜਾ ਸੀ ਤੇ ਬਤੌਰ ਸਿੱਖ ਉਹ ਸੁੱਚੇ ਵੱਲੋਂ ਗਊਆਂ ਛੁੱਡਵਾਉਣ ਤੇ ਮਿਲਟਰੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ। ਬਰੀ ਹੋ ਕੇ ਸੁੱਚਾ ਪਿੰਡ ਸਮਾਉਂ ਆ ਗਿਆ ਤੇ ਸ਼ਾਂਤੀ ਨਾਲ ਵੱਸਣ ਲੱਗਾ।
ਪਰ ਸੁੱਚੇ ਦੇ ਕਰਮਾਂ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ। ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ। ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਿਲ ਭਰੇ ਵਕਤ ਵਿੱਚੋਂ ਲੰਘਿਆ ਹਾਂ। ਪਰ ਸੰਤ ਸਿੰਘ ਖਹਿੜੇ ਹੀ ਪੈ ਗਿਆ। ਉਸ ਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਏਨਾ ਨਾਮ ਹੈ ਕਿ ਤੇਰੇ ਦਬਕੇ ਨਾਲ ਹੀ ਰਾਜ ਕੌਰ ਤੇ ਗੱਜਣ ਸੁਧਰ ਜਾਣਗੇ। ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜ ਕੌਰ ਨੂੰ ਦਬਕਾ ਮਾਰ ਆਇਆ। ਸੁੱਚੇ ਤੋਂ ਡਰਕੇ ਕੁਝ ਚਿਰ ਤਾਂ ਉਹ ਦੋਵੇਂ ਟਿਕੇ ਰਹੇ, ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਣ ਤੇ ਸੁੱਚੇ ਨੇ ਗੱਜਣ ਤੇ ਰਾਜ ਕੌਰ ਨੂੰ ਸਰ੍ਹੋਂ ਵੱਢਦਿਆਂ ਖੇਤ ਵਿੱਚ ਹੀ ਜਾ ਘੇਰਿਆ। ਦੋਹਵਾਂ ਨੇ ਊਠ ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁੱਚੇ ਨੇ ਗੋਲੀ ਮਾਰ ਕੇ ਊਠ ਸੁੱਟ ਲਿਆ। ਫਿਰ ਵਾਰੀ ਵਾਰੀ ਗੋਲੀਆਂ ਮਾਰ ਕੇ ਗੱਜਣ ਤੇ ਰਾਜ ਕੌਰ ਨੂੰ ਮਾਰ ਮੁਕਾਇਆ।
“ਮਾਰ ਕੇ ਜਹਾਨੋਂ ਰਾਜ ਕੌਰ ਤੋਰਿਆ, ਫਿਰ ਵੱਡੇ ਵੈਲੀ ਗੱਜਣ ਨੂੰ ਰੋੜ੍ਹਿਆ”
ਇਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ। ਪੁਲਿਸ ਦਾ ਜਿਆਦਾ ਦਬਾਅ ਪੈਣ ਕਰ ਕੇ ਹਿਮਾਚਲ ਦੇ ਪਿੰਡ ਨਹੈਣ {ਬੜੂ ਸਾਹਿਬ ਤੋਂ 30 ਕਿ.ਮੀ.ਦੂਰ} ਚਲਾ ਗਿਆ। ਉਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਪਕੜ ਲਿਆ।
ਸੁੱਚੇ ‘ਤੇ ਗੱਜਣ ਤੇ ਰਾਜ ਕੌਰ ਨੂੰ ਮਾਰਨ ਦਾ ਕੇਸ ਚੱਲਿਆ। ਮੌਕੇ ਦੇ ਗਵਾਹ ਗੱਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸਕੀ। ਸੁੱਚੇ ਨੂੰ ਪਿੰਡ ਗਹਿਰੀ ਭਾਗੀ ਹੀ ਗੱਡਾ ਖੜਾ ਕਰ ਕੇ ਜੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ। ਫਾਂਸੀ ਵੇਖਣ ਲਈ ਪਿੰਡ ਸਮਾਉਂ ਤੋਂ ਸੁੱਚੇ ਦੇ ਭਰਾ ਨਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ। ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇਥੋਂ ਵੀ ਛੁਡਵਾਕੇ ਲੈ ਜਾਣਾ ਸੀ। ਇਸ ਗੱਲ ਤੋਂ ਪ੍ਰਤੀਤ ਹੁੰਦਾ ਹੈ ਕਿ ਸੁੱਚਾ ਫਾਂਸੀ ਲੱਗਣ ਵੇਲੇ ਵੀ ਚੜ੍ਹਦੀ ਕਲਾ ਵਿੱਚ ਸੀ। ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ।ਇਸ ਤੋਂ ਲੱਗਦਾ ਹੈ ਕਿ ਉਸ ਨੂੰ ਫਾਂਸੀ 1907-08 ਦੇ ਲਾਗੇ ਲੱਗੀ ਸੀ। ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਦੇ ਲਾਗੇ ਤੇ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ ਸੀ। ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੁੰਦੇ ਸਨ। ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵੱਸਦੀ ਹੈ। ਘੁੱਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ। ਉਸ ਨੂੰ ਕਈ ਵਾਰ ਥਾਣੇ ਕੁਟਾਪਾ ਲੱਗਾ। ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਉ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ। ਉਸ ਦੀ ਔਲਾਦ ਹੁਣ ਮਲੇਸ਼ੀਆ ਵੱਸਦੀ ਹੈ। ਘੁੱਕਰ ਦੇ ਸ਼ਰੀਕੇ ਵਾਲਿਆਂ ਦੀ ਔਲਾਦ ਪਿੰਡ ਹੀ ਰਹਿੰਦੀ ਹੈ। ਨਰੈਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ। ਉਸ ਦੀ ਇੱਕ ਭੈਣ ਪਿੰਡ ਚੀਮੇ, ਨਜ਼ਦੀਕ ਸੁਨਾਮ {ਸੰਗਰੂਰ} ਵਿਆਹੀ ਹੋਈ ਸੀ। ਸੁੱਚੇ ਹੁਣਾਂ ਦੀ 60-65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ੍ਹ ਗਈ। ਜਿਸ ਭਤੀਜੇ ਸੰਤ ਸਿੰਘ ਦੇ ਕਹਿਣ ਤੇ ਸੁੱਚੇ ਨੇ ਰਾਜ ਕੌਰ ਤੇ ਗੱਜਣ ਮਾਰੇ ਸਨ, ਉਸ ਨੇ ਸੁੱਚੇ ਦੀ ਸਮਾਧ ਪਿੰਡ ਸਮਾਉਂ ਵਿੱਚ ਤਿਆਰ ਕਰਵਾਈ। ਪਿੰਡ ਗਹਿਰੀ ਭਾਗੀ ਤੋਂ ਪਤਾ ਕਰਨ ਦੇ ਬਾਵਜੂਦ ਰਾਜ ਕੌਰ ਤੇ ਗੱਜਣ ਵੈਲੀ ਦਾ ਕੋਈ ਵਾਲੀ ਵਾਰਸ ਨਹੀਂ ਲੱਭ ਸਕਿਆ।
ਗਵੱਈਆਂ ਤੇ ਫਿਲਮ ਵਾਲਿਆਂ ਨੇ ਸੁੱਚੇ ਸੂਰਮੇ ਦੀ ਕਹਾਣੀ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਮਾਣਕ ਵਰਗਾ ਸਮਝਦਾਰ ਗਵੱਈਆ ਵੀ ਕਦੀ ਕੁਝ ਤੇ ਕਦੀ ਕੁਝ ਗਾਈ ਗਿਆ। ਇੱਕ ਗਾਣੇ ਵਿੱਚ ਤਾਂ ਉਹ ਬੀਰੋ ਨੂੰ ਬਦਚਲਣ ਵਿਖਾਉਂਦਾ ਹੈ, “ਚੱਲ ਸੱਥ ਵਿੱਚ ਚੱਲ ਵਿਖਾਵਾਂ ਨੀ ਤੇਰਾ ਵੱਢਿਆ ਯਾਰ ਪਿਆ” ਤੇ ਦੂਸਰੇ ਗਾਣੇ ਵਿੱਚ ਉਹ ਬੀਰੋ ਨੂੰ ਚਰਿੱਤਰਵਾਨ ਵਿਖਾਉਂਦਾ ਹੈ ਕਿ ਘੁੱਕਰ ਨੇ ਉਸ ਨਾਲ ਬਲਾਤਕਾਰ ਕੀਤਾ ਸੀ, “ਸੁੱਚਿਆ ਉਏ ਭਾਬੀ ਤੇਰੀ, ਘੁੱਕਰ ਨੇ ‘ਕੱਲੀ ਘੇਰੀ।” ਵਰਿੰਦਰ ਤੇ ਯੋਗਰਾਜ ਵਾਲੀਆਂ ਸੁੱਚਾ ਸੂਰਮਾ ਫਿਲਮਾਂ ਵਿੱਚ ਸਾਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ ਗਈ। ਕਿਸੇ ਵੀ ਫਿਲਮ ਵਿੱਚ ਰਾਜ ਕੌਰ ਤੇ ਗੱਜਣ ਵੈਲੀ ਦਾ ਵਰਨਣ ਨਹੀਂ ਹੈ। ਕਰੀਬ 90% ਲੋਕਾਂ ਨੂੰ ਇਹ ਪਤਾ ਨਹੀਂ ਕਿ ਸੁੱਚੇ ਨੂੰ ਫਾਂਸੀ ਬੀਰੋ ਤੇ ਘੁੱਕਰ ਦੇ ਕਤਲ ਕਾਰਨ ਨਹੀਂ, ਬਲਕਿ ਰਾਜ ਕੌਰ ਤੇ ਗੱਜਣ ਵੈਲੀ ਨੂੰ ਮਾਰਨ ਬਦਲੇ ਲੱਗੀ ਸੀ। ਨਾ ਹੀ ਲੋਕਾਂ ਨੂੰ ਇਹ ਪਤਾ ਹੈ ਕਿ ਭਾਗ ਵਿਚੋਲਾ ਸੁੱਚੇ ਹੱਥੋਂ ਨਹੀਂ, ਸਗੋਂ ਬੁੱਢਾ ਹੋ ਕੇ ਕੁਦਰਤੀ ਮੌਤ ਮਰਿਆ ਸੀ।

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

Saturday 20 May 2017

ਪਿੰਡ 'ਚ ਚੁੜੇਲ

ਪੰਜਾਬ ਚ ਕਹਿੰਦੇ ਕਿਸੇ ਪਿੰਡ ਚੁੜੇਲ ਆ ਗਈ ਤੇ ਲੋਕਾ ਸੈਲਫ਼ੀਆ ਲੈ ਲੈ ਕੇ ਕਮਲੀ ਕਰਤੀ---
..
..
..
..
ਜਾਣ ਲੱਗੀ ਕਹਿੰਦੀ ਕੰਜਰ ਹੋਊ ਜਿਹੜਾ ਤੁਹਾਡੇ  ਪਿੰਡ ਦੁਬਾਰਾ ਆਵੇ....


ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

ਵਿਚਾਰਾ ਅਮਲੀ

ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈
ਪੈਣ ਲੱਗ ਜਾਂਦਾ...
.
ਇਕ ਦਿਨ  ਧੁੱਪ ਨਿਕਲੀ ਤਾਂ .......??
.
.
.
ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ
'ਸ਼ਰਫ' ਲੈਣ ਗਿਆ,..
.
ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔
ਬੱਦਲ ਬਹੁਤ ਜੋਰ- ਜੋਰ ਦੀ ਗਰਜੇ...
.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..
.
.. . . . .. . 
ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ.... 


ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

 ਵੇਖਦੇ ਰਹੋ ----

Friday 19 May 2017

ਪ੍ਰਾਚੀਨ ਸਿਹਤ ਦੋਹਾਵਲੀ

ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਦ ਰਾਤ। 
ਉੱਠ ਸਵੇਰੇ ਪੀ ਲਈਏ, ਚੰਗੇ ਹੋਣ ਹਾਲਾਤ।

ਧਨੀਆ ਪੱਤੇ ਮਸਲ ਕੇ,ਬੂੰਦ ਨੇਤਰੀਂ ਤਾਰ। 
ਦੁਖਦੀਆਂ ਅੱਖਾਂ ਠੀਕ ਹੋਣ, ਪਲ ਲੱਗਣ ਦੋ ਚਾਰ।

ਮਿਲੇ ਊਰਜਾ ਬਹੁਤ ਹੀ, ਪੀਓ ਜੇ ਕੋਸਾ ਨੀਰ। 
ਕਬਜ਼ ਮੁਕਾਵੇ ਪੇਟ ਦੀ ਮਿਟ ਜਾਵੇ ਹਰ ਪੀੜ।

ਉੱਠ ਸਵੇਰੇ ਜਲ ਛਕੋ ਘੁੱਟ ਘੁੱਟ ਕਰਕੇ ਆਪ। 
ਬੱਸ ਦੋ ਤਿੰਨ ਗਲਾਸ ਹੀ,  ਹਰ ਦਾਰੂ ਦਾ ਬਾਪ।

ਠੰਢਾ ਪਾਣੀ ਨਾ ਪੀਓ, ਕਰਦਾ ਬੁਰਾ ਵਿਹਾਰ। 
ਕਰੇ ਹਾਜ਼ਮੇ ਨੂੰ ਸਦਾ ਇਹ ਤਾਂ ਬੜਾ ਖ਼ਵਾਰ।

ਭੋਜਨ ਕਰੀਏ ਬੈਠ ਕੇ ਧਰਤ ਪਲੱਥਾ ਮਾਰ।  
ਚਿੱਥ ਚਿੱਥ ਖਾਈਏ ਅੰਨ ਨੂੰ, ਵੈਦ ਨਾ ਝਾਕੇ ਬਾਰ।

ਸੁਬਹ ਫ਼ਲ ਦਾ ਰਸ ਪੀਓ ਲੱਸੀ ਫੇਰ ਦੁਪਹਿਰ। 
ਰਾਤੀਂ ਪੀਓ ਦੁੱਧ ਜੀ, ਰੋਗ ਦੀ ਨਹੀਂਓ ਂ ਖ਼ੈਰ।

ਭੋਜਨ ਕਰਕੇ ਰਾਤ ਨੂੰ ਤੁਰੀਏ ਕਦਮ ਹਜ਼ਾਰ। 
ਡਾਕਟਰਾਂ ਤੇ ਵੈਦ ਦਾ ਮੁੱਕ ਜੂ ਕਾਰੋਬਾਰ।

ਘੁੱਟ ਘੁੱਟ ਪੀਓ ਨੀਰ ਨੂੰ, ਰਹੋ ਤਣਾਅ ਤੋਂ ਦੂਰ। 
ਬਣੇ ਤੇਜ਼ਾਬੀ ਤੱਤ ਨਾ ਮੋਟਾਪਨ ਵੀ ਦੂਰ।

ਅਰਥਰਾਈਟਸ ਜਾਂ ਹਰਨੀਆ ਅਪੈਂਡਿਕਸ ਦਾ  ਨਾਸ। 
ਪਾਣੀ ਪੀਓ ਬੈਠ ਕੇ, ਰੋਗ ਨਾ ਆਵੇ ਪਾਸ।

ਲਹੂ ਦਬਾਅ ਜੇ ਵਧ ਰਿਹਾ  ਨਾ ਘਬਰਾਓ ਵੀਰ। 
ਚਾਹ ਪੀਣੀ ਛੱਡ ਵੇਖਣਾ, ਕੁੰਦਨ ਜਿਹਾ ਸਰੀਰ।

ਸੁਬਹ ਦੁਪਹਿਰੇ ਰੱਖ ਲਓ  ਭੋਜਨ ਵਿੱਚ ਸਮਤੋਲ। 
ਅੱਧ ਘੰਟਾ ਲਓ ਨੀਂਦਰਾਂ,  ਰੋਗ ਨਾ ਆਵੇ ਕੋਲ।

ਛਾਹ ਵੇਲੇ ਕੰਵਰਾਂ ਜਿਓਂ ਦਿਨੇ ਜਿਓਂ ਖਾਏ ਨਰੇਸ਼। 
ਭੋਜਨ ਕਰੀਏ ਰਾਤ ਨੂੰ  ਜੀਕੂੰ ਰੰਕ  ਸੁਰੇਸ਼।

ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜ਼ਾਲ। 
ਪੇਟ ਖ਼ਰਾਬੀ, ਅੱਖ ਰੋਗ, ਤਨ ਵੀ ਰਹੇ ਨਿਢਾਲ।

ਦਰਦ ਜ਼ਖ਼ਮ ਤੇ ਚੋਭ ਵੀ ਸੋਜ਼ਸ਼ ਦਿਓ ਭਜਾ। 
ਜਿੱਥੇ ਪੀੜਾ ਟਸਕਦੀ, ਚੁੰਬਕ ਦਿਓ ਲਗਾ।

ਸੱਤਰ ਰੋਗ ਭਿਆਨਕੀ ਚੂਨਾ ਕਰਦੈ ਦੂਰ। 
ਦੂਰ ਕਰੇ ਇਹ ਬਾਂਝਪਨ ਸੁਸਤੀ ਅਪਚ ਹਜ਼ੂਰ।

ਰੋਟੀ ਖਾ ਕੇ  ਵੀਰਨੋ ਪਾਣੀ ਘੰਟਾ ਬਾਅਦ। 
ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ।

ਅਲਸੀ ਤਿਲ ਤੇ ਨਾਰੀਅਲ ਘਿਓ ਸਰਸੋਂ ਦਾ ਤੇਲ। 
ਏਹੀ ਖਾਓ , ਨਹੀਂ ਤੇ , ਸਮਝ ਲਵੋ ਦਿਲ ਫੇਲ।

ਕਾਲ਼ਾ ਲੂਣ ਕਮਾਲ ਹੈ ਦੋਇਮ ਪਹਾੜੀ ਜਾਣ। 
ਚਿੱਟਾ ਲੂਣ ਸਮੁੰਦਰੀ ਇਹ ਹੈ ਜ਼ਹਿਰ ਸਮਾਨ। 
ਭਾਂਡੇ ਜੋ ਅਲਮੀਨਮੀ ਕਰਦਾ ਹੈ ਪਰਯੋਗ। 
ਆਪ ਬੁਲਾਵੇ ਦੋਸਤੋ ਉਹ ਅਠਤਾਲੀ ਰੋਗ।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

ਡੇਅਰੀ ਦਾ ਮਾਲਕ



ਅਸੀਂ ਡੇਅਰੀ ਤੇ ਦੁੱਧ ਲੈਣ ਗਏ ...
ਕਈ ਬੰਦੇ ਖੜ੍ਹੇ ਸਨ ..
.
ਅਸੀਂ ਆਪਣੇ ਭਾਂਡੇ ਚ ...??
.
.
.
.
ਦੁੱਧ ਪਵਾਕੇ ਮੁੜਨ ਲੱਗੇ ਤਾਂ ਸਾਡੇ ਤੋਂ ਬਾਦ ਇੱਕ ਬੰਦੇ 
ਨੇ ਇੱਕ ਡੋਲ ਚ ਦੁੱਧ ਪਵਾਕੇ ਦੂਜਾ ਡੋਲ ਅੱਗੇ ਕਰਕੇ ਕਿਹਾ ..
..
ਦੋ ਕਿੱਲੋ ਦੁੱਧ ਸੂਰੀ ਦਾ ਪਾ ਦਿਓ ...
..
ਡੇਅਰੀ ਦਾ ਮਾਲਕ ਹੱਕਾ ਬੱਕਾ ਜਿਹਾ ਹੋਕੇ ਕਹਿੰਦਾ ," 
ਸੂਰੀ ਦਾ ਦੁੱਧ ਕਿੱਥੋਂ ਆਇਆ ? "
.
ਡੋਲ ਵਾਲਾ ਕਹਿੰਦਾ," ਰੋਜ਼ ਤਾਂ ਜਾਂਦਾ ਏ ..
.
ਡੇਅਰੀ ਵਾਲਾ ਕਹਿੰਦਾ ,' ਕਿਤੋਂ ਹੋਰ ਜਾਂਦਾ ਹੋਊ ..
ਡੋਲ ਵਾਲਾ ਕਹਿੰਦਾ , " ਨਹੀਂ ਜੀ , ਤਿੰਨ ਸਾਲ ਹੋ ਗਏ , 
ਤੁਹਾਡੇ ਕੋਲੋਂ ਹੀ ਜਾਂਦਾ ਏ ...
.
ਡੇਅਰੀ ਵਾਲਾ ਕਹਿੰਦਾ ," ਪਰ ਅਸੀਂ ਤਾਂ ਸੂਰੀ ਰੱਖੀ ਨਹੀਂ ..
.
ਡੋਲ ਵਾਲਾ ਹੱਸਦਾ ਹੋਇਆ ਕਹਿੰਦਾ ," 
ਨਹੀਂ, ਸਾਡਾ ਗਵਾਂਢੀ ਰਮੇਸ਼ ਸੂਰੀ ਕਿਤੇ ਬਾਹਰ ਗਿਆ ਏ , 
..
ਉਹਦੇ ਘਰਦਿਆਂ ਨੇ ਮੈਨੂੰ ਡੋਲ ਫੜਾ ਦਿੱਤਾ ਸੀ 
ਕਿ ਉਹਨਾਂ ਦਾ ਦੁੱਧ ਵੀ ਲੈਂਦਾ ਆਵਾਂ.
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

Thursday 18 May 2017

ਸਿਆਣੀ ਜਨਾਨੀ


ਕਿਸੇ ਪਿੰਡ ਚ ਆਏ ਪ੍ਰਾਹੁਣੇਂ ਪਿੰਡ ਦੇ ਸ਼ਮਸ਼ਾਨਘਾਟ ਕੋਲੋਂ ਲੰਘ ਰਹੇ ਸੀ
ਓਹਨਾ ਚੋਂ ਇੱਕ ਬੜਬੋਲੇ ਨੇ ਕਮੈਂਟ ਕੀਤਾ...
"ਯਾਰ ਪਿੰਡ ਤਾਂ ਨਿੱਕਾ ਜਿਹਾ....ਸਿਵੇ ਕਿੰਨੇ ਵੱਡੇ ਆ।"
ਨੇੜੇ ਹੀ ਪਿੰਡ ਦੀ ਇੱਕ ਸਿਆਣੀ ਜਨਾਨੀ ਪਾਥੀਆਂ ਪੱਥਦੀ ਸੀ ਉੱਹਨੂੰ ਸੁਣ ਗਿਆ ਤੇ ਉਚੀ ਦੇਕੇ ਉਹਨਾਂ ਨੂੰ ਸੁਣਾਕੇ ਕਹਿੰਦੀ ...
"ਭਾਈ ਪਿੰਡ ਤਾਂ ਛੋਟਾ ਈ ਆ ਪਰ ਇੱਥੇ ਆਇਆ ਗਿਆ ਬਹੁਤ ਮਰਦਾ ।"
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

