Tuesday 2 May 2017

ਰੰਗ ਮੰਚ ਦਾ ਹੀਰਾ ਪੁੱਤਰ - ਜਰਨੈਲ ਮਠਾਣ


      ਇਕ ਛੋਟੇ ਜਿਹੇ ਪਿੰਡ ਵਿੱਚੋ ਉੱਠ ਕੇ ਵੱਡੀਆਂ ਪੁਲਾਂਘਾ ਪੁੱਟਣਾਂ ਕੋਈ ਆਮ ਗੱਲ ਨਹੀਂ ਹੁੰਦੀ, ਪਰ ਇਹ ਸੱਚ ਕਰ ਵਿਖਾਇਆ ਰੰਗ - ਕਰਮੀ ਜਰਨੈਲ ਮਠਾਣ ਨੇ
         ਜਰਨੈਲ ਮਠਾਣ ਦੀ ਅਦਾਕਾਰੀ ਦਾ ਸਫਰ 1996 'ਚ ਇਕ ਬਾਲ ਮੇਲੇ ਤੋਂ ਸ਼ੁਰੂ ਹੋਇਆ ਤੇ ਫਿਰ ਸ੍ਰੀ ਚਮਕੌਰ ਸਾਹਿਬ ਵਿਖੇ ਚੇਤਨਾ ਕਲਾ ਮੰਚ ਨਾਲ ਅਨੇਕਾਂ ਪੇਸ਼ਕਾਰੀਆ ਕਰਦਿਆਂ ਓਸਨੂੰ ਸੰਨ 2007 'ਚ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਗੁਰਸ਼ਰਨ ਭਾਜੀ ( ਭਾਈ ਮੰਨਾ  ਸਿੰਘ ) ਜੀ ਦੇ ਨਾਲ ਕੰਮ ਦਾ ਮੌਕ਼ਾ ਮਿਲਿਆ ਤੇ ਓਹਨਾ ਨਾਲ ਪਿੰਡ -ਪਿੰਡ, ਸ਼ਹਿਰ - ਸ਼ਹਿਰ ਜਾ ਕੇ  ਅਨੇਕਾਂ ਨਾਟਕ ਖੇਡਦਿਆਂ ਇਹ ਹੀਰਾ ਤਰਾਸ਼ਿਆ ਗਿਆ ਤੇ ਬਾਅਦ 'ਚ ਅਨੇਕਾਂ  ਸਿਰਕੱਢ ਨਾਟਕ ਨਿਰਦੇਸ਼ਕਾਂ ਨੇ ਇਸ ਹੀਰੇ ਨੂੰ ਆਪਣੇ ਨਾਟਕਾਂ ਦੀ ਕਸਵੱਟੀ ਤੇ ਪਰਖਿਆ, ਜਿਹਨਾਂ 'ਚ ਰਮਨ ਮਿੱਤਲ, ਅਨੀਤਾ ਸ਼ਬਦੀਸ਼, ਰਾਜੀਵ ਮਹਿਤਾ, ਗੌਰਵ ਸ਼ਰਮਾ, ਸਵਰਗੀ ਚਰਨ ਸਿੰਘ ਸ਼ਿੰਦਰਾ ਜੀ, ਤੇਜਿੰਦਰ ਸ਼ਿੰਦਰਾ, ਅਮਨ ਭੋਗਲ, ਰਾਬਿੰਦਰ ਰੱਬੀ, ਸੈਮੁਅਲ ਜੌਹਨ, ਸੰਗੀਤਾ ਗੁਪਤਾ, ਇਕ੍ਹੱਤਰ ਸਿੰਘ ਤੇ ਜਸਵੀਰ ਗਿੱਲ ਆਦਿ ਪ੍ਰ੍ਸਿੱਧ ਨਾਮਵਰ ਹਸਤੀਆਂ ਦੇ ਨਾਮ ਜ਼ਿਕਰਯੋਗ ਨੇ।                        ਤਰੱਕੀ ਦੇ ਰਾਹ ਚਲਦਿਆ ਜਰਨੈਲ ਮਠਾਣ ਨੇ ਅਨੇਕਾਂ ਪੰਜਾਬੀ ਫ਼ਿਲਮਾਂ 'ਚ  ਵੀ ਅਹਿਮ ਕਿਰਦਾਰ ਨਿਭਾਏ ਜਿਹਨਾ ' ਚ ਡਾਇਰੈਕਟਰ ਜਤਿੰਦਰ ਮੋਹਰ ਦੀ ਮਿੱਟੀ ਤੇ ਕਿੱਸਾ ਪੰਜਾਬ, ਡਾਇਰੈਕਟਰ ਅਨੁਰਾਗ ਸਿੰਘ ਦੀ ਜੱਟ ਐਂਡ ਜੁਲੀਅਟ  -1, ਜੱਟ ਐਂਡ ਜੁਲੀਅਟ - 2, ਡਿਸਕੋ ਸਿੰਘ, ਪੰਜਾਬ 1984, ਤੇ ਫਿਰ ਸਰਦਾਰ ਜੀ - 2, ਪੂਜਾ ਕਿਵੇਂ ਆ, ਸਾਡੇ ਸੀ ਐੱਮ ਸਾਬ, ਯਾਰ ਅਣਮੁੱਲੇ - 2, ਐਵੇਂ - ਐਵੇਂ  ਲੁੱਟ ਗਿਆ, ਤੇ ਮੋਗਾ ਤੋਂ ਮੇਲਬਰੋਨ, ਅੱਜਕਲ ਜਰਨੈਲ ਮਠਾਣ ਹਿੰਦੀ, ਪੰਜਾਬੀ ਸੀਰੀਅਲ ਤੇ ਸ਼ੌਰਟ ਫਿਲਮ ਲੰਗਰ ਚ ਰੁਝਿਆ ਹੋਇਆ ਆਪਣੇ ਥਿਏਟਰ ਗਰੁੱਪ ਲੋਕ ਰੰਗ ਮੰਚ  ਰਾਹੀਂ  ਲੋਕ ਨੂੰ ਜਾਗਰੂਕ  ਕਰ ਰਿਹਾ ।  



 ਰੱਬ ਸਾਡੇ ਜਰਨੈਲ ਮਠਾਣ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ  ਬਖਸ਼ੇ .......ਆਮੀਨ 


- ਬਲਜਿੰਦਰ ਸਿੰਘ 'ਦਾਰਾਪੁਰੀ '