Tuesday 11 July 2017

ਗ਼ਜ਼ਲ - ਗੁਰਚਰਨ ਸਿੰਘ ਢੁੱਡੀਕੇ



ਗੱਲ ਜ਼ੁਲਫ਼ਾਂ ਦੀ ਕਰੋ, ਜਾਂ ਇਨਕਲਾਬ ਦੀ ਕਰੋ।
ਬੱਸ ਗ਼ਜ਼ਲ ਗ਼ਜ਼ਲ ਰਹੇ ਕਿ ਇਸ ਹਿਸਾਬ ਦੀ ਕਰੋ।

ਹਰ ਲਫ਼ਜ਼ ਵਿਚ ਪੀੜ ਯਾਰੋ, ਲੋਕਤੀ ਦੀ ਪੀੜ ਹੋ,
ਗੱਲ ਲੋਕਾਂ ਦੀ ਕਰੋ, ਜਾ ਦਿਲ ਜਨਾਬ ਦੀ ਕਰੋ।

ਕੰਡਿਆਂ ਦੇ ਜ਼ਖ਼ਮ, ਰਿਸਦਾ ਖੂਨ ਵੀ ਦਿਸਦਾ ਰਹੇ,
ਇਸ ਤਰ੍ਹਾਂ ਕੁਛ ਗੱਲ, ਪਰ ਮਸਲੇ ਗੁਲਾਬ  ਦੀ ਕਰੋ।

ਦਰਦ ਲੋਕ ਦੇ ਉਣੋ, ਆਪਣੀ ਕਲਮ  ਦੀ ਨੋਕ ਤੋਂ,
ਵਾਸਤਾ ਮਹਿਫ਼ਿਲ 'ਚ, ਗੱਲ ਈ ਨਾ ਸ਼ਰਾਬ ਦੀ ਕਰੋ।

ਸ਼ੇਰ ਖੂਨੀ ਦੀ ਕਰੋ, ਜੋ ਭੇਸ ਭੇਡ ਦੇ 'ਚ ਹੈ 
ਗੱਲ ਥਾਂ- ਥਾਂ ਚੜ੍ਹ ਰਹੇ, ਐਸੇ ਨਿਕਾਬ ਦੀ ਕਰੋ।

ਹੈ ਕਿਸੇ ਮਜ਼ਦੂਰ ਦੀ ਮਿਹਨਤ, ਖ਼ੁਦਾ ਜੋ ਸਾਹਮਣੇ 
ਨਾ ਉਮੀਦ ਏਸ ਤੋਂ, ਯਾਰੋ ਜਵਾਬ ਦੀ ਕਰੋ।


- ਗੁਰਚਰਨ ਸਿੰਘ ਢੁੱਡੀਕੇ 

      ਕਾਸ਼ !.... ਇਹ ਸੰਜੀਦਾ ਸ਼ਾਇਰ ਸਾਡੇ 'ਚ ਮੌਜੂਦ ਹੁੰਦਾ। .....ਤੇ ਅਸੀਂ ਹੋਰ ਲੰਮਾ ਸਮਾਂ ਸਾਹਿਤਕ ਰਚਨਾਵਾਂ ਦਾ ਨਿੱਘ ਮਾਣ ਸਕਦੇ......

4 comments:

  1. ਬਹੁਤ ਹੀ ਖੂਬਸੂਰਤ।।

    ReplyDelete
  2. ਦੁਅਾ ਕਰੋ ਕੇ ਅੈਸੇ ਲੋਕ ਹੋਰ ਪੈਦਾ ਹੋਣ ਨਹੀ ਤਾਂ ਅੈਸੀ ਸੋਚ ਵਾिਲਆਂ ਨੂੰ ਅਮੀਰੀ ਹਲਕ ਜਾਂਦੀ ਹੈ.

    ReplyDelete
  3. Aao ke us di yaad nu seene ch baaliye....
    Aao jahan eh sirjiye ohna de khwaab da...

    ReplyDelete

Thanks for Comment us