Sunday 11 June 2017

ਵਿਕਾਸ ਬਨਾਮ ਵਿਨਾਸ਼ - ਐਡਵੋਕੇਟ ਅੰਮ੍ਰਿਤਪਾਲ ਸਿੰਘ

    ਕੱਲ ਖਮਾਣੋਂ ਜਾਦੇਂ ਹੋਏ ਬਹੁਤ ਖੁਸ਼ੀ ਹੋਈ ਕਿ ਛੇ ਮਾਰਗੀ ਸੜਕ ਦਾ ਕੰਮ ਬੜੇ ਜੋਰਾਂ - ਸ਼ੋਰਾਂ ਨਾਲ ਚੱਲ ਰਿਹੈ। ਸੋਚਿਆ ਕਿ ਹੁਣ ਟੁੱਟੀ ਹੋਈ ਸੜਕ ਤੋ ਖਹਿੜਾ ਛੁੱਟ ਜਾਏਗਾ। ਤੇ ਹੁਣ ਅਸੀ ਅਪਣੀ ਮੰਜਿਲ 'ਤੇ ਤੇਜੀ ਨਾਲ ਪਹੁੰਚ
ਸਕਾਂਗੇ। ਪਰ ਸੜਕ ਦੇ ਦੁਆਲੇ ਮੇਰੀ ਨਜ਼ਰ ਬਹੁਤ ਸਾਰੀਆਂ ਲਾਸ਼ਾਂ ਤੇ ਪੈ ਗਈ। ਸਾਰੀ ਸੜਕ ਦੇ ਦੁਆਲੇ ਬਹੁਤ ਭਿਆਨਕ ਨਜ਼ਾਰਾ ਸੀ । ਕਈ ਬਜ਼ੁਰਗ ਸਨ ਕਈ ਜਵਾਨ ਅਤੇ ਕਈ ਹਾਲੇ ਬੱਚੇ ਹੀ ਸਨ। ਇਨਾਂ ਨੂੰ ਮਾਰ ਕੇ, ਵੱਢ ਕੇ,  ਟੁਕੜੇ ਕਰ - ਕਰ ਕੇ ਗੱਡੀਆਂ ਵਿੱਚ
ਲੱਦ ਕੇ ਲਿਜਾਇਆ ਜਾ ਰਿਹਾ ਸੀ। ਓਹ....ਤੁਸੀਂ ਤਾਂ ਡਰ ਹੀ ਗਏ ਲਗਦੇ ਹੋ ਕਿ ਮੈਂ ਕੀ ਗੱਲ ਕਰ ਰਿਹਾਂ, ਪਰ ਤੁਸੀਂ ਡਰੋ ਨਾ ਮੈਂ ਇਨਸਾਨੀ ਲਾਸ਼ਾਂ ਦੀ ਗੱਲ ਨਹੀਂ ਕਰ ਰਿਹਾ, ਸਗੋਂ ਜਿਹਨਾਂ ਕਰਕੇ ਇਹ ਇਨਸਾਨ ਸਾਹ ਲੈਦੇਂ ਨੇ ਉਹਨਾਂ ਰੁੱਖਾਂ ਦੀ ਗੱਲ ਕਰ ਰਿਹਾ ਹਾਂ।

