Saturday 17 June 2017

ਗ਼ਜ਼ਲ - ਅਮਰਜੀਤ ਹਿਰਦੇ

ਖ਼ੂਨ ਸ਼ਹੀਦਾਂ ਵਾਲੇ , ਦੀਵੇ ਚਾਨਣ ਕਰਦੇ ਨੇ 
ਦਿਲ ਦਾ ਨ੍ਹੇਰਾ ਦੂਰ ਕਰਨ, ਇਹ ਦੀਪ ਨਜ਼ਰ ਦੇ ਨੇ 

ਕਰਕੇ ਯਾਦ ਹਬੀਬਾਂ ਤਾਈਂ, ਹੰਝੂ ਪੀ ਲੈਂਦੈ
ਦਰਦਮੰਦਾਂ ਦੇ ਦਰਦੀ, ਹੁਣ ਵੀ ਹੌਕੇ ਭਰਦੇ ਨੇ 

ਭੁੱਲ ਬੈਠੀ ਹੈ ਕਿੰਝ ਜਵਾਨੀ, ਵਤਨ ਪ੍ਰਸਤਾਂ ਨੂੰ
ਭੀੜਾਂ ਪੈਣ ਤੇ ਦਿਲ ਦੇ ਬੂਹੇ, ਕਿਉਂ ਬੰਦ ਕਰਦੇ ਨੇ ?

ਕੋਰਸ ਦੀਆਂ ਕਿਤਾਬਾਂ ਵਿੱਚ, ਨਾ ਨਾਮ ਸ਼ਹੀਦਾਂ ਦੇ,
ਜਿੰਨ੍ਹਾਂ ਕਾਲੇ ਪਾਣੀ ਪੀਤੇ, ਘੁੱਟ ਸਬਰ ਦੇ ਨੇ  

ਜਿਨ੍ਹਾਂ ਦੇਸ਼ ਅਜ਼ਾਦ ਕਰਾਇਆ, ਘੋਰ ਗੁਲਾਮੀ ਤੋਂ,
ਸਾਨੂੰ ਮਾਣ ਉਹ ਤਾਂ ਬੰਦੇ, ਸਾਡੇ ਘਰ ਦੇ ਨੇ  

ਚੌਰਾਹਿਆਂ ਵਿਚ ਖੜ੍ਹੇ ਹੋਏ, ਜੋ ਬੁੱਤ ਸ਼ਹੀਦਾਂ ਦੇ
ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ, ਹਾਮੀ  ਭਰਦੇ ਨੇ  

'ਹਿਰਦੇ' ਆਪ ਉਹ ਖਤਮ ਨੇ ਕਰਦੇ, ਆਪਣੀ ਆਤਮਾ ਨੂੰ
ਜੋ ਕਹਿੰਦੇ  ਨੇ ਰਿਸ਼ਵਤ ਬਿਨ ਤਾਂ, ਕੰਮ ਨਾ ਸਰਦੇ ਨੇ   


- ਅਮਰਜੀਤ ਹਿਰਦੇ 

1 comment:

  1. ਖ਼ੂਬਸੂਰਤ ਪੇਸ਼ਕਾਰੀ ਹਿਰਦੇਜੀਤ ਮੈਡਮ!

    ਨੀਲ
    +91-94-184-70707

    ReplyDelete

Thanks for Comment us