Thursday 15 June 2017

ਆਖਿਰੀ ਸਲਾਮ ਬਾਬਾ ਬੋਹੜ.....


ਨਾਟਕਕਾਰ ਅਜਮੇਰ ਸਿੰਘ ਔਲ਼ਖ ਨਹੀਂ ਰਹੇ !!!!!ਬਹੁਤ ਹੀ ਦੁੱਖ ਦੀ ਘੜੀ ਹੈ ਇਸ ਵੇਲ਼ੇ....ਫੋਰਟਿਸ ਹਸਪਤਾਲ ਪਹੁੰਚਕੇ ਵੀ ਕਿੰਨੇ ਹੀ ਵਾਰ ਬਿਨ ਮਿਲਿਆਂ ਪਰਤਣਾ ਪਿਆ। ਆਈ ਸੀ ਯੂ ਵਿੱਚ ਕਿਸੇ ਨੂੰ ਵੀ ਜਾਣ ਦੀ ਇਜ਼ਾਜ਼ਤ ਨਹੀਂ ਸੀ ਸਿਰਫ਼ ਵੱਡੇ
ਸਿਆਸਤਦਾਨਾਂ ਨੂੰ ਛੱਡਕੇ.....ਕਿੰਨਾ ਕੁੱਝ ਅਣਲਿਖਿਆ ਹੀ ਛੱਡ ਗਏ ਉਹ.....ਖਾਲੀਂ ਹੱਥੀਂ ਨਹੀਂ ਗਏ ਉਹ ਬਹੁਤ ਵੱਡਾ ਪਾਠਕਾਂ ਅਤੇ ਦਰਸ਼ਕਾ ਦਾ ਖਜ਼ਾਨਾਂ ਆਪਣੀ ਹੱਕ ਅੰਦਰ ਸੰਭਾਲ਼ਕੇ ਲੈ ਗਏ ਨੇ......ਨਾਟਕ ਕਦੇ ਵੀ ਨਹੀਂ ਰੁਕੇਗਾ....!!!!!
- ਦਰਸ਼ਨ ਦਰਵੇਸ਼ 


ਪੰਜਾਬੀ ਨਾਟਕ ਦਾ ਮਲਵੲੀ ਸੰਵਾਦ ਪ੍ਰੋ. ਅਜਮੇਰ ਸਿੰਘ ਅੌਲਖ਼ ਪੂਰਾ ਹੋ ਗਿਅਾ... ਅਰਬਦ ਨਰਬਦ ਧੰਧੂਕਾਰਾ , ਬਿਗਾਨੇ ਬੋਹੜ ਦੀ ਛਾਂਅ , ਤੂੜੀ ਵਾਲਾ ਕੋਠਾ, ੲਿੱਕ ਰਮਾੲਿਣ ਹੋਰ, ਬਹਿਕਦਾ ਰੋਹ , ਸੱਤ ਬਿਗਾਨੇ , ਅੰਨ੍ਹੇ ਨਿਸ਼ਾਨਚੀ ਵਰਗੇ ਨਾਟਕ ਲਿਖਣ ਵਾਲਾ ... ਮੇਰੇ ਲੲੀ ਪਿਤਾ ਸਮਾਨ ਸ਼ਖਸੀਅਤ... ਬਹੁਤ ਕੁੱਝ ਸੁਣਿਅਾ ਤੇ ਸਿੱਖਿਅਾ ੳੁਨਾਂ ਤੋਂ.... ਅਲਵਿਦਾ ਬਾਪੂ... ਤੂੰ ਘੈਂਟ ਲੇਖਕ ਤੇ ਬਹੁਤ ਘੈਂਟ ਬੰਦਾ ਸੀ ਯਰ... ਤੇਰੇ ਬੋਲ ਤੇਰੀਅਾਂ ਰਚਨਾਵਾਂ ਹਮੇਸ਼ਾਂ ਜਿੳੁਂਦੀਅਾਂ ਰਹਿਣਗੀਅਾਂ !
- ਅਮਰਦੀਪ ਸਿੰਘ ਗਿੱਲ