ਵੇਖਦੇ ਰਹੋ ----

ਵਿਚਾਰ - ਚਰਚਾ ਤੇ ਸਾਰਥਿਕ - ਬਹਿਸ

 ਵਿਚਾਰ - ਚਰਚਾ ਤੇ ਸਾਰਥਿਕ - ਬਹਿਸ 

ਪੁਸਤਕ ਬਾਜ਼ਾਰ


             ਇਰਾਕ ਦੇ ਇੱਕ ਪੁਸਤਕ ਬਾਜ਼ਾਰ ਵਿੱਚ ਰਾਤ ਦੇ ਸਮੇਂ ਕਿਤਾਬਾਂ ਗਲ਼ੀ ਵਿੱਚ ਹੀ ਹੁੰਦੀਆਂ ਹਨ ਕਿਉਂਕਿ ਇਰਾਕੀਆਂ ਦਾ ਵਿਚਾਰ ਹੈ ਕਿ 'ਪਾਠਕ ਚੋਰੀ ਨਹੀਂ ਕਰਦਾ ਅਤੇ ਚੋਰ ਪੜ੍ਹਦਾ ਨਹੀਂ'
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

Wednesday 17 May 2017

ਗੱਡੀਆਂ - ਵਾਲੇ

 

ਵੰਜਾਰਨ ਬੇਬੇ

  

ਭਾਈ ਕਰਤਾਰ ਸਿੰਘ ਝੱਬਰ


            ਝੱਬਰ ਪਿੰਡ ਦਾ ਗੱਭਰੂ ਕਰਤਾਰ ਸਿੰਘ ਚੋਰੀਆਂ ਡਕੈਤੀਆਂ ਕਾਰਨ ਮਸ਼ਹੂਰ ਹੋ ਗਿਆ ਸੀ ਜਿਸਦੇ ਗਰੋਹ ਵਿਚ ਅੱਧੀ ਦਰਜਣ ਜੁਆਨ ਸਨ | ਹਨੇਰੀ ਰਾਤ ਗਈ ਘੋੜੀਆਂ, ਮੱਝਾੰ, ਬਲਦ ਚੋਰੀ ਕਰਦੇ, ਕਿਤੇ ਦੂਰ ਦੁਰਾਡੇ ਵੇਚ ਆਉਂਦੇ | ਗਰੋਹ ਘਰੋਂ ਨਿਕਲਿਆ, ਅਜੇ ਚੰਦ ਛੁਪਿਆ ਨਹੀਂ ਸੀ | ਪਿੰਡ ਕੋਈ ਸਿੰਘ ਸਭੀਆ ਬਾਬਾ ਸ਼ਾਮ ਦੇ ਦੀਵਾਨ ਵਿਚ ਗੁਰੂ-ਜਸ ਸੁਣਾ ਰਿਹਾ ਸੀ | ਕਰਤਾਰ ਸਿੰਘ ਝੱਬਰ ਨੇ ਸਾਥੀਆਂ ਨੂੰ ਕਿਹਾ - ਚੰਨ ਡੁੱਬਣ ਤੱਕ ਕਥਾ ਸੁਣਦੇ ਹਾਂ, ਫਿਰ ਮਿਸ਼ਨ ਤੇ ਨਿਕਲਾਂਗੇ | ਮੱਥਾ ਟੇਕ ਕੇ ਦੀਵਾਨ ਵਿਚ ਬੈਠ ਗਏ |

ਘੰਟੇ ਬਾਅਦ ਚੰਦ ਛਿਪ ਗਿਆ | ਸਾਥੀਆਂ ਨੇ ਉਠਾਇਆ, ਕਿਹਾ-ਚੱਲੀਏ ?
ਉਸਨੇ ਕਿਹਾ- ਆਪਾਂ ਨੂੰ ਇਹ ਕੰਮ ਸੋਭਦਾ ਨੀਂ | ਆਪਣਾ ਗੁਰੂ ਬਾਬਾ ਇਸਨੂੰ ਪਸੰਦ ਨੀਂ ਕਰਦਾ | ਸਾਥੀ ਮਖੌਲ ਕਰਨ ਲੱਗੇ ਤਾਂ ਕਿਹਾ- ਤੁਸੀਂ ਜੋ ਕਰਨੈ ਕਰੋ ਭਾਈਉ, ਮੈਂ ਨੀ ਜਾਣਾ ਤੁਹਾਡੇ ਨਾਲ | ਬਾਕੀ ਚਲੇ ਗਏ ਤਾਂ ਦੀਵਾਨ ਦੀ ਸਮਾਪਤੀ ਤੇ ਉਹ ਬਾਬਾ ਜੀ ਨੂੰ ਮਿਲਿਆ ਤੇ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ | ਬਾਬਿਆਂ ਪੁੱਛਿਆ- ਪਾਠ ਕਰ ਲੈਨੈ ? ਝੱਬਰ ਨੇ ਕਿਹਾ- ਨਾਂ ਜੀ ਮੈਂ ਤਾਂ ਕੋਰਾ ਅਨਪੜ੍ਹ ਆਂ | ਬਾਬਾ ਜੀ ਨੇ ਕਿਹਾ- ਪਹਿਲਾਂ ਗੁਰਮੁਖੀ ਸਿਖ, ਫਿਰ ਅੰਮ੍ਰਿਤ ਦਾ ਹੱਕਦਾਰ ਹੋਇੰਗਾ | ਅਸੀਂ ਗੁਰਮੁਖੀ ਵੀ ਸਿਖਾ ਰਹੇ ਹਾਂ | ਮਹੀਨੇ ਵਿਚ ਝੱਬਰ ਗੁਰਮੁਖੀ ਪੜ੍ਹਨੀ ਲਿਖਣੀ ਸਿਖ ਗਿਆ ਤਾਂ ਅੰਮ੍ਰਿਤ ਛਕਿਆ |
ਅਖਬਾਰ ਪੜ੍ਹਨ ਲੱਗ ਪਿਆ ਤਾਂ ਜਾਣਿਆ ਕਿ ਮਹੰਤ ਇਤਿਹਾਸਕ ਗੁਰੂ ਘਰਾਂ ਦੀ ਬੇਅਦਬੀ ਕਰ ਰਹੇ ਹਨ | ਆਪ ਜਾ ਕੇ ਅੱਖੀਂ ਦੇਖਿਆ ਕਿ ਤਰਨ ਤਾਰਨ ਸਾਹਿਬ ਲੰਗਰ ਅਤੇ ਕੜਾਹ-ਪ੍ਰਸ਼ਾਦਿ ਕਰਨ ਦਾ ਠੇਕਾ ਜਿਸ ਹਲਵਾਈ ਨੂੰ ਦਿੱਤਾ ਹੋਇਆ ਹੈ, ਇਕ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹੈ, ਦੂਜੇ ਹੱਥ ਬੀੜੀ ਫੜੀ ਸੂਟੇ ਲਾ ਰਿਹੈ |
ਗੁਰੂ-ਚਰਨਾਂ ਦਾ ਧਿਆਨ ਧਰਕੇ ਅਖਬਾਰ ਵਿਚ ਇਸ਼ਤਿਹਾਰ ਦੇ ਦਿੱਤਾ ਕਿ
ਆਉਂਦੀ ਸੰਗਰਾਂਦ ਅਕਾਲ ਤਖਤ ਸਾਹਿਬ ਵਿਖੇ ਉਹ ਸੱਜਨ ਪੁੱਜਣ ਜਿਹੜੇ ਬੇਅਦਬੀ ਰੋਕਣ ਦੇ ਇਛੁਕ ਹੋਣ | ਇਹ ਘਟਨਾ ਇਕ ਸਦੀ ਪਹਿਲਾਂ ਦੀ ਹੈ | ਸੋਚਦਾ ਰਿਹਾ - ਕੋਈ ਆ ਜਾਇਗਾ ? ਪੱਚੀ ਸਿੱਖ ਵੀ ਆ ਜਾਣ, ਕੰਮ ਚਲ ਸਕਦੈ | ਪੜ੍ਹੇ ਲਿਖੇ ਆਉਣਗੇ ਨੀਂ, ਅਣਪੜ੍ਹਾਂ ਨੇ ਇਸ਼ਤਿਹਾਰ ਨਹੀਂ ਪੜ੍ਹ ਸਕਣਾ |
ਗਜ਼ਬ ਹੋ ਗਿਆ, ਮਿਥੇ ਦਿਨ 200 ਤੋਂ ਵਧੀਕ ਸਿਖ ਪੁੱਜ ਗਏ ਜਿਨ੍ਹਾ ਵਿਚ ਸ. ਤੇਜਾ ਸਿੰਘ ਸਮੁੰਦਰੀ ਅਤੇ ਪ੍ਰਿੰ. ਤੇਜਾ ਸਿੰਘ ਵੀ ਸਨ | ਸਭ ਦੇ ਸਭ ਹਮ-ਖਿਆਲ | ਝੱਬਰ ਨੇ ਕਿਹਾ- ਸਿਰਲੱਥ ਯੋਧਿਆਂ ਦਾ ਆਪਣਾ ਇਕ ਜੱਥਾ ਹੋਵੇਗਾ, ਬੇ ਝਿਜਕ, ਬੇਖੌਫ | ਉਸ ਦਾ ਨਾਮ ਕੀ ਰੱਖੀਏ ? ਕਿਸੇ ਨੇ ਕਿਹਾ- ਖਾਲਸਾ ਸੇਵਕ ਜਥਾ | ਝੱਬਰ ਨੇ ਕਿਹਾ- ਇਹ ਕੁਝ ਨਰਮ ਜਿਹਾ ਨਾਮ ਹੈ | ਜਲ ਛਕਾਉਣ, ਜੋੜਿਆਂ ਦੀ ਸੇਵਾ ਕਰਨੀ ਹੋਵੇ ਇਹ ਨਾਮ ਠੀਕ ਹੈ | ਨਾਮ ਹੋਵੇ ਜੋ ਮੁਰਦਿਆਂ ਵਿਚ ਜਾਨ ਪਾ ਦਏ | ਸੰਗਤ ਨੇ ਕਿਹਾ- ਸਿੰਘ ਸਾਹਿਬ ਤੁਸੀਂ ਦੱਸੋ ਕੋਈ ਨਾਮ ? ਝੱਬਰ ਨੇ ਕਿਹਾ- ਅਕਾਲੀ ਦਲ ਠੀਕ ਰਹੇ ? ਸਭ ਮੰਨ ਗਏ, ਬਸ ਏਨਾ ਹੋਇਆ ਕਿ ਇਸਦੇ ਅੱਗੇ ਸ਼੍ਰੋਮਣੀ ਲਫਜ਼ ਹੋਰ ਜੋੜ ਦਿੱਤਾ | ਪ੍ਰਵਾਨਗੀ ਦਾ ਜੈਕਾਰਾ | ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ |
ਇਥੋਂ ਅਕਾਲੀ ਮੋਰਚਿਆਂ ਦਾ ਸ਼ਾਨਦਾਰ ਇਤਹਾਸ ਸ਼ੁਰੂ ਹੁੰਦਾ ਹੈ | ਪਹਿਲੋਂ ਅਕਾਲੀ ਨੀਲੀਆਂ ਦਸਤਾਰਾਂ ਸਜਾਇਆ ਕਰਦੇ, ਸਮੁੰਦਰ ਅਤੇ ਅਸਮਾਨ ਦਾ ਚਿੰਨ੍ਹ | ਨੀਲੇ ਦੇ ਸਵਾਰ ਗੁਰੂ ਗੋਬਿੰਦ ਸਿੰਘ ਦੇ ਬਾਣੇ ਦਾ ਰੰਗ | ਫਿਰ ਜੈਤੋ ਅਤੇ ਨਨਕਾਣਾ ਵਿਚ ਸ਼ਹਾਦਤਾਂ ਵਧੀਕ ਹੋ ਗਈਆਂ ਤਾਂ ਰੋਸ ਵੱਜੋਂ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਕਾਲੇ ਰੰਗ ਦੇ ਦੁਪੱਟੇ ਸਜਾਏ |
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