         ਅੱਜ ਇਹ ਸੜਕ ਤਾਂ ਬਣ ਰਹੀ ਹੈ, ਚੰਗੀ ਗੱਲ ਏ, ਪਰ ਸਾਨੂੰ ਦੁੱਖਾਂ - ਤਕਲੀਫਾਂ ਵੱਲ ਵੀ ਲੈ ਜਾ ਰਹੀ... ਏਸ ਦਾ ਅਸਰ ਸਾਨੂੰ ਅੱਜ ਮਹਿਸੂਸ ਨਹੀ ਹੋਵੇਗਾ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਰੂਰ ਮਹਿਸੂਸ ਕਰਨਗੀਆਂ ।
ਮੈ ਇਹ ਬਿਲਕੁਲ ਵੀ ਨਹੀਂ ਕਹਿੰਦਾ ਕਿ ਡਿਵੈਲਪਮੈਂਟ ਨਾ ਹੋਵੇ ਸਗੋਂ ਤਰੱਕੀ ਤੇ ਵਿਕਾਸ ਜਿੰਨਾ ਹੋਵੇ.. ਘੱਟ ਏ, ਪਰ ਜਿੰਨੇ ਰੁੱਖਾਂ ਦਾ ਕਤਲ ਹੋਇਆ ਹੈ ਜੇ ਓਸਤੋਂ ਵੱਧ ਨਹੀਂ ਤਾਂ ਘੱਟੋ ਘੱਟ ਓਨੇਂ ਰੁੱਖਾਂ ਨੂੰ ਤਾਂ ਜਨਮ ਦੇਣਾਂ ਚਾਹਿਦਾ ਹੈ।
    ਕਾਫ਼ੀ ਸਾਲ ਪਹਿਲਾਂ ਕੁਰਾਲੀ -ਰੋਪੜ ਸੜਕ ਬਣੀ ਸੀ ਏਹੀ ਕੁਛ ਮੰਦਭਾਗਾ ਓਥੇ ਹੋਇਆ ਸੀ, ਅੱਜ ਓਸ ਸੜਕ ਦੇ ਦੁਆਲੇ ਕੋਈ ਵੀ ਦਰਖੱਤ ਵੇਖਣ ਨੂੰ ਨਹੀ ਮਿਲਦਾ ਜਦ ਕਿ ਓਸ ਸੜਕ ਤੇ ਅਸੀ ਕਾਫੀ ਪੈਸੇ ਟੋਲ-ਟੈਕਸ ਦੇ ਕੇ ਸਫਰ ਕਰਦੇ ਹਾਂ‍। ਸਰਕਾਰ ਸੜਕ - ਮਾਰਗ ਬਣਾਉਣ ਵਾਲੀਆਂ ਕੰਪਨੀਆਂ ਨਾਲ ਕਰਾਰ ਕਰਦੇ ਸਮੇਂ, ਰੁੱਖਾਂ ਦੀ ਲੁਆਈ ਅਤੇ ਸਾਭ ਸੰਭਾਲ ਬਾਰੇ ਕਿਉ ਨਹੀਂ ਲਿਖਦੀ |
                     ਅੱਜ ਸਾਡੇ ਲਈ ਇਹ ਗੱਲ ਬਹੁਤ ਮਾਮੂਲੀ ਹੈ ਪਰ ਆਪਣੇ ਬੱਚਿਆਂ ਨੂੰ ਗਲੋਬਲ ਵਾਰਮਿੰਗ ਦੀ ਅੱਗ ਵਿਚ ਸੁੱਟਣ ਲਈ ਤਿਆਰ ਰਹੋ, ਕਿਉਕਿ ਕੁਦਰਤ ਨਾਲ ਖ਼ਿਲਵਾੜ ਕਰਕੇ ਭੁਗਤਣਾਂ ਵੀ ਪੈਦਾ ਏ... ਅਸੀਂ ਭੁਗਤ ਵੀ ਰਹੇ ਹਾਂ, ਖ਼ੁਦ ਹੀ ਵੇਖ ਏਸ ਵਾਰ ਗਰਮੀ ਦਾ ਕਹਿਰ ਪਿੱਛਲੇ ਸਾਲਾਂ ਨਾਲੋਂ ਕਿਤੇ ਵੱਧ ਏ... ਤੇ ਮਾਹਿਰ ਕਹਿ ਰਹੇ ਨੇ ਆਉਣ ਵਾਲੇ ਸਾਲਾਂ 'ਚ ਪਾਰਾ ਹੋਰ ਚੜ੍ਹੇਗਾ।

- ਐਡਵੋਕੇਟ ਅੰਮ੍ਰਿਤਪਾਲ ਸਿੰਘ


1 comment:

  1. Dear AmritJi it was nice to see someone concerned about this.... I am from Amritsa and recently a BRTS Scheme was done under which ehole city roads needed to be broadened.... And you will be astonished to know that in whole city the trees were cut.. Even some were npt 8n the way even those were not spared....

    ReplyDelete

Thanks for Comment us