ਕੁੱਖਾਂ 'ਚ ਬਲ਼ਦੇ ਸਿਵੇ (ਕਲਖ ਹਨੇਰੇ ), ਬਿਗਾਨੇ ਬੋਹਡ਼ ਦੀ ਛਾਂ, ਗਾਨੀ, ਅੰਨ੍ਹੇ ਨਿਸ਼ਾਨਚੀ, ਅਰਬਦ ਨਰਬਦ ਧੁੰਧੂਕਾਰਾ (ਇਸ਼ਕ ਜਿਨ੍ਹਾਂ ਦੀਂ ਹੱਡੀਂ ਰਚਿਆ) ਦਾ ਰਚੇਤਾ ਤੁਰ ਗਿਆ । ਅੌਲਖ ਸਾਹਿਬ ਨੂੰ ਲਾਲ ਸਲਾਮ । ਅਲਵਿਦਾ । ਅਵਾਮੀ (ਲੋਕਾਂ ਦਾ) ਰੰਗ ਮੰਚ ਜ਼ਿੰਦਾਬਾਦ । । 
- ਬਲਕਾਰ ਸਿੱਧੂ 


ਲੋਕਾਂ ਦੀ ਇੱਕ ਹੋਰ ਆਵਾਜ਼ ਖ਼ਾਮੋਸ਼,  ਨਹੀਂ ਰਹੇ ਪ੍ਰੋ ਅਜਮੇਰ ਔਲਖਸਾਡਾ ਨਮਨ
ਹਰਮੀਤ ਵਿਦਿਆਰਥੀ 


ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਉੱਘੇ ਨਾਟਕਕਾਰ ਪ੍ਰੋਫ਼ੈਸਰ ਅਜਮੇਰ ਸਿੰਘ ਅੌਲਖ ਜੀ ਨਹੀਂ ਰਹੇ, ਪਰ ਆਪਣੇ ਨਾਟਕਾਂ ਦੇ ਜ਼ਰੀਏ ਹਮੇਸ਼ਾਂ ਲੋਕ ਹਿੱਤਾਂ ਦੀ ਗੱਲ ਕੀਤੀ ਉਹ ਹਮੇਸ਼ਾ ਲੋਕਾਂ ਦੇ ਮਨਾਂ  ਵਿਚ ਜਿੰਦਾ ਰਹਿਣਗੇ 
- Darshan Aulakh Productions ਦੀ ਟੀਮ ਦੇ ਮੈਂਬਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ

ਅਲਵਿਦਾ ਬਾਪੂ ਅਜਮੇਰ ਔਲਖ ਜੀ ਤੁਹਾਡੇ ਨਾਟਕ ਹਮੇਸ਼ਾ ਲੋਕਹਿੱਤਾ ਲਈ ਲੜਨ ਵਾਲੇ ਲੋਕਾ ਲਈ ਰਾਹ ਦਸੇਰਾ ਬਣੇ ਰਹਿਣਗੇ
- ਹਰਪਾਲ ਜਾਮਾਰਾਏ



ਭਾਵੇ ਨਾਟਕਕਾਰ ਪੋ੍: ਅਜਮੇਰ ਸਿੰਘ ਔਲਖ ਸਰੀਰਕ ਤੌਰ ਤੇ ਅਲਿਵਦਾ ਅਾਖ ਗਏ ਨੇ ਪਰ ਉਹਨਾਂ ਦੀ ਕਲਮ ਨੇ ਜੋ ਸਿਰਜਿਅਾ ੳੁਹ ਰਹਿੰਦੀ ਦੁਨੀਅਾ ਤੱਕ ਅਮਰ ਰਹੇਗਾ..ੳੁਹਨਾਂ ਦੀਅਾਂ ਯਾਦਾਂ ਹਮੇਸ਼ਾ ਜ਼ਿਹਨ ਚ ਤਾਜ਼ਾ ਰਹਿਣਗੀਅਾਂ....
- ਗੁਰਪ੍ਰੀਤ ਧਾਲੀਵਾਲ 