Sunday 14 May 2017

ਨਜ਼ਰ - ਗੁਰਪ੍ਰੀਤ ਧਾਲੀਵਾਲ


ਹੱਸਦਿਆਂ ਮੈਨੂੰ ਸਭ ਨੇ ਤੱਕਿਆ,
ਰੋਂਦਿਆਂ ਵੇਖਿਆ ਕਿਸੇ ਨਹੀਂ |
ਰਿਸ਼ਤਿਆਂ ਦਾ ਕੋਈ ਪੁੜ ਨਹੀਂ ਬਾਕੀ,
ਜਿਸ ਦੇ ਵਿਚ ਅਸੀਂ ਪਿਸੇ ਨਹੀਂ |
ਖੋਟਾ ਸਿੱਕਾ ਸਮਝ ਕੇ ਮੈਨੂੰ, 
ਰਗੜਿਆ ਮੈਨੂੰ ਜੀ ਭਰਕੇ, 
ਉਹ ਦਰ ਕਿਹੜਾ ਦੱਸੋ ਯਾਰੋ, 
ਜਿਸ ਤੇ ਅਸੀਂ ਘਿਸੇ ਨਹੀਂ | 
ਦਰਦ ਨਾ ਘਟੀਆ ਜ਼ਖ਼ਮਾਂ ਵਿੱਚੋ, 
ਕੀ ਹੋਇਆ ਜੇ ਰਿਸੇ ਨਹੀਂ |
ਪਹਿਚਾਣ ਲੈਂਦਾ ਸੀ ਲੱਖਾਂ ਚੋ ਤੂੰ, 
ਅੱਜ ਕੋਲੇ ਖੜ੍ਹੇ ਵੀ ਦਿਸੇ ਨਹੀਂ |
'ਪ੍ਰੀਤ ' ਨੂੰ ਮਾਰਿਆ ਤਿਲ - ਤਿਲ ਸਭ ਨੇ, 
ਪਰ ਜ਼ਖ਼ਮ ਕਿਸੇ ਨੂੰ ਦਿਸੇ ਨਹੀਂ |
ਵੇਖਦੇ ਰਹੋ ----

Saturday 13 May 2017

17ਵੀਂ -18ਵੀ ਸਦੀ ਦੇ ਸਿੱਖਾਂ ਦਾ ਜੀਵਨ, ਵੇਸਭੂਸ਼ਾ, ਰਹਿਣ-ਸਹਿਣ


                 
                            ਉਨ੍ਹੀਂ ਦਿਨੀ ਸਿੱਖਾਂ ਦੀ ਕਸ਼ਟਾਂ ਭਰੀ ਜ਼ਿੰਦਗੀ ਬਿਆਨ ਕਰਨ ਲੱਗਿਆਂ ਦੋਸਤ ਦੁਸ਼ਮਣ ਹਰ ਇਤਿਹਾਸਕਾਰ ਦਾ ਕਲੇਜਾ ਮੂੰਹ ਨੂੰ ਆਇਆ ਹੈ।10 ਅਕਤੂਬਰ 1710 ਨੂੰ ਦਿੱਲੀ ਹਕੂਮਤ ਵੱਲੋਂ ਇਹ ਹੁਕਮ ਜਾਰੀ ਹੋ ਗਿਆ ਸੀ,ਕਿ ਜਿੱਥੇ ਵੀ ਗੁਰੂੁ ਨਾਨਕ ਨਾਮ ਲੈਣ ਵਾਲਾ ਮਨੁੱਖ ਦਿੱਸੇ ,ਉਸ ਨੂੰ ਕਤ੍ਹਲ ਕਰ ਦਿੱਤਾ ਜਾਵੇ।ਸੋ ਸਿੱਖਾਂ ਦਾ ਜੰਗਲੀ ਜਾਨਵਰਾਂ ਵਾਂਗ ਪਿੱਛਾ ਕੀਤਾ ਜਾਣ ਲੱਗਾ।ਪਿੰਡਾਂ ਸ਼ਹਿਰਾਂ ਵਿੱਚੋਂ ਫੜ੍ਹ ਫੜ੍ਹ ਕੇ ਸਿੱਖ ਕੋਹ ਕੋਹ ਕੇ ਮਾਰ ਦਿੱਤੇ ਗਏ।ਇੱਕ ਸਿੱਖ ਦੇ ਸਿਰ ਦਾ ਅੱਸੀ ਰੁਪਏ( ਅੱਜ ਸੰਨ 2014 ਵਿੱਚ ਡੇਢ ਲੱਖ ਰੁਪਏ ਬਰਾਬਰ) ਇਨਾਮ ਰੱਖਿਆ ਗਿਆ।ਲਾਲਚੀ ਲੋਕਾਂ ਨੇ ਆਪਣੀਆਂ ਕੁੜੀਆਂ ਮਾਰ ਕੇ ,ਨੌਜਵਾਨ ਕੇਸਾਧਾਰੀ ਸਿੱਖਾਂ ਦੇ ਸਿਰ ਕਹਿ ਕੇ ਉਹ ਇਨਾਮ ਵਸੂਲੇ।ਖਾਣ ਵਾਲੇ ਗੁੜ ਦੇ ਨਾਮ ਤੇ ਪਾਬੰਦੀ ਲੱਗ ਗਈ( ਕਿਉਂਕਿ ਗੁੜ ਆਖਿਆਂ ਸਿੱਖਾਂ ਨੂੰ ਗੁਰੂੁ ਯਾਦ ਆਉਂਦਾ ਸੀ ਸੋ ਗੁੜ ਦਾ ਨਾਮ ਰੋੜੀ ਰੱਖ ਦਿੱਤਾ ਗਿਆ)।ਉੱਤੋਂ ਕੁਦਰਤ ਦਾ ਕਹਿਰ ਵਰਤਿਆ। 1781ਤੋਂ 1783 ਬਾਰਸ਼ਾਂ ਬਿਲਕੁਲ ਹੀ ਨਾ ਹੋਈਆਂ ਜਿਸ ਕਾਰਨ ਉੱਤਰ ਪੱਛਮੀ ਭਾਰਤ ਭਿਆਨਕ ਕਾਲ ਦੀ ਲਪੇਟ ਵਿੱਚ ਆ ਗਿਆ।ਹਾਲਾਤ ਏਨੇ ਆਦਮਖੋਰ ਹੋ ਗਏ ਕਿ ਹਜ਼ਾਰਾਂ ਲੋਕ ਭੁੱਖ ਨਾਲ ਮਰ ਗਏ।ਭੁੱਖੇ ਪਰਿਵਾਰਾਂ ਦੀਆਂ ਅੱਖਾਂ ਸਭ ਤੋਂ ਪਹਿਲਾਂ ਮਰਣ ਵਾਲੇ ਪਰਿਵਾਰ ਦੇ ਜੀਅ ਦਾ ਮਾਸ ਖਾਣ ਨੂੰ ਉਡੀਕਣ ਲੱਗੀਆਂ। ਬੱਚੇ ਵੇਚ ਦਿੱਤੇ ਗਏ। ਪਸ਼ੂਆ ਦਾ ਚਾਰਾ ਖਤਮ ਹੋ ਗਿਆ।ਘਰ ਦੇ ਇੱਕ ਜੀਅ ਨੂੰ ਰੋਜ਼ ਜੰਗਲ ਵਿੱਚੋਂ ਕੁਝ ਖਾਣ ਨੂੰ ਲਿਆਉਣ ਵਾਸਤੇ ਭੇਜਿਆ ਜਾਣ ਲੱਗਾ। ਜਾਂ ਉਸ ਨੂੰ ਜੰਗਲੀ ਜਾਨਵਰ ਖਾ ਜਾਂਦੇ ਜਾਂ ਉਹ ਖਾਣ ਨੂੰ ਕੁਝ ਲੈ ਆਉਂਦਾ।ਉੱਤੋਂ ਟਿੱਟਣ ਨਾਮ ਦੇ ਛੋਟੇ ਕੀੜੇ ਪਤਾ ਨਹੀਂ ਕਿੱਥੋਂ ਪੈਦਾ ਹੋ ਗਏ ਜਿਨ੍ਹਾਂ ਨੇ ਬਚੇ ਖੁਚੇ ਘਾਹ ਦੀਆਂ ਜੜ੍ਹਾਂ ਵੀ ਖਾ ਲਈਆਂ।ਭੁੱਖੇ ਪਸ਼ੂ ਇਹ ਟਿਟਣਾਂ ਖਾਣ ਲੱਗੇ।ਦੁੱਧ ਦਾ ਰੰਗ ਲਾਲ ਹੋ ਗਿਆ।ਜਿਸ ਵਿੱਚੋਂ ਸਿਰਫ ਮੱਖਣ ਹੀ ਕੁਝ ਖਾਣ ਜੋਗਾ ਨਿਕਲਦਾ।ਦਿੱਲੀ ਦੀ ਹਕੂਮਤ ਨੇ ਖਜਾਨਾ ਖਾਲੀ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ।ਸ਼ਾਹੂਕਾਰਾਂ ਨੇ ਅਨਾਜ ਲੁਕੋ ਲਿਆ। ਆਟਾ ਦਾਲਾਂ ਤਿੰਨ ਰੁਪਏ ਸੇਰ ਵਿਕਣ ਲੱਗੀਆਂ।ਹਰੇ ਚਾਰੇ ਦਾ ਇੱਕ ਟਾਂਡਾ ਦੋ ਰੁਪਏ ਦਾ ਹੋ ਗਿਆ।ਡਾ.ਹਰੀ ਰਾਮ ਗੁਪਤਾ ਹਿਸਟਰੀ ਆਫ ਸਿੱਖਸ ਭਾਗ ਤੀਜਾ ਪੰਨਾ 176 ਉੱਤੇ ਜਮਨਾ ਗੰਗਾ ਦੁਆਬ ਦੇ ਇਲਾਕੇ ਸਕੁੰਦਰਾ ਰਾਉ ਦੇੇ ਇੱਕ ਸ਼ਾਹੂਕਾਰ ਬਾ੍ਰਹਮਣ ਦਾ ਜ਼ਿਕਰ ਕਰਦੇ ਹਨ।ਸੰਨ 1780 ਵਿੱਚ ਏਨੀ ਵਧੀਆ ਬਾਰਿਸ਼ ਹੋਈ ਉਸਦੇ ਘਰ ਬੇਤਹਾਸ਼ਾ ਅੰਨ ਪੈਦਾ ਹੋਇਆ।ਉਸ ਨੇ ਆਪਣਾ ਕੱਚਾ ਘਰ ਉੱਚੀ ਕੁਰਸੀ ਰੱਖ ਕੇ ਬਣਾਇਆ ਹੋਇਆ ਸੀ। ਉਸਨੇ ਆਪਣਾ ਨੀਂਵਾਂ ਵਿਹੜਾ ਘਟੀਆ ਕਿਸਮ ਦੇ ਅਨਾਜ ਨਾਲ ਭਰ ਕੇ ਉਸ ਉੱਪਰ ਮਿੱਟੀ ਪਾ ਦਿੱਤੀ ਜੋ ਉਸ ਨੂੰ ਮਿੱਟੀ ਗਾਰੇ ਤੋਂ ਵੀ ਸਸਤਾ ਪੈ ਗਿਆ।ਪਰ ਇਸ ਕਾਲ ਦੇ ਸਮੇਂ ਉਸਨੇ ਇਹ ਸਾਰਾ ਅਨਾਜ, ਵਿਹੜਾ ਪੁੱਟ ਕੇ ਤਿੰਨ ਰੁਪਏ ਸੇਰ ਵੇਚਿਆ ਜਿਸ ਨਾਲ ਉਸ ਦਾ ਘਰ ਵੀ ਪੱਕਾ ਬਣ ਗਿਆ ਅਤੇ ਨਗਦ ਪੈਸਾ ਵੀ ਬਹੁਤ ਬਚ ਗਿਆ।ਸੱਚੇ ਸੌਦੇ ਦਾ ਲੰਗਰ ਲਾਉਣ ਵਾਲੇ ਦੁਖੀਆਂ ਦੇ ਦਰਦੀ ਗੁਰੂੁ ਨਾਨਕ ਦੇ ਸਿੱਖ ਤਾਂ ਆਪ ਮੌਤ ਨਾਲ ਜੂਝ ਰਹੇ ਸਨ।ਜੰਗਲ ਬੇਲਿਆ ਵਿੱਚ ਜਾਂਨਾਂ ਲਕੋਂਦੇ ਸਿੱਖ ਪਹਿਲਾਂ ਹੀ ਮਾਰੂਥਲ ਦੇ ਤੁੱਕਿਆਂ ,ਡੇਲਿਆਂ ਅਤੇ ਪੀਲਾਂ ਉੱਪਰ ਦਿਨ ਕਟੀ ਕਰ ਰਹੇ ਸਨ। ਉਨ੍ਹਾਂ ਦੇ ਜੀਵਨ ਦੀ ਤਰਸਯੋਗ ਹਾਲਤ ਦੋ ਸਰੋਤਾਂ ਤੋਂ ਮਿਲਦੀ ਹੈ। ਪਹਿਲਾ ਸਰੋਤ ਹੈ ਫਰੁਖਾਬਾਦ ਦੇ ਨਵਾਬ ਦਾ ਫਰਾਂਸੀਸੀ ਅੰਗ੍ਰੇਜ਼ ਸੈਨਾਪਤੀ ਮੇਜਰ ਪੋਲੀਅਰ ਜੋ 1773 ਵਿੱਚ ਸਿੱਖਾਂ ਨਾਲ ਮੈਦਾਨੇ ਜੰਗ ਵਿੱਚ ਸਾਹਮਣੇ ਆਇਆ।ਉਹ ਲਿਖਦਾ ਹੈ, ਕਿ ਸਿੱਖਾਂ ਦਾ ਲਿਬਾਸ ਸਿਰ ਉੱਪਰ ਨੀਲੇ ਰੰਗ ਦੀ ਛੋਟੀ ਪੱਗ, ਦੂਹਰੇ ਕਛਹਿਰੇ,ਦੋ ਖੇਸ ਜੋ ਇੱਕ ਉੱਤੇ ਲੈਣ ਨੂੰ ਅਤੇ ਦੂਜਾ ਘੋੜੇ ਦੀ ਕਾਠੀ ਲਈ, ਪੈਰੋਂ ਨੰਗੇ ਹੁੰਦੇ ਹਨ ਅਤੇ ਸਿਵਾਏ ਆਪਣੇ ਸਰਦਾਰ(ਸ਼ਾਇਦ ਗੁਰੁ ਗ੍ਰੰਥ ਸਾਹਿਬ) ਤੋਂ ਹੋਰ ਕੋਈ ਟੈਂਟ ਨਹੀਂ ਹੁੰਦਾ।ਉਹ ਸੌ ਸੌ ਕੋਹ ਰੋਜ਼ ਸਫਰ ਕਰ ਲੈਂਦੇ ਹਨ। ਅੰਤਾਂ ਦੀ ਗਰਮੀ, ਕਹਿਰਾਂ ਦੀ ਸਰਦੀ, ਬਾਰਸ਼ਾਂ ਅਤੇ ਹਨ੍ਹੇਰੀਆਂ ਉਨ੍ਹਾਂ ਦੇ ਸਿਰ ਤੋਂ ਏਂਵੇਂ ਹੀ ਲੰਘਦੀਆਂ ਹਨ।ਜੋ ਅਨਾਜ ਮਿਲ ਜਾਵੇ ਉਹ ਇੱਕ ਥਾਂ ਇਕੱਠਾ ਉਬਾਲ ਕੇ ਲੂਣ ਪਾ ਕੇ ਦਿਨ ਵਿੱਚ ਇੱਕ ਵਾਰ ਹੀ ਖਾਂਦੇ ਹਨ।ਇਹ ਵੀ ਓਦੋਂ ਜਦ ਇਹ ਸੁਖ ਸ਼ਾਂਤੀ ਵਿੱਚ ਰਹਿ ਰਹੇ ਹੋਣ। ਨਹੀਂ ਤਾਂ ਇੱਕ ਮੁਠੀ ਭੁੱਜੇ ਛੋਲਿਆਂ ਨਾਲ ਹੀ ਦਿਨ ਕੱਢ ਲੈਂਦੇ ਹਨ।ਇਨ੍ਹਾਂ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ ਤਾਂ ਗੀਤ ਗਾਉਂਦੇ ਹਨ( ਸ਼ਬਦ ਕੀਰਤਨ)ਅਤੇ ਸਵੀਟ ਡਿਸ਼ (ਕੜਾਹ ਪ੍ਰਸ਼ਾਦ) ਖਾਂਦੇ ਹਨ।ਪਰ ਜੇ ਉਨ੍ਹਾਂ ਦਾ ਘੋੜਾ ਮਰ ਜਾਵੇ ਤਾਂ ਬਹੁਤ ਰੋਂਦੇ ਹਨ।ਮੈਂ ਪੂਰੀ ਦੁਨੀਆ ਵਿੱਚ ਜਾਨਵਰ ਨੂੰ ਏਨਾ ਪਿਆਰ ਕਰਨ ਵਾਲੇ ਲੋਕ ਹੋਰ ਕਿਤੇ ਨਹੀਂ ਦੇਖੇ। ਉਨ੍ਹਾਂ ਦੇ ਡੀਲ ਡੌਲ ਸੰਸਾਰ ਪ੍ਰਸਿੱਧ ਬਹਾਦਰ ਕੌਮਾਂ ਨਾਲੋਂ ਵੀ ਬਹੁਤ ਵਧੀਆ ਹਨ। ਓਹਨਾਂ ਦੇ ਪੰਜ ਆਦਮੀ ਮੇਰੇ ਪੰਜਾਹ ਸਿਪਾਹੀਆਂ ਉੱਪਰ ਭਾਰੂ ਹੋ ਜਾਂਦੇ ਹਨ।(' ਐਰਲੀ ਯੂਰਪੀਨ ਅਕਾਊਂਟਸ ਆਫ ਦਾ ਸਿਖਸ' ਡਾ.ਗੰਡਾ ਸਿੰਘ ) ਮੇਜਰ ਏ.ਐੱਲ.ਐੱਚ ਪੋਲੀਅਰ ਨੇ ਬੇਨਤੀ ਕਰ ਕੇ ਉਨ੍ਹਾਂ ਦਰਵੇਸ਼ ਫਕੀਰਾਂ ਯੋਧਿਆਂ ਦੀ ਤਸਵੀਰ ਆਪਣੇ ਦੇਸ਼ ਵਾਸੀਆਂ ਨੂੰ ਦਿਖਾਉਣ ਲਈ ਆਪਣੇ ਕਲਾਕਾਰ ਕੋਲੋਂ ਸੰਨ 1773 ਵਿੱਚ ਤਿਆਰ ਕਰਵਾਈ।ਜਿਸ ਨੂੰ ਦੇਖ ਕੇ ਜਿੱਥੇ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਉੱਥੇ ਭੁੱਖ ਅਤੇ ਮੌਤ ਨਾਲ ਜੂਝ ਰਹੇ ਸਿੱਖਾਂ ਦੀ ਤਰਸਯੋਗ ਹਾਲਤ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ।ਅਜਿਹਾ ਜੀਵਨ ਜਿਉਣਾ ਤਾਂ ਇੱਕ ਪਾਸੇ ਰਿਹਾ ,ਸੋਚਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ।ਧੰਨ ਖਾਲਸਾ ਜੀ ਜੋ ਮੌਤ ਦੇ ਫਰਿਸ਼ਤੇ ਨੂੰ ਆਪਣਾ ਯਾਰ ਬਣਾਈ ਫਿਰਦੇ ਰਹੇ। ਦੂਸਰਾ ਮਿਲਦਾ ਜੁਲਦਾ ਸਰੋਤ ਗਿਆਨੀ ਗਿਆਨ ਸਿੰਘ ਰਚਿਤ 'ਪੰਥ ਪ੍ਰਕਾਸ਼' ਹੈ।ਜਿਸ ਵਿੱਚ ਲਿਖਿਆ ਹੈ:
ਏਕ ਵਕਤ ਵਰਤੈ ਨਿਤ ਲੰਗਰ,
ਸਭ ਕੋ ਬਾਂਛਤ ਮਿਲ ਹੈ।
ਆਠ ਪਹਿਰ ਮੈ ਰੁਖਾ ਮਿਸਾ,
ਪੰਚਾਅਮ੍ਰਿਤ ਕਰ ਗਿਲ ਹੈ। 
ਹੁਤੇ ਸਿੰਘ ਸਭ ਹੀ ਸੰਤੋਖੀ,
ਗੁਰੁ ਬਿਵਹਾਰ ਨਿਭਾਹਿਤ।
ਮਤਸਰ ਕਰਤ ਨਾ ਕੋਈ ਕਾਹਿ,
ਸੋ ਜਤ ਸਤ ਹਠ ਤਪ ਚਾਹਿਤ।
ਆਪਸ ਮਹਿਂ ਪਿਆਰ ਸਭ ਰਾਖਹਿਂ,
ਜੈਸ ਸਹੋਦਰ ਭਾਈ।
ਪੇਖ ਸਿੰਘ ਕੋ ਸਿੰਘ ਖੁਸ਼ੀ ਹੋਇ,
ਕਰੇ ਸੇਵ ਅਧਿਕਾਈ।