ਕੁਝ ਕੁ ਖ਼ਬਰਾਂ ਐਵੇਂ ਦੀਆਂ ਹੁੰਦੀਆਂ ਨੇ ਜੋ ਸਾਡੇ ਤਨ - ਮਨ ਨੂੰ ਝੰਜੌੜ ਕੇ ਰੱਖ ਦਿੰਦੀਆਂ ਨੇ,  ....ਜਿਸ ਤਰਾਂ ਅੱਜ ਇਸ ਫ਼ਾਨੀ ਸੰਸਾਰ  ਤੋਂ ਬਹੁਤ ਹੀ ਮਾਣਯੋਗ ਹਸਤੀ ਆਪਣਾ ਜੀਵਨ ਰੂਪੀ ਸਫ਼ਰ ਸੰਪੂਰਨ ਕਰ ਕੇ ਰੰਗ-ਮੰਚ , ਸਾਹਿਤਕ ਅਤੇ ਆਪਣੇ ਨਿੱਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਸਤਿਕਾਰਯੋਗ ਨਾਟਕਕਾਰ ਅਜਮੇਰ ਸਿੰਘ ਔਲ਼ਖ ਜੀ ਨੂੰ ਭਰੇ ਮਨ ਨਾਲ ਸਾਡਾ ਆਖਰੀ ਸਲਾਮ !
 - ਚਰਨਜੀਤ ਲੁਬਾਣਾ 

ਸ ਅਜਮੇਰ ਸਿੰਘ ਔਲਖ ਦੇ ਤੁਰ ਜਾਣ ਨਾਲ ਮਾਂ ਬੋਲੀ ਪੰਜਾਬੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।

 - ਗੀਤਕਾਰ ਲਾਭ ਚਿਤਾਮਲੀਵਾਲਾ


ਹਮਾਰੇ ਬਾਅਦ ਅੰਧੇਰਾ ਰਹੇਗਾ ਮਹਿਫ਼ਿਲ ਮੇਂ

ਬਹੁਤ ਚਿਰਾਗ਼ ਜਲਾਓਗੇ ਰੌਸ਼ਨੀ ਕੇ ਲੀਏ

ਪੰਜਾਬੀ ਸਾਹਿਤ ਦਾ ਮਾਣ, ਪੰਜਾਬੀ ਨਾਟਕ ਦੀ ਰੂਹ, ਖ਼ੂਬਸੂਰਤ, ਖੂ਼ਬਸੀਰਤ, ਸਿਰੜ੍ਹੀ, ਕਲਮ ਦਾ ਯੋਧਾ-ਜਰਨੈਲ, ਲੋਕ-ਹੱਕਾਂ ਦਾ ਬੁਲਾਰਾ, ਮੁਹੱਬਤ ਦਾ ਸੁੱਚਾ ਪੈਗ਼ਾਮ ਅਜਮੇਰ ਔਲਖ ਲੰਮੇ ਅਦਿੱਖ ਸਫ਼ਰ 'ਤੇ ਤੁਰ ਗਿਆ।।....ਅਲਿਵਦਾ !

  - ਸ਼ਰਨਜੀਤ ਸਿੰਘ

ਸਰਦਾਰ ਅਜਮੇਰ ਸਿੰਘ ਔਲਖ ਜੀ ਇੱਕ ਉੱਚਕੋਟੀ ਦੇ ਸਾਹਿਤਕਾਰ ਤੇ ਵਧੀਆ ਇਨਸਾਨ ਆਪਣੀਆਂ ਖੂਬਸੂਰਤ ਲਿਖਤਾਂ ਵਿਚ ਸਦਾ ਸਾਡੇ ਅੰਗ - ਸੰਗ ਰਹਿਣਗੇ, ਪਰ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ 'ਚ ਨਾ ਹੋਣ ਦਾ ਘਾਟਾ ਜ਼ਰੂਰ ਮਹਿਸੂਸ ਹੁੰਦਾ ਰਹੇਗਾ | ਔਲਖ ਜੀ ਨੂੰ ਆਖਰੀ ਸਲਾਮ !
 - ਮਲਕੀਤ ਬਸਰਾ 