ਇੱਕ ਹੋਰ ਥਾਂ ਲਿਖਿਆ ਹੈ:
ਹੁਤੀ ਸਿੰਘਨ ਕੀ ਰੀਤਿ ਤਬ ਤਾਹਿ। 
ਦੁਇ ਦੁਇ ਕੱਛਾਂ ਸਭ ਕੇ ਲਘੂ ਰਹਿ।
ਖੱਦਰ ਚੌਂਸੀ ਕੇ ਦਸਤਾਰੇ।
ਸਾਫੇ ਊਭੌ ਹਜੂਰੀ ਭਾਰੇ।
ਇੱਕ ਇੱਕ ਭੂਰਾ ਗਾਤੀ ਹੇਤੈ।
ਦੂਸਰ ਭੂਰਾ ਸਭ ਕੰਮ ਦੇਤੈ।
ਇਤਕ ਪੁਸ਼ਾਕਾ ਬਾਰੋਂ ਮਾਸੈ। 
ਰਖਤ ਹੁਤ ਤਬ ਸਭ ਸਿੰਘ ਖਾਸੈ।
ਇਸ ਤੇ ਅਧਿਕ ਨਾ ਰਖਤ ਕਦਾਈਂ।
ਰਹਿਤ ਭਜਨ ਮੈ ਲੀਨ ਸਦਾਈਂ।

(ਸ. ਭੱਕਰ ਸਿੰਘ 'ਫਰੀਦਕੋਟ' ਦੇ ਲੰਮੇ ਲੇਖ  ਦਿੱਲੀ ਵਿੱਚ ਚਮਕੀ ਖਾਲਸੇ ਦੀ ਤੇਗ਼- ਮਾਰਚ 1783 ਵਿੱਚੋਂ)
 ( ਫੋਟੋ- ਪੋਲੀਅਰ ਦੁਆਰਾ ਬਣਵਾਈ ਸਿੱਖ ਦੀ ਤਸਵੀਰ #ਸ਼ਿਵਜੀਤ_ਸਿੰਘ )
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Friday 12 May 2017

ਕੁੱਖ ਚ ਧੀ, ਘੜੇ ਵਿੱਚ ਪਾਣੀ

ਇੱਕ ਸੱਚੀ ਘਟਨਾ ਜਰੂਰ ਪੜ੍ਹਿਓ ........
                  ਇਹ ਕਹਾਣੀ ''ਬੱਡਰੁੱਖਾਂ'' ਪਿੰਡ ਦੀ ਹੈ। ਬਹੁਤ ਚਿਰ ਪਹਿਲਾਂ ਇਸ ਪਿੰਡ ਦੇ ਘਰ ਵਿੱਚ ਇੱਕ ''ਧੀ'' ਦਾ ਜਨਮ ਹੁੰਦਾ ਹੈ। ਪੁਰਾਣੇ ਖਿਆਲਾ ਦਾ ਹੋਣ ਕਰਕੇ ਮਾਂ ਅਤੇ ਸ਼ਹਿਰ ਪੜ੍ਹਦੇ ਚਾਚੇ ਨੂੰ ਛੱਡਕੇ ਸਾਰੇ ਉਸ ਕੁੜੀ ਦੇ ਜਨਮ ਦੇ ਖਿਲਾਫ ਸਨ। ਇੱਥੋਂ ਤੱਕ ਕੇ ਕੁੜੀ ਦਾ ਬਾਪ ਵੀ ਉਸ ਨੂੰ ਨਹੀਂ ਸੀ ਅਪਣਾ ਰਿਹਾ। ਇਕ ਦਿਨ ਉਸਦੇ ਚਾਚੇ ਨੂੰ ਆਉਣ ਵਿੱਚ ਵਿੱਚ ਵਿੱਚ ਥੋੜ੍ਹੀ ਦੇਰ ਹੋ ਗਈ । ਇਸ ਗੱਲ ਦਾ ਫਾਇਦਾ ਚੱਕ ਕੇ ਕੁੜੀ ਦੀ ਦਾਦੀ ਅਤੇ ਬਾਪ ਨੇ ਉਸਨੂੰ ਮਾਂ ਦੀ ਗੋਦੀ ਵਿੱਚੋਂ ਖੋਹ ਲਿਆ ਅਤੇ ਉਸਨੂੰ ਮਾਰਨ ਲਈ ਚਲੇ ਗਏ। ਉਹਨਾਂ ਸਮਿਆਂ ਵਿੱਚ ਕੁੜੀਆਂ ਨੂੰ ਘੜੇ ਵਿੱਚ ਦੱਬ ਕੇ ਮਾਰਿਆ ਜਾਂਦਾ ਸੀ। ਦਾਦੀ ਨੇ ਉਸ ਨਿੱਕੀ ਜਹੀ ਜਾਨ ਨੂੰ ਘੜੇ ਵਿੱਚ ਪਾਇਆ ਤੇ ਉਸਦੇ ਹੱਥ ਵਿੱਚ ਗੁੜ ਦਾ ਟੁਕੜਾ ਤੇ ਰੂੰ ਦਾ ਫੰਬਾ ਫੜਾ ਕੇ ਕਿਹਾ ਕਿ ''ਗੁੜ ਖਾਂਈ , ਪੂਣੀ ਕੱਤੀ, ਆਪ ਨਾਂ ਆਈਂ , ਵੀਰ ਨੂੰ ਘੱਲੀ'',,ਫਿਰ ਉਸਨੇ ਘੜਾ ਬੰਦ ਕੀਤਾ ਤੇ ਬਦਨਾਮੀ ਦੇ ਡਰ ਤੋਂ ਘੜੇ ਨੂੰ ਵਿਹੜੇ ਵਿੱਚ ਹੀ ਦੱਬ ਦਿੱਤਾ । ਇੰਨੇ ਨੂੰ ਕੁੜੀ ਦਾ ਚਾਚਾ ਘਰ ਪਹੁੰਚ ਗਿਆ ਉਸਨੇ ਆਪਣੀ ਰੋਂਦੀ ਭਾਬੀ ਨੂੰ ਵੇਖ ਕੇ ਅੰਦਾਜ਼ਾ ਲਗਾ ਲਿਆ ਤੇ ਪੁੱਛਿਆ ਕਿ ਕੁੜੀ ਕਿੱਥੇ ਹੈ। ਕੁੜੀ ਦੇ ਬਾਪ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਉੱਥੇ ਦੱਬੀ ਹੈ ਜਾਹ ਬਚਾ ਲੈ ਜੇ ਬਚਾ ਸਕਦਾ। ਗਰਮੋ ਗਰਮੀ ਹੋਇਆ ਕੁੜੀ ਦਾ ਚਾਚਾ ਮਿੱਟੀ ਪੁੱਟਣ ਲੱਗਾ ਤੇ ਘੜਾ ਬਾਹਰ ਕੱਢ ਲਿਆ। ਉਸਨੇ ਵੇਖਿਆ ਕੁੜੀ ਅੰਗੁਠਾ ਚੁੰਗ ਰਹੀ ਸੀ ਤੇ ਉਸਦੇ ਸਾਹ ਚੱਲ ਰਹੇ ਸੀ। ਉਸਨੇ ਕੁੜੀ ਨੂੰ ਚੱਕ ਕੇ ਗਲ ਨਾਲ ਲਾਇਆ ਤੇ ਉਸਦੀ ਸਾਰੀ ਜਿੰਮੇਵਾਰੀ ਲੈ ਲੲੀ । ਉਸ ਕੁੜੀ ਦਾ ਨਾਂ ਰਾਜ ਕੌਰ ਰੱਖਿਆ ਗਿਆ ਤੇ ਉਸਨੂੰ ਪਾਲ ਪੋਸ ਕੇ ਉਸਦਾ ਵਿਆਹ ਕੀਤਾ ਗਿਆ । ਵਿਆਹ ਤੋਂ ਬਾਅਦ ਉਸ ਕੁੜੀ ਦੀ ਕੁੱਖੋਂ ਇੱਕ ਮੁੰਡੇ ਨੇ ਜਨਮ ਲਿਆ ਤੇ ਉਸਦਾ ਨਾਮ ਰਣਜੀਤ ਰੱਖਿਆ ਗਿਆ । ਬੜਾ ਹੋ ਕੇ ਉਸੀ ਰਣਜੀਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਗਿਆ । ਜੇ ਰਾਜ ਕੌਰ ਨਾ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਨਾ ਹੁੰਦੇ ਤੇ ਜੇ ਰਣਜੀਤ ਸਿੰਘ ਨਾ ਹੁੰਦੇ ਤਾਂ ਅੱਜ ਪੰਜਾਬ ਆਜ਼ਾਦ ਨਾ ਹੁੰਦਾ ਤੇ ਅੱਜ ਅਸੀਂ ਆਜ਼ਾਦ ਨਾ ਹੁੰਦੇ ।।। ਅੰਤ 'ਚ ਬੱਸ ਇੱਕੋ ਗੱਲ ਕਹਾਂਗਾ '' ਕੁੱਖ ਚ ਧੀ ,, ਘੜੇ ਵਿੱਚ ਪਾਣੀ, , ਨਾਂ ਸਾਂਭੇ ਤਾਂ ਖਤਮ ਕਹਾਣੀ ....
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Thursday 11 May 2017

ਕੱਲ੍ਹ ਏਥੇ ਫੁੱਲ ਸਨ

    ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀਂਆਂ ਤੇ ਹੋਏ ਜਬਰ ਦੇ ਖ਼ਿਲਾਫ਼ ਇਹ ਕਵਿਤਾ ਲਿਖੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੀ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਹਨ।
        ਉਹਨਾਂ ਦੀ ਇਹ ਕਵਿਤਾ ਪੰਜਾਬ ਯੂਨੀਵਰਸਿਟੀ ਸਮੇਤ ਪੂਰੇ ਮੁਲ਼ਕ ਦੇ ਵਿਦਿਅਕ ਅਦਾਰਿਆਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਉਪਰ ਗਹਿਨ-ਗੰਭੀਰ ਨਜ਼ਰਸਾਨੀ ਕਰਦੀ ਹੈ। ਇਹ ਕਵਿਤਾ ਸਾਨੂੰ ਸਭਨਾਂ ਨੂੰ ਝੰਝੋੜਦੀ ਹੋਈ ਜਾਗਣ, ਸੋਚਣ ਅਤੇ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ। ਦਿਲ਼ੀ-ਤੌਖ਼ਲਿਆਂ, ਖ਼ਦਸ਼ਿਆਂ, ਵਲਵਲ਼ਿਆਂ ਅਤੇ ਅਕੀਦਿਆਂ ਨੂੰ ਇਸ ਕਵਿਤਾ ਰਾਹੀਂ ਸਪੱਸ਼ਟ ਅਭੀਵਿਅਕਤੀ ਹਾਸਿਲ ਹੋਈ ਹੈ।

ਕੱਲ੍ਹ ਏਥੇ ਫੁੱਲ ਸਨ

( ਡਾ. ਸੁਖਦੇਵ ਸਿੰਘ ਸਿਰਸਾ )


ਕੱਲ੍ਹ ਇਥੇ ਫੁੱਲ ਸਨ
ਰੰਗ ਸੁਰੰਗੇ ਮਹਿਕਾਂ ਵੰਡਦੇ
ਘੂਕਰ ਪਾਉਂਦੇ ਮਸਤ ਭੌਰੇ
ਅਠਖੇਲੀਆਂ ਕਰਦੀਆਂ ਤਿਤਲੀਆਂ।
ਪੋਲੇ ਪੋਲੇ ਪੱਬ ਧਰਦੇ
ਸਰਗੋਸ਼ੀਆਂ ਕਰਦੇ
ਹੱਥ ਛੂਹੰਦੇ, ਘੁੱਟਦੇ, ਫੜ੍ਹਦੇ
ਸੁਪਨੇ ਬੁਣਦੇ
ਅੱਖਾਂ 'ਚ ਅਨੰਤ ਸੁਪਨੇ ਬੀਜਦੇ
ਮੀਂਹ 'ਚ ਭਿੱਜਦੇ
ਫੁੱਲ, ਭੌਰੇ, ਤਿਤਲੀਆਂ ਦੇ ਟੋਲੇ।
ਅੱਜ ਇਥੇ ਜਲ-ਤੋਪਾਂ
ਟੀਅਰ ਗੈਸ, ਬੈਂਤਾਂ ਦੀ ਫ਼ਸਲ
ਬੂਟਾਂ ਦੀ ਦਗੜ ਦਗੜ
ਖਿੱਲਰੇ ਪੱਥਰ, ਇੱਟਾਂ ਰੋੜੇ
ਲਹੂ ਦੇ ਤੁਪਕੇ।
ਅੱਜ ਇਥੇ ਫੁੱਲ, ਤਿਤਲੀਆਂ ਨਹੀਂ
ਹਿਣ-ਹਿਣਾਉਂਦੇ ਘੋੜੇ
ਦੁਰਗੰਧ ਫੈਲਾਉਂਦੀ ਲਿੱਦ ਹੈ।
ਬਾ-ਹੁਕਮ! ਸਜਾਵਟੀ ਪੱਥਰ
ਹਟਾਏ ਜਾ ਰਹੇ ਹਨ
ਹਾਕਮਾਂ ਨੂੰ ਪੱਥਰਾਂ ਦਾ ਫ਼ਿਕਰ ਹੈ
ਪੱਥਰ ਜੋ ਦੇਸ਼-ਧਰੋਹੀ
ਹੋ ਗਏ ਸਨ ਕੱਲ੍ਹ।
ਮਨ 'ਚ ਉੱਗ ਰਹੇ
ਫ਼ੈਲ ਰਹੇ ਫ਼ਲ ਰਹੇ
ਪੱਥਰਾਂ ਦਾ ਫ਼ਿਕਰ ਕਰੋ
ਸਾਨੂੰ ਘੋੜੇ ਨਹੀਂ
ਫੁੱਲ ਚਾਹੀਦੇ ਹਨ।
ਸਹਿਮੀਆਂ ਨਜ਼ਰਾਂ
ਖਾਮੋਸ਼ ਬੁੱਲ੍ਹਾਂ ਦੀ ਮੁਹਾਰਨੀ ਪੜ੍ਹੀਏ
ਅਸੀਂ ਫੁੱਲਾਂ ਵੱਟੇ
ਲਿੱਦ ਨਹੀਂ ਵਟਾਉਣੀ
ਕੱਲ੍ਹ ਇਥੇ ਫੁੱਲ ਸਨ
ਕੱਲ੍ਹ ਵੀ ਇਥੇ ਫੁੱਲ ਹੋਣਗੇ।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Wednesday 10 May 2017

ਸਵਾਲ......?



ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Sunday 7 May 2017

ਮਹਿੰਗੀ ਵਿੱਦਿਆ ਤੋਂ ਜਰੂਰੀ ਚੰਗੇ ਸੰਸਕਾਰ


                           ਇੱਕ ਪਿੰਡ ਚ 3 ਔਰਤਾਂ ਖੂਹ ਤੇ ਪਾਣੀ ਭਰ ਰਹੀਆ ਸਨ।  ਉਦੋਂ ਹੀ ਇੱਕ ਔਰਤ ਦਾ ਮੁੰਡਾ ਕੋਲੋ ਦੀ ਲੰਘਿਆ ਉਹਨੇ ਅਪਦੀ ਮਾਂ ਨੂੰ ਦੇਖਿਆ ਤੇ ਚਲਾ ਗਿਆ। ਉਸ ਦੀ ਮਾਂ ਬੋਲੀ .....ਔਹ ਦੇਖੋ ਮੇਰਾ ਮੁੰਡਾ English medium ਚ ਪੜਦਾ ਐ।

ਥੋੜੀ ਦੇਰ ਬਾਅਦ ਦੂਜੀ ਦਾ ਮੁੰਡਾ ਆਇਆ...ਉਹਨੇ ਵੀ ਦੇਖਿਆ ਤੇ ਚਲਾ ਗਿਆ ।ਉਹਦੀ ਮਾਂ ਨੇ ਵੀ ਕਿਹਾ ਕਿ ਮੇਰਾ ਮੁੰਡਾ CBSC ਚ ਪੜਦਾ
                     ਇਹਨੇ ਚਿਰ ਚ ਤੀਜੀ ਦਾ ਮੁੰਡਾ ਆਇਆ ਉਹਨੇ ਅਪਦੀ ਮਾਂ ਨੂੰ ਦੇਖਿਆ ਤੇ ਉਸਦੇ ਕੋਲ ਜਾ ਕੇ ਘੜਾ ਸਿਰ ਤੇ ਚੁੱਕ ਲਿਆ।ਤੇ ਆਪਦੀ ਮਾਂ ਨੂੰ ਕਿਹਾ ਚੱਲ ਮਾਂ ਘਰ ਚੱਲੀਏ। ਜਾਂਦੀ ਜਾਂਦੀ ਮਾਂ ਨੇ ਕਿਹਾ ਕਿ ਮੇਰਾ ਮੁੰਡਾ ਤਾਂ ਸਰਕਾਰੀ ਸਕੂਲ ਚ ਪੰਜਾਬੀ ਪੜਦਾ । ਮਾਂ ਦੇ ਚਿਹਰੇ ਤੇ ਅਲੱਗ ਹੀ ਨੂਰ ਦੇਖਕੇ ਬਾਕੀ ਔਰਤਾ ਦੀਆ ਨਜਰਾਂ ਝੁਕ ਗਈਆਂ।

ਸਿੱਖਿਆ -ਲੱਖਾਂ ਖਰਚ ਕਰਕੇ ਵੀ ਸੰਸਕਾਰ ਨੀ ਖਰੀਦੇ ਜਾ ਸਕਦੇ|

Saturday 6 May 2017

ਵੈਸੇ ਸਿਰੇ ਤਾਂ ਏਹਨੇ ਵੀ ਲਾਈ ਏ


ਦੇ ਹੀ ਦਿਓ ਵੀਚਾਰੇ  ਨੂੰ ਛੁੱਟੀ....... 


ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ


ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲੱਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ, ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ.
ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜਾ, ਗੰਗੂ, ਕਿਰਪਾਲ ਿਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ,ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ...........
ਠੱਕਾ, ਪੱਛੋ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ .........
ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ

ਵਿੱਘੇ, ਮਰੱਬੇ, ਕਿੱਲੇ ਦਾ ਿਹਸਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ
ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ ਤੇ ਮੜ੍ਹਕ ਦੱਸਿਓ
ਪੀਹਲਾਂ, ਤੂਤ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ 'ਚ ਰਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ..........
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ........
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ
ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ
ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ........
ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ
ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ
"ਪੇਂਡੂਆ" ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..

( ਜਿਸ ਵੀਰ ਘੁੱਦਾ ਸਿੰਘ ਨੇ ਇਹ ਬੇਸ਼ਕੀਮਤੀ ਲਿਖਤ ਲਿਖੀ ਹੈ,ਮੈਂ ਉਸਨੂੰ ਦਿਲੋਂ ਸਲਾਮ ਕਰਦਾ ਹਾਂ..ਬੇਹੱਦ ਧੰਨਵਾਦ......)

Thursday 4 May 2017

ਕਟੱਪਾ ਨੇ ਬਾਹੂਬਲੀ ਕੋ ਕਿਉਂ ਮਾਰਾ ?


         


                ਕ ਬੰਦੇ ਦੀ ਕਾਰ ਪਾਰਕਿੰਗ ਵਿਚੋਂ ਚੋਰੀ ਹੋ ਗਈ ਪਰ 2 ਦਿਨਾਂ ਬਾਅਦ ਕਾਰ ਉਸੇ ਪਾਰਕਿੰਗ ਵਿਚ ਖੜ੍ਹੀ ਮਿਲੀ ਤੇ ਵਿਚੋਂ ਇਕ ਲਿਫਾਫੇ ਚ ਪਿਆ ਮੁਆਫੀਨਾਮਾ ਵੀ ਮਿਲਿਆ ਕਿ ਰਾਤੀਂ ਮਾਂ ਦੀ ਤਬੀਅਤ ਬਹੁਤ ਖਰਾਬ ਹੋਗੀ ਸੀ ਹਸਪਤਾਲ ਲੈਕੇ ਜਾਣ ਲਈ ਮੇਰੇ ਕੋਲ ਆਪਣੀ ਕਾਰ ਨਹੀਂ ਤੇ ਨਾਂ ਹੀ ਕੋਈ ਟੈਕਸੀ ਮਿਲ ਰਹੀ ਸੀ ਇਸ ਲਈ ਮਜਬੂਰੀ ਚ ਤੁਹਾਡੀ ਕਾਰ ਚੋਰੀ ਕਰਨੀ ਪਈ ਹੋ ਸਕੇ ਤਾਂ ਮਾਫ ਕਰ ਦੇਣਾ ਤੁਹਾਡੀ ਕਾਰ ਦੀ ਟੈਂਕੀ ਫੁੱਲ ਕਰਵਾ ਦਿੱਤੀ ਹੈ ਤੇ ਲਾਕ ਵੀ ਠੀਕ ਕਰਵਾ ਦਿੱਤਾ ਹੈ ਆਹ  ਬਾਹੂਬਲੀ 2 ਦੀਆਂ ਟਿਕਟਾਂ ਰੱਖ ਦਿੱਤੀਆਂ ਨੇ ਜੇ ਮੈਨੂੰ ਮਾਫ ਕਰਤਾ ਤਾਂ ਜਰੂਰ ਦੇਖਕੇ ਆਇਓ ਜੀਬੰਦਾ ਤੇ ਪਰਿਵਾਰ ਬਹੁਤ ਖੁਸ਼ ਵੀ ਚੱਲੋ 10 ਲੱਖ ਦੀ ਕਾਰ ਵਾਪਸ ਮਿਲਗੀ ਇਸੇ ਖੁਸ਼ੀ ਚ ਫਿਲਮ ਹੀ ਦੇਖ ਆਉਂਦੇ ਹਾਂ ਫਿਲਮ ਦੇਖਕੇ ਜਦੋਂ ਸਾਰਾ ਟੱਬਰ ਵਾਪਸ ਘਰ ਆਇਆ ਤਾਂ ਘਰ ਵਿਚ 50-60 ਲੱਖ ਦੀ ਚੋਰੀ ਹੋ ਚੁੱਕੀ ਸੀ ਤੇ ਟੇਬਲ ਤੇ ਕਾਗਜ਼ ਪਿਆ ਸੀ ਜਿਸਤੇ ਲਿਖਿਆ ਸੀਕਟੱਪਾ ਨੇ ਬਾਹੂਬਲੀ ਕੋ ਕਿਉਂ ਮਾਰਾ ??