4 ਜੂਨ 2017 ਨੂੰ ਅਸੀ ਸਤਿਕਾਰ ਰੰਗਮੰਚ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿਖੇ ਅਜਮੇਰ ਸਿੰਘ ਅੌਲਖ ਹੁਰਾਂ ਦਾ ਸਨਮਾਨ ਰੱਖਿਆ,ਪਰ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਚੰਡੀਗੜ੍ਹ ਆੳਣਾ ਮੁਸ਼ਕਿਲ ਸੀ,ਸੋ ਅਸੀ 1 ਜੂਨ ਨੂੰ ਹੀ ੳੁਹਨਾ ਦੇ ਗ੍ਰਹਿ ਮਾਨਸਾ ਪੁੱਜ ਗੲੇ, ਉਹਨਾਂ ਨੂੰ ਸਰਬਜੀਤ ਔਲਖ ਯਾਦਗਾਰੀ ਅਵਾਰਡ ਦੇਣ ਲਈ, ਉਹ ਸਾਡੀ ਟੀਮ ਦੇ ਰੰਗਕਰਮੀਆੰ ਨੂੰ ਦੇਖ ਕੇ ਬਹੁਤ ਖੁਸ਼ ਹੋਏ, ਪਰ ਕੀ ਪਤਾ ਸੀ ਕਿ ਔਲਖ ਸਾਹਬ ਨਾਲ਼ ਸਾਡੀ ਇਹ ਆਖਰੀ ਮੁਲਾਕਾਤ ਹੋਵੇਗੀ। ਤੁਹਾਡੇ ਵਿਚਾਰ ਸਾਡੇ ਰੰਗਕਰਮੀਆੰ ਲਈ ਹਮੇਸ਼ਾਂ ਰਾਹ ਦੇਸੇਰਾ ਰਹਿਣਗੇ। ....ਰੰਗਮੰਚ ਜ਼ਿੰਦਾਬਾਦ |
 - ਜਸਬੀਰ ਗਿੱਲ 


ਸਲਾਮ ..ਸਲਾਮ..ਸਲਾਮ

ਅਜਮੇਰ ਅੌਲਖ ਦੀ ਖੂਬਸੂਰਤੀ ਅਤੇ ਖੂਬਸੀਰਤੀ ਨੂੰ ਸਲਾਮ । ਵਗਦਾ ਰਹੇਗਾ ਉਸ ਦੇ ਅੰਦਰਲੇ ਸੱਚ ਦਾ ਦਰਿਆ ...ਸਲਾਮਤ ਰਹੇਗੀ ਲੋਕ ਹੱਕਾਂ ਲਈ ਉੱਠਦੀ ਲਲਕਾਰ । 

ਜਗਦੀ ਰਹੇਗੀ ਪੰਜਾਬੀ ਰੰਗਮੰਚ ਦੀ ਜੋਤ ..... ਜਾਰੀ ਰਹੇਗੀ ਅਜਮੇਰ ਅੌਲਖ ਦੀ ਬਾਤ । 


-ਨਿਰਮਲ ਜੌੜਾ



ਔਲਖ ਭਾਅ ਜੀ ਨੂੰ ਸਲਾਮ.....
ਦਰਵੇਸ਼, ਬਿਲਕੁਲ ਸਧਾਰਨ, ਖੁੱਲ੍ਹੇ ਡੁੱਲੇ ਸੁਭਾਅ ਦੇ ਮਾਲਕ ਔਲਖ ਭਾਅ ਜੀ ਹਮੇਸ਼ਾਂ ਸਾਡੇ ਹਿਰਦੇ ਚ ਰਹਿਣਗੇ.....ਸਲਾਮ ਭਾਅ ਜੀ

- ਕੀਰਤੀ ਕਿਰਪਾਲ 


ਸਲਾਮ ਉਸ ਸਖਸ਼ੀਅਤ ਨੂੰ ਜਿਸ ਨੇ ਆਮ ਲੋਕ ਲਈ ਕੰਮ ਕੀਤਾ ਅਤੇ ਉਸਦੀ ਆਵਾਜ਼ ਬਣੀ, ਇਹ ਕੋਈ ਸੌਖਾ ਕੰਮ ਨਹੀਂ..ਹਮੇਸ਼ਾ ਲਈ ਚਮਕਦਾ ਸਿਤਾਰਾ ਆਪਣੀ ਯਾਦ ਦੇ ਨਾਲ ਹੀ ਬਹੁਤ ਕੁੱਛ ਸਿਖਾ ਦਿੰਦਾ ਹੈ, ਪ੍ਰਮਾਤਮਾਂ ਓਹਨਾ ਦੀ ਆਤਮਾ ਨੂੰ ਸ਼ਾਂਤੀ ਦੇਵੇ !
- ਨਰਿੰਦਰ ਕੌਰ ਨਸਰੀਨ 


ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ..ਸੂਹੇ ਸੂਰਜ ਨੂੰ ਅਲਵਿਦਾ..ਹਾਏ ਉਏ ਰੱਬਾ..ਆਹ ਤੂੰ ਚੰਗਾ ਨੀ ਕੀਤਾ..
 - ਰਾਜਵਿੰਦਰ ਸਮਰਾਲਾ 


ੳੁਹ ਪਿਅਾਰਾ ਦਿਨ ਕਦੇ ਵੀ ਮੇਰੀਅਾਂ ਸਿਮਰਤੀਅਾਂ 'ਚੋਂ ਮਨਫ਼ੀ ਨਹੀਂ ਹੋੲਿਅਾ | ਢਾੲੀ ਤਿੰਨ ਸਾਲ ਪਹਿਲਾਂ ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਹੋਰ ਪਿਅਾਰਿਅਾਂ ਵੱਲੋਂ ਲਿਖਾਰੀ ਸਭਾ ਬਰਨਾਲਾ ਨੇ ਮੈਨੂੰ ਸਨਮਾਨ ਦੇਕੇ ਨਿਵਾਜਿਅਾ ਸੀ | ਪੋ.ਅਜਮੇਰ ਅੌਲਖ , ਪੋ. ਗੁਰਭਜਨ ਗਿੱਲ ਤੇ ਹੋਰ ਪਿਅਾਰੀਅਾਂ ਸ਼ਖ਼ਸੀਅਤਾਂ ਹੱਥੋਂ ਸਨਮਾਨਿਤ ਹੋਣਾ ,ਮੇਰੇ ਲੲੀ ਬਹੁਤ ਹੀ ਮਾਣਮੱਤੀਅਾਂ ਘੜੀਅਾਂ ਸੀ | ਸਮਾਗਮ ਤੋਂ ਬਾਅਦ ਖਾਣਾ ਖਾਣ ਵੇਲੇ ਪੋ. ਅਜਮੇਰ ਅੌਲਖ ਹੁਰਾਂ ਦਾ ਬਹੁਤ ਹੀ ਪਿਅਾਰ ਨਾਲ ਗਲਵੱਕੜੀ 'ਚ ਭਰਨਾ ਤੇ ੲਿਹ ਕਹਿਣਾ " ਪਿਅਾਰੇ ਲੋਚੀ ਮੈਂ ਤੇਰੀਅਾਂ ਗ਼ਜ਼ਲਾਂ ਦਾ ਫੈਨ ਅਾਂ ਭਾੲੀ " ਸੱਚਮੁੱਚ ਅੌਲਖ ਹੁਰਾਂ ਦੇ ੲਿਹ ਬੋਲ ਮੇਰੇ ਲੲੀ ਦਨੀਅਾਂ ਦਾ ਸਭ ਤੋਂ ਵੱਡਾ ਸਨਮਾਨ ਸਨ | ਅਾਪਣੇ ਤੋਂ ਨਿੱਕਿਅਾਂ ਨੂੰ ਵੀ ਕਦੇ ਨਿੱਕਾ ਨਾ ਮਹਿਸੂਸ ਹੋਣ ਦੇ ਵਾਲੇ ੲਿਹਨਾਂ ਵਡੇਰਿਅਾਂ ਨੂੰ ਸਲਾਮ.....

ਅੌਲਖ ਸਾਬ ਚਲੇ ਗੲੇ...ਮਨ ੳੁਦਾਸ ਹੈ..ਅੱਖਾਂ ਨਮ ਨੇ....ਕੁਝ ਵੀ ਕਰਨ ਨੂੰ ਦਿਲ ਨੲੀਂ ਕਰ ਰਿਹਾ।..

 - ਤਰਲੋਚਨ ਲੋਚੀ 



1 comment:

  1. ਸ਼ਬਦਾਂ ਦੇ ਆਲਮ ਨਾ ਜਾਨ ਕਿਤੇ- - -

    ReplyDelete

Thanks for Comment us