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )


ਵੇਖਦੇ ਰਹੋ ----

ਇੱਕ ਰਾਹਗੀਰ......

ਕ ਰਾਹਗੀਰ ਇਹੋ ਜਿਹੇ ਸ਼ਹਿਰ ਪਹੁੰਚਿਆ ਜਿਹੜਾ ਸ਼ਹਿਰ ਉਧਾਰ ਵਿਚ ਡੁਬਿਆ ਪਿਆ ਸੀ  
ਰਾਹਗੀਰ ਨੇ 1000 ਰੁਪਏ ਹੋਟਲ ਦੇ ਕਾਊਂਟਰ ਤੇ ਰੱਖੇ ਤੇ ਕਿਹਾ ਕਿ ਮੈਂ ਜਾ ਰਿਹਾਂ ਕਮਰਾ ਪਸੰਦ ਕਰਨ !
ਹੋਟਲ ਦਾ ਮਾਲਕ ਭੱਜਿਆ ਝਟਕਈ ਕੋਲ ਤੇ ਉਹਨੂ 1000 ਰੁਪਏ ਕੇ ਮੀਟ ਦਾ ਹਿਸਾਬ ਨਿਬੇੜ ਘੱਤਿਆ
ਝਟਕਈ ਭਜਿਆ ਗੌਟ ਫਾਰਮ ਵਾਲੇ ਕੋਲ ਤੇ ਜਾਕੇ ਬੱਕਰਿਆ ਦਾ ਹਿਸਾਬ ਪੂਰਾ ਕਰ ਲਿਆ
ਗੌਟ ਫਾਰਮ ਵਾਲਾ ਭਜਿਆ ਬੱਕਰਿਆ ਨੂ ਪੱਠੇ ਪਾਓਣ ਵਾਲੇ ਕੋਲ ਤੇ 1000  ਰੁਪਏ ਖਾਤੇ ਚ ਜਮਾ ਕਰਵਾ ਆਇਆ
ਅੱਗੇ ਪੱਠਿਆਂ ਵਾਲਾ ਪਹੁੰਚਿਆ ਉਸੇ ਹੋਟਲ ਤੇ, ਜਿਥੇ ਉਹ ਕਦੇ ਕਦੇ ਦਾਲ ਫੁਲਕਾ ਛਕਦਾ ਸੀ, 1000 ਰੁਪਏ  ਹੋਟਲ ਵਾਲੇ ਨੂ ਦੇ ਕੇ ਖਾਤਾ ਕਲੀਅਰ ਕੀਤਾ
ਏਨੇ ਨੂ ਰਾਹਗੀਰ ਵਾਪਸ ਆ ਗਿਆ ਤੇ ਇਹ ਕਹਿ ਕੇ 1000 ਰੁਪਏ  ਵਾਪਸ ਲੈ ਲਿਆ ਕਿ ਉਹਨੂ ਕੋਈ ਕਮਰਾ ਪਸੰਦ ਨਹੀ ਆਇਆ !
ਨ ਕਿਸੇ ਨੇ ਕੁਝ ਲਿਆ
ਨ ਕਿਸੇ ਨੇ ਕੁਝ ਦਿਤਾ
ਪਰ ਸਾਰਿਆ ਦਾ ਹਿਸਾਬ ਚੁਕਤਾ
ਦਸੋ ਗੜਬੜ ਕਿਥੇ ਆ?
ਗੜਬੜ ਕਿਤੇ ਵੀ ਨਹੀਂ, ਬਸ ਇਹ ਗਲਤਫਹਿਮੀ ਆ ਕਿ ਰੁਪਈਏ ਸਾਡੇ ਆ..
*ਖਾਲੀ ਹੱਥ ਆਏ ਸੀ*
*ਖਾਲੀ ਹੱਥ ਚਲੇ ਜਾਣਾ*
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

Tuesday 2 May 2017

ਰੰਗ ਮੰਚ ਦਾ ਹੀਰਾ ਪੁੱਤਰ - ਜਰਨੈਲ ਮਠਾਣ


      ਇਕ ਛੋਟੇ ਜਿਹੇ ਪਿੰਡ ਵਿੱਚੋ ਉੱਠ ਕੇ ਵੱਡੀਆਂ ਪੁਲਾਂਘਾ ਪੁੱਟਣਾਂ ਕੋਈ ਆਮ ਗੱਲ ਨਹੀਂ ਹੁੰਦੀ, ਪਰ ਇਹ ਸੱਚ ਕਰ ਵਿਖਾਇਆ ਰੰਗ - ਕਰਮੀ ਜਰਨੈਲ ਮਠਾਣ ਨੇ
         ਜਰਨੈਲ ਮਠਾਣ ਦੀ ਅਦਾਕਾਰੀ ਦਾ ਸਫਰ 1996 'ਚ ਇਕ ਬਾਲ ਮੇਲੇ ਤੋਂ ਸ਼ੁਰੂ ਹੋਇਆ ਤੇ ਫਿਰ ਸ੍ਰੀ ਚਮਕੌਰ ਸਾਹਿਬ ਵਿਖੇ ਚੇਤਨਾ ਕਲਾ ਮੰਚ ਨਾਲ ਅਨੇਕਾਂ ਪੇਸ਼ਕਾਰੀਆ ਕਰਦਿਆਂ ਓਸਨੂੰ ਸੰਨ 2007 'ਚ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਗੁਰਸ਼ਰਨ ਭਾਜੀ ( ਭਾਈ ਮੰਨਾ  ਸਿੰਘ ) ਜੀ ਦੇ ਨਾਲ ਕੰਮ ਦਾ ਮੌਕ਼ਾ ਮਿਲਿਆ ਤੇ ਓਹਨਾ ਨਾਲ ਪਿੰਡ -ਪਿੰਡ, ਸ਼ਹਿਰ - ਸ਼ਹਿਰ ਜਾ ਕੇ  ਅਨੇਕਾਂ ਨਾਟਕ ਖੇਡਦਿਆਂ ਇਹ ਹੀਰਾ ਤਰਾਸ਼ਿਆ ਗਿਆ ਤੇ ਬਾਅਦ 'ਚ ਅਨੇਕਾਂ  ਸਿਰਕੱਢ ਨਾਟਕ ਨਿਰਦੇਸ਼ਕਾਂ ਨੇ ਇਸ ਹੀਰੇ ਨੂੰ ਆਪਣੇ ਨਾਟਕਾਂ ਦੀ ਕਸਵੱਟੀ ਤੇ ਪਰਖਿਆ, ਜਿਹਨਾਂ 'ਚ ਰਮਨ ਮਿੱਤਲ, ਅਨੀਤਾ ਸ਼ਬਦੀਸ਼, ਰਾਜੀਵ ਮਹਿਤਾ, ਗੌਰਵ ਸ਼ਰਮਾ, ਸਵਰਗੀ ਚਰਨ ਸਿੰਘ ਸ਼ਿੰਦਰਾ ਜੀ, ਤੇਜਿੰਦਰ ਸ਼ਿੰਦਰਾ, ਅਮਨ ਭੋਗਲ, ਰਾਬਿੰਦਰ ਰੱਬੀ, ਸੈਮੁਅਲ ਜੌਹਨ, ਸੰਗੀਤਾ ਗੁਪਤਾ, ਇਕ੍ਹੱਤਰ ਸਿੰਘ ਤੇ ਜਸਵੀਰ ਗਿੱਲ ਆਦਿ ਪ੍ਰ੍ਸਿੱਧ ਨਾਮਵਰ ਹਸਤੀਆਂ ਦੇ ਨਾਮ ਜ਼ਿਕਰਯੋਗ ਨੇ।                        ਤਰੱਕੀ ਦੇ ਰਾਹ ਚਲਦਿਆ ਜਰਨੈਲ ਮਠਾਣ ਨੇ ਅਨੇਕਾਂ ਪੰਜਾਬੀ ਫ਼ਿਲਮਾਂ 'ਚ  ਵੀ ਅਹਿਮ ਕਿਰਦਾਰ ਨਿਭਾਏ ਜਿਹਨਾ ' ਚ ਡਾਇਰੈਕਟਰ ਜਤਿੰਦਰ ਮੋਹਰ ਦੀ ਮਿੱਟੀ ਤੇ ਕਿੱਸਾ ਪੰਜਾਬ, ਡਾਇਰੈਕਟਰ ਅਨੁਰਾਗ ਸਿੰਘ ਦੀ ਜੱਟ ਐਂਡ ਜੁਲੀਅਟ  -1, ਜੱਟ ਐਂਡ ਜੁਲੀਅਟ - 2, ਡਿਸਕੋ ਸਿੰਘ, ਪੰਜਾਬ 1984, ਤੇ ਫਿਰ ਸਰਦਾਰ ਜੀ - 2, ਪੂਜਾ ਕਿਵੇਂ ਆ, ਸਾਡੇ ਸੀ ਐੱਮ ਸਾਬ, ਯਾਰ ਅਣਮੁੱਲੇ - 2, ਐਵੇਂ - ਐਵੇਂ  ਲੁੱਟ ਗਿਆ, ਤੇ ਮੋਗਾ ਤੋਂ ਮੇਲਬਰੋਨ, ਅੱਜਕਲ ਜਰਨੈਲ ਮਠਾਣ ਹਿੰਦੀ, ਪੰਜਾਬੀ ਸੀਰੀਅਲ ਤੇ ਸ਼ੌਰਟ ਫਿਲਮ ਲੰਗਰ ਚ ਰੁਝਿਆ ਹੋਇਆ ਆਪਣੇ ਥਿਏਟਰ ਗਰੁੱਪ ਲੋਕ ਰੰਗ ਮੰਚ  ਰਾਹੀਂ  ਲੋਕ ਨੂੰ ਜਾਗਰੂਕ  ਕਰ ਰਿਹਾ ।  



 ਰੱਬ ਸਾਡੇ ਜਰਨੈਲ ਮਠਾਣ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ  ਬਖਸ਼ੇ .......ਆਮੀਨ 


- ਬਲਜਿੰਦਰ ਸਿੰਘ 'ਦਾਰਾਪੁਰੀ '

Monday 1 May 2017

ਸ਼ਹੀਦਾਂ ਦੀ ਆਖਰੀ ਯਾਦਗਾਰ

ਇਹ ਲਾਹੌਰ ਜੇਲ ਦਾ ਉਹ ਫਾਂਸੀ ਦਾ ਤਖ਼ਤਾ ਹੈ, ਜਿਥੇ  ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿਤੀ ਗਈ, ਇਹ ਆਖਰੀ ਯਾਦਗਾਰੀ ਤਸਵੀਰ ਹੈ ਇਸ ਤੋਂ ਬਾਅਦ ਇਹ ਜੇਲ  ਢਾਹ ਦਿੱਤੀ ਗਈ ਸੀ....